March 12, 2016 | By ਸਿੱਖ ਸਿਆਸਤ ਬਿਊਰੋ
ਵਾਸ਼ਿੰਗਟਨ: ਅਮਰੀਕਾ ਦੇ ਦੌਰੇ ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨਾਲ ਵਿਚਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੈਬਨਿਟ ਵਿੱਚ ਮੋਦੀ ਦੀ ਕੈਬਨਿਟ ਨਾਲੋਂ ਜਿਆਦਾ ਸਿੱਖ ਮੰਤਰੀ ਹਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ
ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਟਰੂਡੋ ਨੂੰ ਜਦੋਂ ਇੱਕ ਪੰਜਾਬ ਤੋਂ ਗਏ ਵਿਦਿਆਰਥੀ ਨੇ ਕੈਬਨਿਟ ਵਿੱਚ ਪੰਜਾਬੀਆਂ ਨੂੰ ਸ਼ਾਮਿਲ ਕਰਨ ਦੀ ਵਧਾਈ ਦਿੱਤੀ ਤਾਂ ਉਸ ਦੇ ਜਵਾਬ ਵਿੱਚ ਟਰੂਡੋ ਨੇ ਖੁਸ਼ੀ ਵਿੱਚ ਕਿਹਾ ਕਿ “ਮੇਰੀ ਕੈਬਨਿਟ ਵਿੱਚ ਮੋਦੀ ਕੈਬਨਿਟ ਨਾਲੋਂ ਜਿਆਦਾ ਸਿੱਖ ਹਨ।”
ਟਰੂਡੋ ਦੀ ਇਹ ਗੱਲ ਅੱਜ ਸੋਸ਼ਲ ਮੀਡੀਆ ਅਤੇ ਅਮਰੀਕਨ ਮੀਡੀਆ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਕਰਯੋਗ ਹੈ ਕਿ ਟਰੂਡੋ ਕੈਬਨਿਟ ਵਿੱਚ ਹਰਜੀਤ ਸਿੰਘ ਸੱਜਣ, ਬਾਰਦਿਸ਼ ਚੈਗਰ, ਅਮਰਜੀਤ ਸਿੰਘ ਸੋਹੀ ਅਤੇ ਨਵਦੀਪ ਸਿੰਘ ਬੈਂਸ ਚਾਰ ਸਿੱਖ ਮੰਤਰੀ ਹਨ।
Related Topics: Justin Trudeau, Narindera Modi