Tag Archive "sarbat-khalsa2015"

ਦੇਸ਼ ਧਰੋਹ ਦੇ ਕੇਸ ਵਿੱਚੋਂ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਕੱਚੀ ਜ਼ਮਾਨਤ ਮਿਲੀ

ਦੇਸ਼ ਧਰੋਹ ਦੇ ਕੇਸ ਵਿੱਚ ਜੇਲ ਵਿੱਚ ਬੰਦ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਕੱਚੀ ਜਮਾਨਤ ਦੇ ਦਿੱਤੀ ਹੈ।

ਪੇਸ਼ੀ ਭੁਗਤਣ ਗਏ ਭਾਈ ਮੋਹਕਮ ਸਿੰਘ ਨੂੰ ਪੁਲਿਸ ਨੇ ਫਿਰ ਗ੍ਰਿਫਤਾਰ ਕੀਤਾ

ਪਿਛੱਲੇ ਦਿਨੀ ਜੇਲ ਤੋਂ ਰਿਹਾਅ ਹੋਏ ਭਾਈ ਮੋਹਕਮ ਸਿੰਘ ਨੂੰ ਹਰੀਕੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਸਰਬੱਤ ਖਾਲਸਾ ਧਿਰਾਂ ਵੱਲੋਂ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਫੈਸਲਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਸਰਬੱਤ ਖਾਲਸਾ ਬੁਲਾਉਣ ਵਾਲੀਆਂ ਸਾਰੀਆਂ ਧਿਰਾਂ ਨੇ ਖਡੂਰ ਸਹਿਬ ਦੀ ਹੋ ਰਹੀ ਜ਼ਿਮਨੀ ਚੋਣ ਤੋਂ ਪਾਸੇ ਰਹਿਣ ਦਾ ਮਨ ਬਣਾਇਆ ਹੈ।

ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਸ਼ੈਸ਼ਨ ਅਦਾਲਤ ਨੇ ਜ਼ਮਾਨਤ ਦੀ ਅਰਜ਼ੀ ਰੱਦ ਕੀਤੀ

ਬਾਬਾ ਬਲਜੀਤ ਸਿੰਘ ਦਾਦੂਵਾਲ ਵੱਲੋਂ ਦੇਸ਼ ਧਰੋਹ ਦੇ ਮਾਮਲੇ ਵਿੱਚ ਦਾਇਰ ਜ਼ਮਾਨਤ ਦੀ ਅਰਜ਼ੀ ਅੱਜ ਵਧੀਕ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਦੀ ਅਦਾਲਤ ਰੱਦ ਕਰ ਦਿੱਤੀ ।

ਭਾਈ ਮੋਹਕਮ ਸਿੰਘ ਦੀ ਰਿਹਾਈ ਦਾ ਰਾਹ ਪੱਧਰਾ ਹੋਇਆ, ਮਿਲੀ ਜ਼ਮਾਨਤ

ਸਰਬੱਤ ਖਾਲਸਾ ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਭਾਈ ਮੋਹਕਮ ਸਿੰਘ ਅਤੇ ਹੋਰ ਆਗੂਆਂ ਨੂੰ ਅੱਜ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੇ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ। ਉਨ੍ਹਾਂ ਨੂੰ ਸਰਬੱਤ ਖਾਲਸਾ ਸਮਾਗਮ ਤੋਂ ਪੰਜਾਬ ਪੁਲਿਸ ਨੇ ਦੇਸ਼ ਧਰੋਹ ਦੇ ਕੇਸ ਵਿੱਚ ਗ੍ਰਿਫਤਾਰ ਕਰਕੇ ਜੇਲ ਵਿੱਚ ਬੰਦ ਕੀਤਾ ਹੋਇਆ ਸੀ। ਦੇਸ਼ ਧਰੋਹ ਦੇ ਕੇਸ ਵਿੱਚ ਜ਼ਮਾਨਤ ਮਿਲਣ ਉਪਰੰਤ ਉਨ੍ਹਾਂ ‘ਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣ ਦਾ ਮਾਮਲਾ ਦਰਜ਼ ਕੀਤਾ ਗਿਆ ਸੀ।ਅੱਜ ਇੱਥੇ ਅਦਾਲਤ ਵੱਲੋਂ ਜਮਾਨਤ ਦੇ ਦਿੱਤੀ ਗਈ ਹੈ, ਜਿਸ ਨਾਲ ਇਨ੍ਹਾਂ ਆਗੂਆਂ ਦੀ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਹੈ ।

ਸਰਬੱਤ ਖਾਲਸਾ ਸਮਾਗਮ ਦੇ ਆਗੂ ਭਾਈ ਗੁਰਦੀਪ ਸਿੰਘ ਹੋਏ ਰਿਹਾਅ, ਮਿਲੀ ਅੰਤ੍ਰਿਮ ਜ਼ਮਾਨਤ

ਸ਼੍ਰੋਮਣੀ ਅਕਾਲੀ ਦਲ ਸਾਂਝਾ ਦੇ ਆਗੂ ਅਤੇ ਸਰਬੱਤ ਖਾਲਸਾ(2015) ਦੇ ਪ੍ਰਬੰਧਕ ਗੁਰਦੀਪ ਸਿੰਘ ਬਠਿੰਡਾ ਅੱਜ ਸੰਗਰੂਰ ਜੇਲ ਵਿੱਚੋਂ ਰਿਹਾਅ ਹੋ ਗਏ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ੳੇਨ੍ਹਾਂ ਨੂੰ 17 ਫਰਵਰੀ ਤੱਕ ਅੰਤਰਿਮ ਜ਼ਮਾਨਤ ਦਿੱਤੀ ਹੈ।

ਭਾਈ ਮੋਹਕਮ ਸਿੰਘ ‘ਤੇ ਪੁਲਿਸ ਨੇ ਇੱਕ ਹੋਰ ਮੁੱਕਦਮਾ ਦਰਜ਼ ਕੀਤਾ

ਸਰਬੱਤ ਖਾਲਸਾ (2015) ਦੇ ਆਗੂ ਅਤੇ ਅਕਾਲੀ ਦਲ ਸਾਂਝਾ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੂੰ ਅੱਜ ਅੰਮ੍ਰਿਤਸਰ ਪੁਲਿਸ ਨੇ ਇੱਕ ਹੋਰ ਕੇਸ ਵਿੱਚ ਜੇਲ ਤੋਂ ਲਿਆ ਕੇ ਪੁਲਿਸ ਰਿਮਾਂਡ ਲੈ ਲਿਆ।

ਹਾਈਕੋਰਟ ਨੇ ਭਾਈ ਮੋਹਕਮ ਸਿੰਘ ਅਤੇ ਭੁਪਿੰਦਰ ਸਿੰਘ ਚੀਮਾ ਯੂ ਐਸ ਏ ਨੂੰ ਦੇਸ਼-ਧਰੋਹ ਮਾਮਲੇ ’ਤੇ ਦਿਤੀ ਪੱਕੀ ਜਮਾਨਤ

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸ਼ੁਕਰਵਾਰ ਨੂੰ ਜਸਟਿਸ ਐਮ. ਐਮ. ਐਸ ਬੇਦੀ ਨੇ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਵਲੋਂ 107/151 ਅਤੇ ਦੇਸ਼ ਧਰੋਹ ਦੇ ਕੇਸਾਂ ’ਚ ਜ਼ੇਲ੍ਹਾਂ ’ਚ ਬੰਦ ਕੀਤੇ ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕਾਂ, ਬੁਲਾਰਿਆਂ ਅਤੇ ਥਾਪੇ ਜਥੇਦਾਰਾਂ ਵਿਚੋਂ ਲੁਧਿਆਣਾ ਜ਼ੇਲ੍ਹ ਬੰਦ ਕੀਤੇ ਭਾਈ ਮੋਹਕਮ ਸਿੰਘ ਅਤੇ ਗੁਰਦਾਸਪੁਰ ਜ਼ੇਲ੍ਹ ’ਚ ਬੰਦ ਭੁਪਿੰਦਰ ਸਿੰਘ ਚੀਮਾ ਯੂ ਐਸ ਏ ਦੀ ਪੱਕੀ ਜਮਾਨਤ ਕਰ ਦਿਤੀ ਹੈ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਸਿਹਤ ਖ਼ਰਾਬ ਹੋਣ ਕਾਰਨ ਕੱਚੀ ਜਮਾਨਤ ਮਿਲੀ ਹੈ।

ਸਰਬੱਤ ਖਾਲਸਾ 2015 ਦੇ ਸੰਬੰਧ ਵਿੱਚ ਦਲ ਖਾਲਸਾ ਆਗੂ ਭਾਈ ਕੰਵਰਪਾਲ ਸਿੰਘ ਨਾਲ ਕੀਤੀ ਗਈ ਖਾਸ ਗੱਲਬਾਤ ਵੇਖੋ

ਇਹ ਵੀਡੀਓ ਦਲ ਖਾਲਸਾ ਦੇ ਮੁੱਖ ਬੁਲਾਰੇ ਭਾਈ ਕੰਵਰਪਾਲ ਸਿੰਘ ਨਾਲ ਸਰਬੱਤ ਖਾਲਸਾ 2015 ਦੇ ਸੰਬੰਧ ਵਿੱਚ ਕੀਤੀ ਗਈ ਖਾਸ ਗੱਲਬਾਤ ਦੀ ਹੈ।

ਪੰਥਕ ਆਗੂਆਂ ਦੀ ਰਿਹਾਈ ਲਈ ਸੰਘਰਸ਼ ਦਾ ਐਲਾਨ ਮਾਘੀ ਦੇ ਜੋੜ ਮੇਲੇ ‘ਤੇ ਕੀਤਾ ਜਾਵੇਗਾ

ਸਰਬੱਤ ਖਾਲਸਾ (2015) ਨਾਲ ਜੁੜੀਆਂ ਪੰਥਕ ਸ਼ਖਸ਼ੀਅਤਾਂ ਨੂੰ ਪੰਜਾਬ ਸਰਕਾਰ ਵੱਲੋਂ ਦੇਸ਼ ਧ੍ਰੋਹ ਦੇ ਮਾਮਲ਼ਿਆਂ ਵਿੱਚ ਨਾਮਜ਼ਦ ਕਰਕੇ ਜੇਲੀਂ ਬੰਦ ਕਰਨ ਵਿਰੁੱਧ ਸਰਬੱਤ ਖ਼ਾਲਸਾ ਨਾਲ ਜੁੜੀਆਂ ਪੰਥਕ ਧਿਰਾਂ ਵੱਲੋਂ 14 ਜਨਵਰੀ ਨੂੰ ਮੁਕਤਸਰ ਵਿਖੇ ਮਾਘੀ ਮੇਲੇ ’ਤੇ ਕਾਨਫ਼ਰੰਸ ਕਰ ਕੇ ਬਾਦਲ ਸਰਕਾਰ ਵਿਰੁੱਧ ਅਗਲੇ ਸ਼ੰਘਰਸ਼ ਦਾ ਐਲਾਨ ਕੀਤਾ ਜਾਵੇਗਾ।

« Previous PageNext Page »