Tag Archive "sarbat-khalsa2015"

ਭਾਈ ਪੰਥਪ੍ਰੀਤ ਸਿੰਘ ਨਾਲ ਸਿੱਖ ਸਿਆਸਤ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਵੱਲੋਂ ਗੱਲਬਾਤ ਕੀਤੀ ਗਈ (ਵੇਖੋ ਵੀਡੀਓੁ)

ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਗਾਜ਼ੀ ਵੱਲੋਂ ਉੱਘੇ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਿਤ ਸੰਘਰਸ਼ ਅਤੇ ਸਰਬੱਤ ਖਾਲਸਾ 2015 ਸਬੰਧੀ ਗਲਬਾਤ ਕੀਤੀ ਗਈ ਅਤੇ ਬਹੁਤ ਸਾਰੇ ਸਿੱਧੇ-ਸਪੱਸ਼ਟ ਸਵਾਲ ਉਨ੍ਹਾਂ ਨੂੰ ਕੀਤੇ।

ਸਰਬੱਤ ਖਾਲਸਾ 2015 ਸੰਬੰਧੀ ਭਾਈ ਮਨਧੀਰ ਸਿੰਘ ਨਾਲ ਕੀਤੀ ਗਈ ਖਾਸ ਗੱਲਬਾਤ (ਭਾਗ-2)

ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਗਾਜ਼ੀ ਵੱਲੋਂ ਸਿੱਖ ਨੌਜਵਾਨ ਆਗੂ, ਅਕਾਲੀ ਦਲ ਪੰਚ ਪ੍ਰਧਾਨੀ ਦੇ ਸਾਬਕਾ ਜਨਰਲ ਸਕੱਤਰ ਸ੍ਰ. ਮਨਧੀਰ ਸਿੰਘ ਨਾਲ ਸਰਬੱਤ ਖਾਲਸਾ ਸੰਸਥਾ ਬਾਰੇ ਗੱਲ ਕੀਤੀ ਗਈ। ਗੱਲ-ਬਾਤ ਦੀ ਵੀਡੀਓੁ ਦੇ ਇਸ ਦੂਜੇ ਭਾਗ ਵਿੱਚ ਸਰਬੱਤ ਖਾਲਸਾ 2015 ਨਾਲ ਸੰਬੰਧਿਤ ਗੱਲਬਾਤ ਕੀਤੀ ਗਈ।

ਸਰਬੱਤ ਖਾਲਸਾ ਸੰਸਥਾ ਦੇ ਸਿਧਾਂਤਕ ਪੱਖ: ਭਾਈ ਮਨਧੀਰ ਸਿੰਘ ਨਾਲ ਕੀਤੀ ਗੱਲ-ਬਾਤ ਦੀ ਵੀਡੀਓੁ (ਭਾਗ-1)

ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਗਾਜ਼ੀ ਵੱਲੋਂ ਸਿੱਖ ਨੌਜਵਾਨ ਆਗੂ, ਅਕਾਲੀ ਦਲ ਪੰਚ ਪ੍ਰਧਾਨੀ ਦੀ ਨੌਜਵਾਨ ਇਕਾਈ ਦੇ ਸਾਬਕਾ ਜਨਰਲ ਸਕੱਤਰ ਸ੍ਰ. ਮਨਧੀਰ ਸਿੰਘ ਨਾਲ ਸਰਬੱਤ ਖਾਲਸਾ ਸੰਸਥਾ ਬਾਰੇ ਗੱਲ ਕੀਤੀ ਗਈ।

ਸ੍ਰ. ਸਿਮਰਨਜੀਤ ਸਿੰਘ ਮਾਨ ਨਾਲ ਸਰਬੱਤ ਖਾਲਸਾ (2015) ਅਤੇ ਹੋਰ ਮੁੱਦਿਆਂ ‘ਤੇ ਕੀਤੀ ਗੱਲਬਾਤ (ਵੇਖੋ ਵੀਡੀਓੁ)

ਸਰਬੱਤ ਖਾਲਸਾ (2015) ਅਤੇ ਹੋਰ ਮੁੱਦਿਆਂ ‘ਤੇ ਸਿੱਖ ਸਿਆਸਤ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਗਾਜ਼ੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨਾਲ ਗੱਲ ਕੀਤੀ ਗਈ। ਇਹ ਉਨ੍ਹਾਂ ਨਾਲ ਕੀਤੀ ਗੱਲਬਾਤ ਦੀ ਪੂਰੀ ਰਿਕਾਰਡਿੰਗ ਹੈ।

ਦੇਸ਼ ਧਰੋਹ ਦੇ ਦੋਸ਼ਾਂ ਅਧੀਨ ਨਜ਼ਰਬੰਦ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਦੀ ਜ਼ਮਾਨਤ ਹੋਈ ਰੱਦ

ਪਿਛਲੇ ਦਿਨੀ ਨੇੜਲੇ ਪਿੰਡ ਚੱਬਾ ਵਿੱਚ ਹੋਏ ਸਰਬੱਤ ਖਾਲਸਾ (2015) ਦੇ ਪੁਲਿਸ ਵੱਲੋਂ ਦੇਸ਼ ਧਰੋਹ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤੇ ਪ੍ਰਬੰਧਕਾਂ ਦੀ ਜ਼ਮਾਨਤ ਇੱਕ ਸਥਾਨਿਕ ਅਦਾਲਤ ਨੇ ਰੱਦ ਕਰ ਦਿੱਤੀ ਹੈ।ਕਿ ਚਾਟੀਵਿੰਡ ਥਾਣੇ ਦੀ ਪੁਲੀਸ ਵਲੋਂ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਵਿਚ ਸ਼ਾਮਲ 20 ਵਿਅਕਤੀਆਂ ਖਿਲਾਫ਼ ਦੇਸ਼ ਧਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤਹਿਤ ਵਧੇਰੇ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚ ਪਰਵਾਸੀ ਸਿੱਖ ਵੀ ਸ਼ਾਮਲ ਹਨ।

ਭਾਈ ਭਿਓਰਾ ਵੱਲੋਂ ਸਰਬੱਤ ਖਾਲਸਾ ਸਮਾਗਮ ਸੰਬੰਧੀ ਲਿਖੀ ਚਿੱਠ ਤੇ ਆਇਆ ਸਿਮਰਨਜੀਤ ਸਿੰਘ ਮਾਨ ਦਾ ਪ੍ਰਤੀਕਰਮ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਸਰਬੱਤ ਖਾਲਸਾ ਦੇ ਫੈਂਸਲਿਆਂ ਸੰਬੰਧੀ ਤਿਹਾੜ ਜੇਲ ਵਿੱਚ ਨਜਰਬੰਦ ਭਾਈ ਪਰਮਜੀਤ ਸਿੰਘ ਭਿਓਰਾ ਵੱਲੋਂ ਚਿੱਠੀ ਲਿੱਖ ਕੇ ਜਾਰੀ ਕੀਤੇ ਗਏ ਬਿਆਨ ਸੰਬੰਧੀ ਆਪਣਾ ਪ੍ਰਤੀਕਰਮ ਦਿੰਦਿਆਂ ਸਿੱਖ ਸਿਆਸਤ ਨਾਲ; ਫੋਨ ਤੇ ਗੱਲ ਕਰਦਿਆਂ ਕਿਹਾ ਕਿ ਭਾਈ ਭਿਓਰਾ ਨੂੰ ਇਸ ਤਰ੍ਹਾਂ ਸਰਬੱਤ ਖਾਲਸਾ ਦੇ ਫੈਂਸਲਿਆਂ ਖਿਲ਼ਾਫ ਨਹੀਂ ਬੋਲਣਾ ਚਾਹੀਦਾ।

ਸਰਬੱਤ ਖਾਲਸਾ ਨਾਲ ਸਬੰਧਿਤ ਇੱਕ ਹੋਰ ਆਗੂ ਦੇਸ਼ ਧਰੋਹ ਦੇ ਦੋਸ਼ਾਂ ਅਧੀਨ ਗ੍ਰਿਫਤਾਰ

ਸਰਬੱਤ ਖਾਲਸਾ (2015) ਦੇ ਸਮਾਗਮ ਵਿੱਚ ਸਰਗਰਮ ਸਿੱਖ ਆਗੂਆਂ ਦੀ ਦੇਸ਼ ਧਰੋਹ ਦੇ ਮੁਕੱਦਮੇ ਅਧੀਨ ਗ੍ਰਿਫਤਾਰੀਆਂ ਵਿੱਚ ਅੱਜ ਇਕ ਨਾਂਅ ਉਸ ਸਮੇਂ ਹੋ ਜੁੜ ਗਿਆ, ਜਦ ਪੁਲਿਸ ਨੇ ਯੁਨਾਈਟਿਡ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਵਾਸੀ ਪਿੰਡ ਜਿੱਜੇਆਣੀ ਮਜੀਠਾ ਜ਼ਿਲ੍ਹਾ ਅੰਮਿ੍ਤਸਰ ਨੂੰ ਗ੍ਰਿਫਤਾਰ ਕਰ ਲਿਆ।

ਭਾਈ ਪਰਮਜੀਤ ਸਿੰਘ ਭਿਓਰਾ ਦੀ ਸਰਬੱਤ ਖਾਲਸਾ ਸੰਬੰਧੀ ਚਿੱਠੀ ਨੇ ਸਿੱਖ ਸਫਾਂ ਵਿੱਚ ਛੇੜੀ ਨਵੀਂ ਚਰਚਾ

ਚੰਡੀਗੜ੍ਹ: ਸਿੱਖ ਰਾਜਨੀਤਿਕ ਕੈਦੀ ਭਾਈ ਪਰਮਜੀਤ ਸਿੰਘ ਭਿਓਰਾ ਵੱਲੋਂ ਸਰਬੱਤ ਖਾਲਸਾ ਸੰਬੰਧੀ ਸਿੱਖ ਸੰਗਤ ਦੇ ਨਾਮ ਲਿਖੀ ਗਈ ਚਿੱਠੀ ਨੇ ਸਿੱਖ ਸਫਾਂ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਭਾਈ ਜਗਤਾਰ ਸਿੰਘ ਹਵਾਰਾ ਦੇ ਨੇੜਲੇ ਸਾਥੀ ਭਾਈ ਭਿਓਰਾ ਵੱਲੋਂ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਵੱਲੋਂ ਜਥੇਦਾਰਾਂ ਦੇ ਐਲਾਨ ਵਿੱਚ ਕੀਤੀ ਗਈ ਕਾਹਲ ਦੀ ਸਖਤ ਅਲੋਚਨਾ ਕੀਤੀ ਗਈ ਹੈ।

ਸਰਬੱਤ ਖ਼ਾਲਸਾ (2015) ਬਾਰੇ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨਾਲ ਵਿਸ਼ੇਸ਼ ਗੱਲਬਾਤ(ਵੇਖੋ ਵੀਡੀਓੁ)

ਸਿੱਖ ਇਤਿਹਾਸਕਾਰ ਅਤੇ ਸੇਵਾਮੁਕਤ ਪ੍ਰੋਫੈਸਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਤੋਂ 10 ਨਵੰਬਰ 2015 ਨੂੰ ਹੋਏ ਸਰਬੱਤ ਖਲਾਸਾ(2015) ਸਮਾਗਮ ਸਬੰਧੀ ਉਨ੍ਹਾਂ ਦੇ ਵਿਚਾਰ ਜਾਨਣ ਲਈ ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਗਾਜ਼ੀ ਵੱਲੋਂ ਗੱਲਬਾਤ ਕੀਤੀ ਗਈ। ਇਹ ਵਿਚਾਰ ਚਰਚਾ ਸਿੱਖ ਸਿਆਸਤ ਨਿਊਜ਼ ਵੱਲੋਂ ਸਰਬੱਤ ਖ਼ਾਲਸਾ ਸੰਸਥਾ ਅਤੇ ਸਰਬੱਤ ਖਾਲਸਾ(2015) ਬਾਰੇ ਕੀਤੀ ਜਾ ਰਹੀ ਵਿਚਾਰ ਚਰਚਾ ਦਾ ਇੱਕ ਹਿੱਸਾ ਹੈ।

ਦੇਸ਼ ਧਰੋਹ ਮਾਮਲਾ: ਗ੍ਰਿਫਤਾਰ ਆਗੂਆਂ ਨੂੰ ਵੱਖ-ਵੱਖ ਜੇਲਾਂ ਵਿੱਚ ਭੇਜਿਆ

ਲੰਘੀ 10 ਨਵੰਬਰ ਨੁੰ ਨੇੜਲੇ ਪਿੰਡ ਚੱਬਾ ਵਿੱਚ ਹੋਏ ਸਰਬੱਤ ਖਾਲਸਾ (2015) ਦਾ ਸਮਾਗਮ ਬੁਲਾਉਣ ਵਾਲੇ ਪ੍ਰਬੰਧਕਾਂ, ਜਿੰਨ੍ਹਾਂ ਖਿਲਾਫ ਪੰਜਾਬ ਸਰਕਾਰ ਨੇ ਦੇਸ਼ ਧਰੋਹ ਅਤੇ ਹੋਰ ਪਰਚੇ ਦਰਜ਼ ਕੀਤੇ ਸਨ, ਨੂੰ ਅਦਾਲਤ ਨੇ 14 ਦਿਨਾਂ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

« Previous PageNext Page »