January 2011 Archive

ਪੰਥਕ ਧਿਰਾਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਇੱਕਠੇ ਹੋ ਕੇ ਲੜਣ ਦਾ ਸੱਦਾ

ਫ਼ਤਿਹਗੜ੍ਹ ਸਾਹਿਬ (22 ਜਨਵਰੀ, 2010): ਗੁਰਧਾਮਾਂ ਨੂੰ ਪੰਥ ਵਿਰੋਧੀ ਸ਼ਕਤੀਆਂ ਦੇ ਕਬਜ਼ੇ ’ਚੋਂ ਅਜ਼ਾਦ ਕਰਵਾਉਣ ਲਈ ਬਾਦਲ ਵਿਰੋਧੀ ਦਲ ਸਿੱਖ ਪੰਥ ਦੀਆਂ ਭਾਵਨਾਵਾਂ ਅਨੁਸਾਰ ਸ਼੍ਰੋਮਣੀ ਕਮੇਟੀ ਚੋਣਾਂ ਇੱਕ ਮੰਚ ’ਤੇ ਇਕੱਠੇ ਹੋ ਕੇ ਲੜਣ। ਇਹ ਸੱਦਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਕੌਮੀ ਪੰਚ ਭਾਈ ਕੁਲਬੀਰ ਸਿੰਘ ਬੜਾ ਪਿੰਡ ਤੇ ਅਮਰੀਕ ਸਿੰਘ ਈਸੜੂ ਨੇ ਕਿਹਾ ਕਿ ਬਾਦਲ ਦਲ ਅਤੇ ਗੁਰਦੁਆਰਾ ਚੋਣ ਕਮਿਸ਼ਨ ਫਰਵਰੀ ਮਹੀਨੇ ਵਿੱਚ ਇਹ ਚੋਣਾਂ ਕਰਵਾਉਣ ਲਈ ਤਿਆਰ ਹਨ ਇਸ ਲਈ ਪੰਥ ਦੀ ਚੜ੍ਹਦੀਕਲਾ ਅਤੇ ਗੁਰਧਾਮਾਂ ਦੇ ਸੁੱਚਜੇ ਪ੍ਰਬੰਧ ਦੀਆਂ ਚਾਹਵਾਨ ਪੰਥਕ ਧਿਰਾਂ ਇਨ੍ਹਾਂ ਚੋਣਾਂ ਵਿੱਚ ਇੱਕ ਮੰਚ ’ਤੇ ਇਕੱਠੀਆਂ ਹੋ ਜਾਣ।

ਭਾਈ ਮਨਧੀਰ ਸਿੰਘ ਨੂੰ ਨਾਭਾ ਜੇਲ੍ਹ ਵਿੱਚ ਤਬਦੀਲ ਕੀਤਾ

ਬਠਿੰਡਾ/ਨਾਭਾ (23 ਜਨਵਰੀ, 2011): ਅੱਜ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਾਨਸਾ ਪੁਲਿਸ ਵੱਲੋਂ ਬੀਤੇ ਦਿਨੀਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ ਨੂੰ ਬਠਿੰਡਾ ਕੇਂਦਰੀ ਜੇਲ੍ਹ ਤੋਂ ਵਧੀਕ ਸਰੁੱਖਿਆ ਵਾਲੀ ਨਾਭਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ।

ਭਾਈ ਮਨਧੀਰ ਸਿੰਘ ਨੂੰ ਨਿਆਇਕ ਹਿਰਾਸਤ ਵਿੱਚ ਬਠਿੰਡਾ ਜੇਲ੍ਹ ਭੇਜਿਆ; ਗ੍ਰਿਫਤਾਰੀ ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇ-ਨਜ਼ਰ ਹੋਈ ਹੈ: ਪੰਚ ਪ੍ਰਧਾਨੀ

ਮਾਨਸਾ (21 ਜਨਵਰੀ, 2010): “ਡੇਰਾ ਪ੍ਰੈਰੋਕਾਰ ਲਿੱਲੀ ਸ਼ਰਮਾ ਕਤਲ ਕਾਂਡ ‘ਚ ਗ੍ਰਿਫਤਾਰ ਕੀਤੇ ਸਿੱਖ ਨੌਜਵਾਨ ਮਨਧੀਰ ਸਿੰਘ ਨੂੰ ਇੱਕ ਸਾਜਿਸ਼ ਅਧੀਨ ਪੰਜਾਬ ਸਰਕਾਰ ਵਲੋਂ ਇਸ ਮੁਕੱਦਮੇ ਵਿਚ ਫਸਾਇਆ ਜਾ ਰਿਹਾ ਹੈ, ਜਦੋਂ ਕਿ ਮਨਧੀਰ ਸਿੰਘ ਦਾ ਇਸ ਘਟਨਾ ਨਾਲ ਦੂਰ ਦਾ ਵਾਸਤਾ ਵੀ ਨਹੀਂ ਹੈ।”

ਸਾਧਾਂਵਾਲਾ ਘਟਨਾ ਲਈ ਸਰਕਾਰ ਤੇ ਪ੍ਰਸ਼ਾਸਨ ਜਿੰਮੇਵਾਰ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (16 ਜਨਵਰੀ, 2010) : ਫਰੀਦਕੋਟ ਦੇ ਪਿੰਡ ਸਾਧਾਂਵਾਲਾ ਵਿੱਚ ਸੌਦਾ ਸਾਧ ਦੇ ਚੇਲਿਆਂ ਵਲੋਂ ਸਾਂਤਮਈ ਸਿੱਖਾਂ ’ਤੇ ਕੀਤੇ ਗਏ ਜਾਨਲੇਵਾ ਹਮਲੇ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਘਟਨਾ ਲਈ ਸਰਕਾਰ ਤੇ ਪ੍ਰਸ਼ਾਸਨ ਜਿੰਮੇਵਾਰ ਹਨ।

ਨੌਜਵਾਨ ਸਿੱਖ ਆਗੂ ਮਨਧੀਰ ਸਿੰਘ ਮਾਨਸਾ ਪੁਲਿਸ ਵੱਲੋਂ ਗ੍ਰਿਫਤਾਰ

ਮਾਨਸਾ (19 ਜਨਵਰੀ, 2011): ਸਿੱਖ ਸਟੂਡੈਂਟਸ ਫੇਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ ਨੂੰ ਅੱਜ ਮਾਨਸਾ ਪੁਲਿਸ ਨੇ ਗ੍ਰਿਫਤਾਰ ਕਰਕੇ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ। ਪੁਲਿਸ ਵੱਲੋਂ ਮਨਧੀਰ ਸਿੰਘ ਦੀ ਗ੍ਰਿਫਤਾਰੀ ਡੇਰਾ ਪ੍ਰੇਮੀ ਲਿੱਲੀ ਕੁਮਾਰ ਕਤਲ ਕੇਸ ਵਿੱਚ ਦਿਖਾਈ ਗਈ ਹੈ।

ਸੁਪਰੀਮ ਕੋਰਟ ਨੇ ਪ੍ਰੋ. ਦੇਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਦੀ ਸੁਣਵਾਈ 8 ਫ਼ਰਵਰੀ ਨੂੰ ਰੱਖੀ

ਨਵੀਂ ਦਿੱਲੀ (18 ਜਨਵਰੀ, 2011) : ਸੁਪਰੀਮ ਕੋਰਟ ਨੇ ਪੰਜਾਬ ਰਾਜ ਬਨਾਮ ਪ੍ਰੋ. ਦੇਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਦੀ ਅਗਲੀ ਤਰੀਕ 8 ਫ਼ਰਵਰੀ ਰੱਖ ਦਿਤੀ ਹੈ। ਹੋਰ ਮਾਮਲਿਆਂ ਦੀ ਸੁਣਵਾਈ ਕਰਨ ਕਰ ਕੇ ਅੱਜ ਪ੍ਰੋ. ਭੁੱਲਰ ਦੇ ਮਾਮਲੇ ਦੀ ਸੁਣਵਾਈ ਨਾ ਹੋ ਸਕੀ। ਪ੍ਰੋ. ਭੁੱਲਰ ਦੇ ਮਾਤਾ ਸਰਦਾਰਨੀ ਉਪਕਾਰ ਕੌਰ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਚੀਮਾ ਤੇ ਵਿਸ਼ੇਸ਼ ਸਕੱਤਰ ਸ. ਬਲਦੇਵ ਸਿੰਘ ਸਿਰਸਾ ਅਦਾਲਤ ਵਿਚ ਪੁੱਜੇ ਹੋਏ ਸਨ।

ਭਾਈ ਦਲਜੀਤ ਸਿੰਘ ਬਿੱਟੂ ਨੂੰ ਜਮਾਨਤ ਕਿਉਂ ਨਹੀਂ ਮਿਲ ਰਹੀ?

ਸਾਡੇ ਕੋਲੋਂ ਵਾਰ-ਵਾਰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਸੀਂ ਤਾਂ ਕਹਿੰਦੇ ਹੋ ਕਿ ਉਨ੍ਹਾਂ ਦੇ ਕੇਸ ਵਿੱਚ ਕੁਝ ਵੀ ਨਹੀਂ ਐਂ, ਭਾਈ ਸਾਹਿਬ ਦੇ ਕੇਸ ਵਿੱਚ, ਤੇ ਫਿਰ ਉਨ੍ਹਾਂ ਨੂੰ ਜਮਾਤਨ ਕਿਉਂ ਨਹੀਂ ਮਿਲਦੀ? ਅਸੀਂ ਸਾਰਾ ਕੇਸ ਪੜ੍ਹਿਆ ਹੈ। ਕੋਈ ਹਜ਼ਾਰ ਪੇਜ ਦਾ ਪੁਲਿਸ ਨੇ ਚਾਰਜਸ਼ੀਟ ਬਣਾਈ ਹੈ।

ਭਾਰਤ-ਪਾਕਿਸਤਾਨ ਵਿੱਚ ਲਾਸ਼ਾਂ ਦੀ ਸਿਆਸਤ

ਪਿਛਲੇ ਦਿਨਾਂ ਵਿੱਚ, ਭਾਰਤੀ ਉੱਪ-ਮਹਾਂਦੀਪ ਦੇ ਚਾਰ ਪ੍ਰਮੁੱਖ ਧਰਮਾਂ (ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ) ਨਾਲ ਸਬੰਧਿਤ ਵਾਪਰੀਆਂ ਘਟਨਾਵਾਂ, ਖਬਰਾਂ ਦੀਆਂ ਪ੍ਰਮੁੱਖ ਸੁਰਖੀਆਂ ਬਣੀਆਂ ਹਨ, ਜਿਨ੍ਹਾਂ ਨੂੰ ਅੱਖੋਂ ਪਰੋਖੇ ਕਰਨ ਦਾ ਮਤਲਬ ਉਸ ਖਿੱਤੇ ਵਿੱਚ ਵਗ ਰਹੀ ਬਦਬੂਦਾਰ ਹਵਾ ਦੀ ਹਕੀਕਤ ਤੋਂ ਇਨਕਾਰੀ ਹੋਣਾ ਹੋਵੇਗਾ। ਸਭ ਤੋਂ ਪਹਿਲਾਂ ਅਸੀਂ ਹਿੰਦੂਤਵੀ ਦਹਿਸ਼ਤਗਰਦੀ ਦੇ ਪ੍ਰਮਾਣਿਤ ਸਬੂਤਾਂ ਦੀ ਗੱਲ ਕਰਦੇ ਹਾਂ।

ਜੰਮੂ ਵਿੱਚ ਬਾਦਲ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ; ਭਾਈ ਬਿੱਟੂ ਦੀ ਰਿਹਾਈ ਦੀ ਮੰਗ ਫਿਰ ਉੱਠੀ

ਜੰਮੂ (05 ਜਨਵਰੀ, 2010): ਯੂਨਾਈਟਿਡ ਸਿੱਖ ਕੌੰਸਲ ਵਲੋਂ ਬਾਦਲ ਸਰਕਾਰ ਦੀਆਂ ਕਾਰਵਾਈਆਂ ਦੇ ਵਿਰੁਧ ਜੰਮੂ ਜਰਨੈਲੀ ਸੜਕ, ਡਿਗਿਆਨਾ ਵਿਖੇ ਇਕ ਜੋਰਦਾਰ ਰੋਸ-ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਵਿਚਲੀ ਬਾਦਲ ਸਰਕਾਰ ਦਾ ਪੂਤਲਾ ਫੂਕਿਆ ਗਿਆ। ਇਸ ਵਿਰੋਧ ਪ੍ਰਦਰਸ਼ਨ ਵਿਚ ਵਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਇਹਨਾਂ ਬਾਦਲ ਸਰਕਾਰ ਦੀ ਝਾੜ-ਝੰਬ ਕਰਨ ਵਾਲੇ ਨਾਅਰੇ ਲਗਾਏ। ਪ੍ਰਦਰਸ਼ਨਕਾਰੀ ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਸਨ।

ਜੂਨ 1984 ਤੇ ‘ਅਪਰੇਸ਼ਨ ਵੁੱਡ ਰੋਜ਼’ ਦੌਰਾਨ ਮਾਰੇ ਗਏ-ਲਾਪਤਾ ਸਿਖਾਂ ਬਾਰੇ ਸਬੂਤ ਇਕੱਠਾ ਕਰਨ ਲਈ ਲਹਿਰ ਦਾ ਆਗਾਜ਼

ਅੰਮ੍ਰਿਤਸਰ (6 ਜਨਵਰੀ 2011 - ਪੰਜਾਬ ਨਿਊਜ਼ ਨੈਟ.): ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਪੰਜਾਬ ਨਿਊਜ਼ ਨੈਟਵਰਕ ਨੂੰ ਭੇਜੇ ਗਏ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਅਤੇ ਅਮਰੀਕਾ ਸਥਿਤ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਵਲੋਂ ਸਿਖ ਨਸਲਕੁਸ਼ੀ ਨਾਲ ਸਬੰਧਤ ਤੱਥ, ਅੰਕੜੇ, ਦਸਤਾਵੇਜ਼ ਤੇ ਸਬੂਤ ਇਕੱਠੇ ਕਰਨ ਲਈ ‘ਸਿਖ ਇਨਸਾਫ ਲਹਿਰ’ ਦਾ ਆਗਾਜ਼ ਕੀਤਾ ਗਿਆ ਹੈ। ਇਹ ਤੱਥ, ਅੰਕੜੇ ਤੇ ਸਬੂਤ ਨਵੰਬਰ 2011 ਵਿਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਅੱਗੇ ਦਾਇਰ ਕੀਤੀ ਜਾਣ ਵਾਲੀ ‘1503 ਪਟੀਸ਼ਨ’ ਦੇ ਨਾਲ ਦਾਇ੍ਰਰ ਕੀਤੇ ਜਾਣਗੇ।

« Previous PageNext Page »