Tag Archive "indian-army"

ਮੁਜਾਹਦੀਨ ਬਸ਼ੀਰ ਲਸ਼ਕਰੀ ਦੇ ਅੰਤਮ ਸਸਕਾਰ ‘ਚ ਹਜ਼ਾਰਾਂ ਲੋਕ ਹੋਏ ਸ਼ਾਮਲ, ਕਸ਼ਮੀਰ ਘਾਟੀ ਰਹੀ ਮੁਕੰਮਲ ਬੰਦ

ਅਜ਼ਾਦੀ ਦੇ ਨਾਅਰਿਆਂ ਦੇ ਵਿਚਕਾਰ, ਹਜ਼ਾਰਾਂ ਕਸ਼ਮੀਰੀਆਂ ਨੇ ਐਤਵਾਰ ਨੂੰ ਮਾਰੇ ਗਏ ਮੁਜਾਹਦੀਨ ਆਗੂ ਬਸ਼ੀਰ ਲਸ਼ਕਰੀ ਦੇ ਅੰਤਮ ਸਸਕਾਰ 'ਚ ਸ਼ਮੂਲੀਅਤ ਕੀਤੀ। ਲਸ਼ਕਰੀ ਸ਼ਨੀਵਾਰ ਨੂੰ ਭਾਰਤੀ ਫੌਜਾਂ ਨਾਲ ਹੋਏ ਮੁਕਾਬਲੇ 'ਚ ਅਨੰਤਨਾਗ ਜ਼ਿਲ੍ਹੇ 'ਚ ਮਾਰਿਆ ਗਿਆ ਸੀ।

ਕਸ਼ਮੀਰ: ਲਸ਼ਕਰ ਕਮਾਂਡਰ ਬਸ਼ੀਰ ਲਸ਼ਕਰੀ ਸਣੇ ਇਕ ਹੋਰ ਕਸ਼ਮੀਰੀ ਮੁਜਾਹਦੀਨ ਦੀ ਮੌਤ, ਦੋ ਆਮ ਨਾਗਰਿਕ ਵੀ ਮਰੇ

ਮੀਡੀਆ ਦੀਆਂ ਖ਼ਬਰਾਂ ਮੁਤਾਬਕ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅਨੰਤਨਾਗ 'ਚ ਅੱਜ ਸ਼ਨੀਵਾਰ ਨੂੰ ਭਾਰਤੀ ਫੌਜੀ ਦਸਤਿਆਂ ਅਤੇ ਕਸ਼ਮੀਰੀ ਮੁਜਾਹਦੀਨਾਂ ਦਰਮਿਆਨ ਹੋਈ ਗੋਲੀਬਾਰੀ 'ਚ ਦੋ ਮੁਜਾਹਦੀਨਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਗੋਲੀਬਾਰੀ 'ਚ ਦੋ ਆਮ ਨਾਗਰਿਕਾਂ ਦੀ ਵੀ ਮੌਤ ਦੀ ਖ਼ਬਰ ਹੈ। ਇਹ ਘਟਨਾ ਸ੍ਰੀਨਗਰ ਤੋਂ 60 ਕਿਲੋਮੀਟਰ ਦੂਰ ਅਨੰਤਨਾਗ ਜ਼ਿਲ੍ਹੇ ਦੇ ਬਰੇਂਟੀ ਬਟਪੋਰਾ ਦੀ ਹੈ।

ਭਾਰਤੀ ਫੌਜ ‘ਤੇ ਟਿੱਪਣੀ: ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ‘ਤੇ “ਦੇਸ਼ਧ੍ਰੋਹ” ਦਾ ਮੁਕੱਦਮਾ ਦਰਜ

ਉੱਤਰ ਪ੍ਰਦੇਸ਼ ਦੀ ਸਾਬਕਾ ਸਰਕਾਰ 'ਚ ਮੰਤਰੀ ਰਹੇ ਆਜ਼ਮ ਖਾਨ 'ਤੇ ਬਿਜਨੌਰ 'ਚ "ਦੇਸ਼ਧ੍ਰੋਹ" ਦਾ ਮੁਕੱਦਮਾ ਦਰਮ ਹੋਇਆ ਹੈ। ਬਿਜਨੌਰ ਦੇ ਪੁਲਿਸ ਕਪਤਾਨ ਅਤੁਲ ਸ਼ਰਮਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਆਜ਼ਮ ਖਾਨ 'ਤੇ ਆਈ.ਪੀ.ਸੀ. ਦੀ ਧਾਰਾ 124 ਏ, 131 ਅਤੇ 505 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਕਸ਼ਮੀਰੀਆਂ ਨੂੰ ਚੈਲੰਜ ਕਰਨ ਵਾਲਾ ਜਨਰਲ ਰਾਵਤ ਕੀ ਹੁਣ ਚੀਨ ਨਾਲ ਮੁਕਾਬਲੇ ਦੀ ਹਿੰਮਤ ਕਰੇਗਾ?: ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਭਾਰਤੀ ਫੌਜ ਦੇ ਮੁਖੀ ਜਨਰਲ ਰਾਵਤ ਨੂੰ ਸਵਾਲ ਕੀਤਾ ਕਿ ਹੁਣ ਉਹ ਚੀਨ ਦੀ ਫੌਜ ਦਾ ਮੁਕਾਬਲਾ ਕਰਨ ਦੀ ਹਿੰਮਤ ਦਿਖਾਉਣਗੇ ਜਾਂ ਨਹੀਂ? ਸ. ਮਾਨ ਨੇ ਪਾਰਟੀ ਦਫਤਰ ਤੋਂ ਜਾਰੀ ਪ੍ਰੈਸ ਬਿਆਨ 'ਚ ਕਿਹਾ ਕਿ ਪਠਾਣਾਂ ਦੇ ਹਮਲਿਆਂ ਵੇਲੇ ਹਿੰਦੂ ਹਾਕਮ ਗਊਆਂ ਅੱਗੇ ਕਰ ਦਿੰਦੇ ਸੀ ਕਿ ਦੁਸ਼ਮਣ ਫੌਜ ਵੀ ਹਿੰਦੂਆਂ ਵਾਂਗ ਹੀ ਗਊਆਂ ਨੂੰ ਨੁਕਸਾਨ ਨਹੀਂ ਪਹੁੰਚਾਏਗੀ ਅਤੇ ਗਊਆਂ ਕਾਰਨ ਸਾਡੀ ਜਾਨ ਬਚ ਜਾਏਗੀ।

1962 ਦੀ ਜੰਗ ਦਾ ਹਵਾਲਾ ਦਿੰਦਿਆਂ ਚੀਨ ਨੇ ਭਾਰਤੀ ਫੌਜ ਨੂੰ ਇਤਿਹਾਸ ਤੋਂ ਸਬਕ ਸਿੱਖਣ ਲਈ ਕਿਹਾ

ਚੀਨ ਨੇ ਵੀਰਵਾਰ (29 ਜੂਨ) ਭਾਰਤ ਨੂੰ ਸਿੱਕਿਮ ਸੈਕਟਰ ਵਿੱਚੋਂ ਆਪਣੇ ਫੌਜ ਵਾਪਸ ਬੁਲਾਉਣ ਲਈ ਕਿਹਾ ਕਿਉਂਕਿ ਸਰਹੱਦੀ ਵਿਵਾਦ ਦੇ ਹੱਲ ਲਈ ‘ਸਾਰਥਕ ਗੱਲਬਾਤ’ ਵਾਸਤੇ ਇਹ ਅਗਾਊਂ ਸ਼ਰਤ ਹੈ। ਉਸ ਨੇ ਨਾਲ ਹੀ 1962 ਦੀ ਜੰਗ ਦਾ ਹਵਾਲਾ ਦਿੰਦਿਆਂ ਚੇਤਾਵਨੀ ਦਿੱਤੀ ਕਿ ਭਾਰਤੀ ਜ਼ਮੀਨੀ ਫੌਜ ਨੂੰ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਹੈ।

ਸਿੱਕਮ ਦੇ ਵਿਵਾਦਤ ਖੇਤਰ ‘ਚ ਬਣੇ ਭਾਰਤੀ ਫੌਜ ਦੇ ਬੰਕਰਾਂ ਨੂੰ ਚੀਨ ਨੇ ਬੁਲਡੋਜਰਾਂ ਨਾਲ ਢਾਹਿਆ

ਚੀਨ ਨੇ ਸਿੱਕਿਮ ਵਿੱਚ ਭਾਰਤ ਤੇ ਭੂਟਾਨ ਨਾਲ ਲਗਦੀ ਆਪਣੀ ਤਿੰਨ ਧਿਰੀ ਸਰਹੱਦ ਉਤੇ ਭਾਰਤੀ ਫੌਜ ਦਾ ਬੰਕਰ ਬੁਲਡੋਜ਼ਰ ਨਾਲ ਹਟਾ ਦਿੱਤਾ। ਭਾਰਤ ਸਰਕਾਰ ਦੇ ਸੂਤਰਾਂ ਅਨੁਸਾਰ ਇਹ ਘਟਨਾ ਸਿੱਕਿਮ ਵਿੱਚ ਡੋਕਾ ਲਾ ਵਿੱਚ ਇਸ ਮਹੀਨੇ ਦੇ ਪਹਿਲੇ ਹਫ਼ਤੇ ਵਾਪਰੀ।

ਅਨੰਤਨਾਗ ‘ਚ ਹੋਏ ਹਮਲੇ ‘ਚ 6 ਪੁਲਿਸ ਮੁਲਾਜ਼ਮ ਮਾਰੇ ਗਏ; ਪੁਲਿਸ ਦੀ ਗੋਲੀ ਨਾਲ 3 ਨਾਗਰਿਕ ਮਰੇ

ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਦੇ ਅੱਛਾਬਲ ਵਿੱਚ ਕਸ਼ਮੀਰੀ ਮੁਜਾਹਦੀਨਾਂ ਵੱਲੋਂ ਪੁਲਿਸ ਪਾਰਟੀ ਉਤੇ ਸ਼ੁੱਕਰਵਾਰ (16 ਜੂਨ) ਕੀਤੇ ਹਮਲੇ ਵਿੱਚ ਸਬ ਇੰਸਪੈਕਟਰ ਸਣੇ ਛੇ ਪੁਲਿਸ ਮੁਲਾਜ਼ਮ ਮਾਰੇ ਗਏ।

ਜਦੋਂ ਇੱਕ ਸਿੱਖ ਡੀ.ਆਈ.ਜੀ ਨੇ ਦਰਬਾਰ ਸਾਹਿਬ ‘ਤੇ ਫਾਇਰ ਖੋਲਣੋਂ ਕੋਰਾ ਜਵਾਬ ਦਿੱਤਾ

3 ਜੂਨ 1984 ਨੂੰ ਸਵੇਰੇ ਫੌਜ ਦੇ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੇ ਬੀ.ਐਸ.ਐਫ. ਦੇ ਡੀ.ਆਈ.ਜੀ. ਸ. ਗੁਰਦਿਆਲ ਸਿੰਘ ਪੰਧੇਰ ਨੂੰ ਵੱਡੇ ਫੌਜੀ ਅਤੇ ਸਿਵਲ ਅਫਸਰਾਂ ਮੀਟਿੰਗ ਵਿੱਚ ਹੁਕਮ ਕੀਤਾ ਕਿ ਉਹ ਉੱਚੀਆਂ ਇਮਾਰਤਾਂ ਤੋਂ ਦਰਬਾਰ ਸਾਹਿਬ ਵੱਲ ਨੂੰ ਫਾਇਰਿੰਗ ਸ਼ੁਰੂ ਕਰਾਵੇ ਪਰ ਸ. ਪੰਧੇਰ ਨੇ ਅਜਿਹੀ ਕਾਰਵਾਈ 'ਤੇ ਹੈਰਾਨੀ ਜ਼ਾਹਿਰ ਕਰਦਿਆਂ ਆਮ ਲੋਕਾਂ 'ਤੇ ਗੋਲੀ ਚਲਾਉਣ ਨੂੰ ਮਾੜੀ ਗੱਲ ਕਿਹਾ।

ਜੂਨ 1984 ਦਾ ਘੱਲੂਘਾਰਾ: ਫੌਜੀ ਹਮਲੇ ਲਈ ਸ਼ਹੀਦੀ ਪੁਰਬ ਵਾਲਾ ਦਿਹਾੜਾ ਹੀ ਕਿਉਂ ਚੁਣਿਆ ਗਿਆ?

ਫੌਜ ਵੱਲੋਂ "ਬਲਿਊ ਸਟਾਰ" ਦੇ ਨਾਂ ਹੇਠ ਸਾਕਾ ਵਰਤਾਉਣ ਲਈ ਚੁਣੇ ਗਏ ਦਿਨ ਬਾਰੇ ਅੱਜ ਤੱਕ ਕੋਈ ਤਸੱਲੀ ਬਖ਼ਸ਼ ਸਰਕਾਰੀ ਬਿਆਨ ਸਾਹਮਣੇ ਨਹੀਂ ਆਇਆ। 3 ਜੂਨ 1984 ਨੂੰ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀ ਇਹ ਦਿਹਾੜਾ ਮਨਾਉਣ ਖ਼ਾਤਰ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਦਰਬਾਰ ਸਾਹਿਬ ਇਕੱਠੀਆਂ ਹੁੰਦੀਆਂ ਆਈਆਂ ਸਨ ਤੇ 3 ਜੂਨ ’84 ਨੂੰ ਵੀ ਆਈਆਂ। ਜਿਨ੍ਹਾਂ ’ਚੋਂ ਵਧੇਰੇ ਗਿਣਤੀ ਵਿੱਚ ਦੂਰ-ਦੁਰਾਡਿਓਂ ਆਉਣ ਵਾਲੀਆਂ ਸੰਗਤਾਂ ਹੁੰਦੀਆਂ ਸਨ ਤੇ ਉਹ ਰਾਤ ਵੀ ਦਰਬਾਰ ਸਾਹਿਬ ਵਿੱਚ ਹੀ ਬਿਤਾਉਂਦੀਆਂ ਆਈਆਂ ਸਨ।

ਜੂਨ 1984 ਨੂੰ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕਰੇਗੀ ਫੈਡਰੇਸ਼ਨ: ਪੀਰ ਮੁਹੰਮਦ

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨੇ ਐਲਾਨ ਕੀਤਾ ਹੈ ਕਿ 6 ਜੂਨ 1984 ਵੇਲੇ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਵਿਖੇ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਸਮੂਹ ਸਿੰਘ, ਸਿੰਘਣੀਆਂ, ਬੱਚਿਆਂ, ਬਜ਼ੁਰਗਾਂ ਦੀ ਮਿੱਠੀ ਯਾਦ ਵਿੱਚ ਹੋ ਰਹੇ 33ਵੇਂ ਸ਼ਰਧਾਂਜਲੀ ਸਮਾਗਮ ਮੌਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ, ਬਾਬਾ ਠਾਹਰਾ ਸਿੰਘ, ਪੀ.ਏ. ਰਸ਼ਪਾਲ ਸਿੰਘ ਸਮੇਤ ਸ਼ਹੀਦ ਹੋਏ ਸਮੂਹ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਸਨਮਾਨਿਤ ਕੀਤਾ ਜਾਵੇਗਾ।

« Previous PageNext Page »