ਸਿੱਖ ਖਬਰਾਂ

ਇੰਗਲੈਡ ਵਿੱਚ ਅਗਲੇ ਸਾਲ ਹੋ ਰਹੀਆਂ ਚੋਣਾਂ ਲਈ ਸਿੱਖ ਫ਼ੈਡਰੇਸ਼ਨ ਯੂਕੇ ਵੱਲੋ “ਸਿੱਖ ਮੈਨੀਫੈਸਟ” ਤਿਆਰ

September 19, 2014 | By

Sikh-Federation-UK-Logoਲੰਡਨ (18 ਸਤੰਬਰ 2014): ਇੰਗਲੈਡ  ਵਿੱਚ ਅਗਲੇ ਸਾਲ ਹੋ ਰਹੀਆਂ ਚੋਣਾਂ ਲਈ ਫ਼ੈਡਰੇਸ਼ਨ ਯੂਕੇ ਵੱਲੋ ਸਿੱਖ ਚੋਣ ਮੈਨੀਫੈਸਟੋ ਤਿਆਰ ਕੀਤਾ ਗਿਆ ਹੈ, ਜਿਸ ਨੂੰ ਮੂਲ ਰੂਪ ਵਿਚ 21 ਸਤੰਬਰ ਦੀ ਸਿੱਖ ਕਾਨਫਰੰਸ ਜੋ ਕਿ ਗੁਰੁ ਨਾਨਕ ਗੁਰਦੁਆਰਾ ਸਾਹਿਬ ਵਿੱਚ ਹੋ ਰਹੀ ਹੈ, ਵਿਚ ਪੇਸ਼ ਕੀਤਾ ਜਾਵੇਗਾ।

ਭਾਈ ਅਮਰੀਕ ਸਿੰਘ ਗਿੱਲ ਦੇ ਨਾਂਅ ਹੇਠ ਜਾਰੀ ਹੋਏ ਪ੍ਰੈੱਸ ਬਿਆਨ ਰਾਹੀਂ ਕਿਹਾ ਹੈ ਕਿ ਅਗਲੀਆਂ ਚੋਣਾਂ ਵਿਚ ਸਿੱਖ ਉਨ੍ਹਾਂ ਉਮੀਦਵਾਰਾਂ ਨੂੰ ਵੋਟਾਂ ਪਾਉਣ ਜੋ ਸਿੱਖ ਮੰਗਾਂ ਲਈ ਕੁਝ ਕਰਨ ਦਾ ਜਜ਼ਬਾ ਰੱਖਦੇ ਹੋਣ।

ਇਸ ਚੋਣ ਮੈਨੀਫੈਸਟੋ ਵਿਚ ਜੂਨ 1984 ਵਿਚ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ, ਜਿਸ ਦੀ ਯੂ. ਕੇ. ਦੇ 200 ਦੇ ਕਰੀਬ ਰਾਜਨੀਤਕ ਨੇਤਾਵਾਂ ਨੇ ਹਮਾਇਤ ਕੀਤੀ ਹੈ, ਜਿਸ ਵਿਚ ਸਕਾਟਟਿਸ਼ ਸਰਕਾਰ ਵੀ ਸ਼ਾਮਿਲ ਹੈ।

ਮੈਨੀਫੇਸਟੋ ਵਿੱਚ 1984 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਦਰਜਾ ਦਿਵਾਉਣਾ ਅਤੇ ਸਿੱਖਾਂ ਨੂੰ ਯੂ.ਐਨ. ਸੁਰੱਖਿਆ ਕੌਂਸਲ ਦਾ ਪੱਕਾ ਮੈਂਬਰ ਬਣਾਉਣ ਦੀ ਮੰਗ ਵੀ ਹੈ। ਬਰਤਾਨੀਆ ਦੀ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿਚ ਸਿੱਖਾਂ ਦੀ ਗਿਣਤੀ ਵਧਾਉਣੀ, 2021 ਦੀ ਜਨਗਨਣਾ ਮੌਕੇ ਏਸ਼ੀਅਨ ਲੋਕਾਂ ਲਈ ਬਨਾਏ ਖਾਨੇ ਦੇ ਅੱਗੇ ਇੱਕ ਸਿੱਖਾਂ ਲਈ ਵੱਖਰਾ ਖਾਨਾ ਬਣਾਉਣ ਦੀ ਮੰਗ ਕੀਤੀ ਹੈ, ਤਾਂ ਕਿ ਸਿੱਖ ਆਪਣੀ ਹੋਂਦ ਨੂੰ ਧਾਰਮਿਕ ਪੱਖੋਂ ਦਰਸਾ ਸਕਣ।

ਇਸ ਵਿੱਚ ਪੰਜ ਕਕਾਰਾਂ ਦੇ ਪਹਿਨਣ ਨੂੰ ਕਾਨੂੰਨੀ ਤੌਰ ‘ਤੇ ਹਰ ਜਗ੍ਹਾ ਮਾਨਤਾ ਦਿਵਾਉਣ ਦੀ ਮੰਗ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਦਸਤਾਰ ਦੇ ਮਾਮਲੇ ਵਿਚ ਹੋ ਰਹੇ ਪੱਖਪਾਤ ਨੂੰ ਰੋਕਣ ਲਈ ਸਰਕਾਰੀ ਤੌਰ ‘ਤੇ ਫਰਾਂਸ ਅਤੇ ਬੈਲਜੀਅਮ ਸਰਕਾਰ ਤੇ ਦਬਾਅ ਪਾਉਣ ਦੀ ਮੰਗ ਤੋਂ ਇਲਾਵਾ ਲੰਡਨ ਵਿਚ ਪਹਿਲੀ ਸੰਸਾਰ ਜੰਗ ਦੇ ਸਿੱਖ ਸ਼ਹੀਦਾਂ ਦੀ ਯਾਦ ਵਿਚ ਸਮਾਰਕ ਬਣਾਉਣ ਦੀ ਮੰਗ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਬਰਤਾਨੀਆ ਦੀ ਅਗਲੀ ਸਰਕਾਰ ਕੀ ਹੋਵੇਗੀ, ਇਸ ਲਈ ਸਭ ਤੋਂ ਵੱਡਾ ਫੈਸਲਾ ਸਕਾਟਲੈਂਡ ਦੇ ਲੋਕਾਂ ਵੱਲੋਂ ਕੀਤੇ ਜਾ ਰਹੇ ਆਜ਼ਾਦੀ ਚੋਣ ਮੱਤ ‘ਤੇ ਵੀ ਨਿਰਭਰ ਕਰਦਾ ਹੈ, ਲੇਕਿਨ ਸਰਵੇਖਣਾਂ ਅਨੁਸਾਰ ਬਰਤਾਨੀਆ ਦੇ ਕੁਲ 650 ਸੰਸਦ ਹਲਕਿਆਂ ਵਿਚੋਂ 40 ਅਜਿਹੇ ਹਲਕੇ ਹਨ ਜਿਥੇ ਸਿੱਖ ਵੋਟ ਸੰਸਦ ਮੈਂਬਰਾਂ ਦੇ ਭਵਿੱਖ ਨੂੰ ਤੈਅ ਕਰਦੀ ਹੈ। ਯਾਦ ਰਹੇ ਬਰਤਾਨੀਆ ਵਿਚ ਪਾਰਲੀਮੈਂਟਰੀ ਚੋਣਾਂ ਅਗਲੇ ਵਰ੍ਹੇ 7 ਮਈ ਨੂੰ ਹੋ ਰਹੀਆਂ ਹਨ।

ਇਸ ਖ਼ਬਰ ਨੂੰ ਵਧੇਰੇ ਵਿਸਥਾਰ ਨਾਲ ਅੰਗਰੇਜ਼ੀ ਵਿੱਚ ਪੜਨ੍ਹ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓੁ, ਵੇਖੋ:

UK: Sikhs set to announce manifesto impacting on how Sikhs will vote at the General Election

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,