January 2011 Archive

ਸੁਚਾਰੂ ਪ੍ਰਬੰਧ ਲਈ ਭਾਰਤੀ ਵੀ ਆਖਰ ਮਿਸਰ ਦੇ ਲੋਕਾਂ ਵਾਂਗ ਅੱਗੇ ਆਉਣਗੇ: ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ, 31 ਜਨਵਰੀ : ‘‘ਵਿਦੇਸ਼ਾਂ ਵਿੱਚੋਂ ਕਾਲਾ ਧੰਨ ਵਾਪਸ ਲਿਆਉਣ ਦੇ ਮੁੱਦੇ ’ਤੇ ਭਾਜਪਾ, ਕਾਂਗਰਸ ਤੇ ਬਾਦਲ ਦਲ ਵਿਚੋਂ ਕੋਈ ਵੀ ਪਾਰਟੀ ਸੁਹਿਰਦ ਨਹੀਂ ...ਭਾਰਤੀ ਲੋਕਾਂ ਨੂੰ ਵੀ ਸੁਚਾਰੂ ਪ੍ਰਬੰਧ ਸਿਰਜਨ ਲਈ ਮਿਸਰ ਦੇ ਲੋਕਾਂ ਵਾਂਗ ਖੁਦ ਹੀ ਯਤਨ ਕਰਨਾ ਪਵੇਗਾ।” ਇਹ ਵਿਚਾਰ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ

ਨਕੋਦਰ ਗੋਲੀ ਕਾਂਡ 1986 ਦੇ ਸ਼ਹੀਦਾਂ ਦਾ 25ਵਾਂ ਸ਼ਹੀਦੀ ਸਮਾਗਮ 4 ਫਰਵਰੀ ਨੂੰ ਲਿਤੱਰਾ ਵਿਖੇ

ਨਕੋਦਰ (29 ਜਨਵਰੀ, 2011): ਨਕੋਦਰ ਵਿਖੇ 4 ਫਰਵਰੀ, 1986 ਨੂੰ ਚਾਰ ਨਿਰਦੋਸ਼ ਗੁਰਸਿੱਖ ਨੌਜਵਾਨਾਂ ਨੂੰ ਬਰਨਾਲਾ ਸਰਕਾਰ ਨੇ ਉਸ ਵੇਲੇ ਪੁਲਿਸ ਗੋਲੀਬਾਰੀ ਕਰਵਾਕੇ ਸ਼ਹੀਦ ਕਰਵਾ ਦਿੱਤਾ ਸੀ ਜਦੋਂ ਉਹ ਪੁਰਨਅਮਨ ਤਰੀਕੇ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਂਟ ਕੀਤੇ ਸਰੂਪਾਂ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਸਨ। ਇਨ੍ਹਾਂ ਸ਼ਹੀਦ ਸਿੱਖਾਂ ਦੇ 25ਵੇਂ ਸ਼ਹੀਦੀ ਦਿਹਾੜੇ ਮੌਕੇ 4 ਫਰਵਰੀ 2011 ਨੂੰ ਪਿੰਡ ਲਿਤੱਰਾ ਨਜ਼ਦੀਕ ਨਕੋਦਰ ਵਿਖੇ ਗੁਰਦੁਆਰਾ ਬੋਹੜਾ ਵਾਲਾ ਵਿਖੇ ਸ਼ਹੀਦੀ ਸਮਾਗਮ ਕੀਤਾ ਜਾ ਰਿਹਾ ਹੈ।

ਪੰਜਾਬ ਪੁਲਿਸ ਦਾ ਪੰਚ ਪ੍ਰਧਾਨੀ ਖਿਲਾਫ ਦੋਸ਼ ਪੱਤਰ: ਇਹ ਲੋਕ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ

ਲੁਧਿਆਣਾ/ਮਾਨਸਾ: ਬੀਤੇ ਦਿਨੀਂ, 18 ਜਨਵਰੀ 2011 ਨੂੰ, ਪੰਜਾਬ ਪੁਲਿਸ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ ਨੂੰ ਮਾਨਸਾ ਸ਼ਹਿਰ ਵਿੱਚੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮਾਨਸਾ ਦੇ ਐਸ. ਐਸ. ਪੀ ਹਰਦਿਆਲ ਸਿੰਘ ਮਾਨ ਨੇ 19 ਜਨਵਰੀ ਨੂੰ ਮਾਨਸਾ ਵਿਖੇ ਇੱਕ ਪ੍ਰੈਸ ਕਾਨਫਰੰਸ ਬੁਲਾ ਕੇ ਪੱਤਰਕਾਰਾਂ ਨੂੰ ਦੱਸਿਆ ਕਿ "ਡੇਰਾ ਪ੍ਰਮੀ ਲਿੱਲੀ ਕੁਮਾਰ ਦੇ ਕਤਲ ਕੇਸ ਵਿੱਚ ਲੋੜੀਂਦਾ ਖਤਰਨਾਕ ਖਾੜਕੂ ਮਾਨਸਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ" (ਦੇਖੋ: ਅਜੀਤ, ਜੱਗਬਾਣੀ, ਦੈਨਿਕ ਜਾਗਰਨ, ਦੈਨਿਕ ਭਾਸਕਰ; 20 ਜਨਵਰੀ, 2011)।

ਕਮਲ ਨਾਥ ਨੂੰ ਭਾਰਤ ਸਰਕਾਰ ਦੇ ਮੰਤਰੀ ਮੰਡਲ ’ਚੋਂ ਕਢਵਾਉਣ ਲਈ ਪ੍ਰਦਰਸ਼ਨ ਕੀਤਾ

ਨਵੀਂ ਦਿੱਲੀ (27 ਜਨਵਰੀ, 2011): ਅਮਰੀਕਾ ਵਿਚ ਮੰਤਰੀ ਕਮਲ ਨਾਥ ਨੂੰ ਮੁਕੱਦਮੇ ਤੋਂ ਬਚਾਉਣ ਲਈ ਭਾਰਤ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦੇ ਖਿਲਾਫ ਨਵੰਬਰ 1984 ਦੇ ਸੈਂਕੜੇ ਪੀੜਤਾਂ ਤੇ ਵਿਧਵਾਵਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਕਿ ਕਮਲ ਨਾਥ ਨੂੰ ਮੰਤਰੀ ਮੰਡਲ ਵਿਚੋਂ ਕੱਢ ਦਿੱਤਾ ਜਾਵੇ। ਰੋਸ ਪ੍ਰਦਰਸ਼ਨ ਦੌਰਾਨ ਪੀੜਤਾਂ ਨੇ ਤਖਤੀਆਂ ਚੁਕੀਆਂ ਹੋਈਆਂ ਸੀ ਤੇ ਉਹ ਕਮਲ ਨਾਥ ਨੂੰ ਮੰਤਰੀ ਮੰਡਲ ਵਿਚੋਂ ਕੱਢਣ ਅਤੇ ਨਵੰਬਰ 1984 ਵਿਚ ਗੁਰਦੁਆਰਾ ਰਕਾਬ ਗੰਜ ’ਤੇ ਹਮਲਾ ਕਰਨ ਵਾਲੀ ਭੀੜ ਦੀ ਅਗਵਾਈ ਕਰਨ ਅਤੇ ਸਿਖਾਂ ਦਾ ਕਤਲ ਕਰਨ ਲਈ ਉਸ ’ਤੇ ਮੁਕੱਦਮਾ ਚਲਾਉਣ ਦੀ ਮੰਗ ਕਰਦੇ ਹੋਏ ਨਾਅਰੇ ਲਗਾ ਰਹੇ ਸੀ।

26 ਜਨਵਰੀ ਅਤੇ ਸਿੱਖ

ਵਾਸ਼ਿੰਗਟਨ, ਡੀ. ਸੀ. (26 ਜਨਵਰੀ, 2011) - 26 ਜਨਵਰੀ, 1950 ਨੂੰ ਜਦੋਂ ਭਾਰਤ ਦੇ ਬਹੁਗਿਣਤੀ ਹਿੰਦੂ ਭਾਰਤੀ ਸੰਵਿਧਾਨ ਲਾਗੂ ਹੋਣ ’ਤੇ ਖੁਸ਼ੀਆਂ ਦੇ ਜਸ਼ਨ ਮਨਾ ਰਹੇ ਸਨ ਉਦੋਂ ਸਿੱਖ ਕੌਮ ਵਲੋਂ ਇਹ ਦਿਨ ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਸੀ। ਕਾਲਾ ਦਿਵਸ ਮਨਾਉਣ ਦਾ ਸੱਦਾ, ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤਾ ਗਿਆ ਸੀ, ਜਿਸ ਨੂੰ ਸਿੱਖਾਂ ਨੇ ਪੂਰੀ ਤਰ੍ਹਾਂ ਮੰਨਿਆ ਸੀ।

ਸ੍ਰੀ ਨਗਰ ਵਿੱਚ ਤਿਰੰਗਾ ਲਹਿਰਾਉਣ ਦੇ ਨਾਂ ਹੇਠ ਹਿੰਦੂਤਵੀਆਂ ਦੀ ਸਿਆਸਤ

ਭਾਰਤ ਵਿੱਚ ਇਸ ਵੇਲੇ ਹਿੰਦੂਤਵੀ ਅਤਿਵਾਦ ਤੇ ਦਹਿਸ਼ਤਗਰਦੀ ਦਾ ਪੂਰਾ ਬੋਲਬਾਲਾ ਹੈ। ਜੇ ਕਿਸੇ ਹੋਰ ਲੋਕਤੰਤਰੀ ਦੇਸ਼ ਵਿੱਚ, ਸਵਾਮੀ ਅਸੀਮਾਨੰਦ ਵਰਗੇ ਨੇ ‘ਦਹਿਸ਼ਤਗਰਦੀ’ ਵਿੱਚ ਸ਼ਮੂਲੀਅਤ ਸਬੰਧੀ ‘ਇਕਬਾਲ’ ਕੀਤਾ ਹੁੰਦਾ ਤਾਂ ਉਸ ਦੇਸ਼ ਦੀ ਸਰਕਾਰ ਵਲੋਂ, ਉਸ ਦਹਿਸ਼ਤਗਰਦ ਸੰਗਠਨ ਤੇ ‘ਪਾਬੰਦੀ’ ਲੱਗੀ ਹੁੰਦੀ ...

ਕਾਲਜ ‘ਚ ਦੋ ਰੋਜ਼ਾ ਐਨ.ਐੱਸ.ਐੱਸ. ਕੈਂਪ ਲਗਾਇਆ

ਮਾਨਸਾ (25 ਜਨਵਰੀ, 2011 - ਕੁਲਵਿੰਦਰ ਸਿੰਘ): ਮਾਈ ਭਾਗੋ ਗਰੁੱਪ ਆਫ਼ ਇੰਸਟੀਚਿਊਟ (ਲੜਕੀਆਂ, ਰੱਲਾ (ਮਾਨਸਾ) ਵਲੋਂ ਮਾਈ ਭਾਗੋ ਡਿਗਰੀ ਕਾਲਜ ਅਤੇ ਮਾਈ ਭਾਗੋ ਕਾਲਜ ਆਫ਼ ਐਜੂਕੇਸ਼ਨ ਵਿਖੇ ਦੋ ਰੋਜ਼ਾ ਐਨ.ਐੱਸ.ਐੱਸ. ਕੈਂਪ ਦੀ ਸ਼ੁਰੂਆਤ ਕੀਤੀ ਗਈ।

ਕਾਂਗਰਸੀ ਨੇਤਾ ਕਮਲਨਾਥ ਨੂੰ ਕੇਂਦਰੀ ਵਜਾਰਤ ਵਿੱਚੋਂ ਬਾਹਰ ਕੱਡਿਆ ਜਾਵੇ

ਜਲੰਧਰ (26 ਜਨਵਰੀ, 2011): ਸਿੱਖਸ ਫਾਰ ਜਸਟਿਸ ਨਾਲ ਸਾਂਝੇ ਤੌਰ 'ਤੇ ਨਵੰਬਰ 1984 ਸਿੱਖ ਨਸਲਕੁਸ਼ੀ ਵਿਰੁੱਧ ਸੰਘਰਸ਼ ਕਰ ਰਹੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ (ਪੀਰ ਮੁਹੰਮਦ) ਅਤੇ ਨੈਸ਼ਨਲ ਵਿਕਟਮ ਐਂਡ ਜਸਟਿਸ ਵੈਲਫੇਅਰ ਸੋਸਾਇਟੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਪਾਸੋ ਮੰਗ ਕੀਤੀ ਹੈ ਕਿ ਉਹ ਕੇਂਦਰ ਮੰਤਰੀ ਅਤੇ ਕਾਂਗਰਸੀ ਨੇਤਾ ਕਮਲ ਨਾਥ ਨੂੰ ਆਪਣੀ ਕੇਂਦਰੀ ਵਜਾਰਤ ਵਿੱਚੋਂ ਬਾਹਰ ਕੱਡ ਦੇਣ ਕਿਉਂਕਿ ਕਮਲਨਾਥ ਖਿਲਾਫ਼ ਨਵੰਬਰ 1984 ਸਿੱਖ ਨਸਲਕੁਸ਼ੀ

ਭਾਈ ਮਨਧੀਰ ਸਿੰਘ ਦੀ ਗ੍ਰਿਫ਼ਤਾਰੀ ਦੀ ਅਮਰੀਕਾ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਨੇ ਨਿੰਦਾ ਕੀਤੀ

ਕੈਲੀਫੋਰਨੀਆਂ (23 ਜਨਵਰੀ, 2011): ਅਮਰੀਕਾ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ; ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਯੂਥ ਆਫ਼ ਅਮਰੀਕਾ ਤੇ ਸ਼ਹੀਦ ਪ੍ਰਵਾਰਾਂ ਨੇ ਪੰਜਾਬ ਪੁਲੀਸ ਦੁਆਰਾ ਭਾਈ ਮਨਧੀਰ ਸਿੰਘ ਨੂੰ ਬਿਨਾਂ ਕਾਰਨ ਹਿਰਾਸਤ ਲੈਣ ਦੀ ਸਖ਼ਤ ਨਿਖੇਧੀ ਕੀਤੀ ਹੈ।

ਭਾਈ ਮਨਧੀਰ ਸਿੰਘ ਨੂੰ ਝੂਠੇ ਕੇਸ ’ਚ ਫਸਾਇਆ ਜਾ ਰਿਹਾ ਹੈ

ਫ਼ਤਿਹਗੜ੍ਹ ਸਾਹਿਬ, (21 ਜਨਵਰੀ, 2011 ) : ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ ਨੂੰ ਮਾਨਸਾ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਝੂਠੇ ਕੇਸ ਵਿੱਚ ਫਸਾਉਣ ਦੀ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਉਚ ਆਗੂਆ ਨੇ ਸਖਤ ਨਿਖੇਧੀ ਕੀਤੀ ਹੈ। ਦਲ ਦੀ ਅੱਜ ਇੱਥੇ ਹੋਈ ਇੱਕ ਅਹਿਮ ਇਕੱਤਰਤਾ ਵਿੱਚ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ, ਗੁਰਮੁਖ ਸਿੰਘ ਡਡਹੇੜੀ ਸਮੇਤ ਵੱਡੀ ਗਿਣਤੀ ਵਿੱਚ ਆਗੂਆਂ ਨੇ ਸ਼ਮੂਲੀਅਤ ਕੀਤੀ।

Next Page »