Tag Archive "damdmi-taksal"

ਘੱਟਗਿਣਤੀਆਂ ਨੂੰ ਧਮਕਾ ਕੇ ਫ਼ਿਰਕੂ ਨਫ਼ਰਤ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਵੇ: ਬਾਬਾ ਹਰਨਾਮ ਸਿੰਘ ਖ਼ਾਲਸਾ

ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ੍ਰੀ ਗੰਗਾਨਗਰ , ਰਾਜਸਥਾਨ ਦੇ ਇਕ ਧਾਰਮਿਕ ਅਸਥਾਨ ਦੇ ਜ਼ਿੰਮੇਵਾਰ ਅਧਿਕਾਰੀ ਵਲੋਂ ਗੈਰ ਹਿੰਦੂਆਂ ...

ਕੇਂਦਰ ਸਰਕਾਰ ਸਿੱਖ ਕੌਮ ਨੂੰ ਮਾਨਸਿਕ ਪੀੜਾ ਦੇਣ ਦੀ ਥਾਂ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕਰੇ: ਦਮਦਮੀ ਟਕਸਾਲ

ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸਖ਼ਤ ਲਫਜ਼ਾਂ 'ਚ ਕਿਹਾ ਕਿ ਕੇਂਦਰ ਸਰਕਾਰ ਸਿੱਖ ਕੌਮ ਨੂੰ ਮਾਨਸਿਕ ਪੀੜਾ ਦੇਣ ਦੀ ਥਾਂ ਬਿਨਾ ਦੇਰੀ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕਰ ਕੇ ਸਿੱਖ ਕੌਮ ਦਾ ਵਿਸ਼ਵਾਸ ਜਿੱਤਣ ਵਾਲਾ ਠੋਸ ਕਦਮ ਉਠਾਉਣ ਚਾਹੀਦਾ ਹੈ।

ਗਿਆਨੀ ਗੁਰਬਚਨ ਸਿੰਘ ਵਲੋਂ ਵੀ ਦਿਆਲ ਸਿੰਘ ਕਾਲਜ (ਦਿੱਲੀ) ਦਾ ਨਾਂ ਬਦਲਣ ਦਾ ਵਿਰੋਧ

ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ 'ਵੰਦੇ ਮਾਤਰਮ ਮਹਾਵਿਦਿਆਲਾ' ਰੱਖਣ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ

ਦਮਦਮੀ ਟਕਸਾਲ (ਮਹਿਤਾ) ਵੱਲੋਂ ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਦਾ ਵਿਰੋਧ

ਦਮਦਮੀ ਟਕਸਾਲ (ਮਹਿਤਾ) ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਦਿੱਲੀ ਦੇ ਵਿਰਾਸਤੀ ਦਿਆਲ ਸਿੰਘ ਮਜੀਠੀਆ ਕਾਲਜ (ਈਵਨਿੰਗ) ਦਾ ਨਾਂ ਬਦਲ ਕੇ 'ਵੰਦੇ ਮਾਤਰਮ ਮਹਾਵਿਦਿਆਲਾ'

ਜਗਤਾਰ ਸਿੰਘ ਦੀ ਤੁਰੰਤ ਰਿਹਾਈ ਲਈ ਅਮਰਿੰਦਰ ਸਿੰਘ ਨਿੱਜੀ ਦਖਲ ਦੇਣ : ਬਾਬਾ ਹਰਨਾਮ ਸਿੰਘ ਧੁੰਮਾ

ਦਮਦਮੀ ਟਕਸਾਲ (ਚੌਂਕ ਮਹਿਤਾ) ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਕੁੱਝ ਦਿਨ ਪਹਿਲਾਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਸਮੇਤ ਹੋਰਨਾਂ ਬੇਕਸੂਰ ਨੌਜਵਾਨਾਂ ਦੀ ਗ੍ਰਿਫ਼ਤਾਰੀ 'ਤੇ ਚਿੰਤਾ ਜਤਾਉਂਦਿਆਂ ਉਹਨਾਂ ਦੀ ਤੁਰੰਤ ਰਿਹਾਈ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਦਿਲਚਸਪੀ ਲੈਂਦਿਆਂ ਦਖਲ ਦੇਣ ਦੀ ਮੰਗ ਕੀਤੀ ਹੈ।

ਜੂਨ 1984 ਦੇ ਘੱਲੂਘਾਰੇ ਦੀ ਯਾਦ ‘ਚ ਬਣਨ ਵਾਲੀ ਸ਼ਹੀਦ ਗੈਲਰੀ ਦੀ ਕਾਰ ਸੇਵਾ ਸ਼ੁਰੂ (ਵੀਡੀਓ ਰਿਪੋਰਟ)

ਜੂਨ 1984 'ਚ ਭਾਰਤ ਦੀ ਫੌਜ ਵਲੋਂ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ 'ਤੇ ਹੋਏ ਹਮਲੇ ਸਮੇਂ ਸ਼ਹੀਦ ਹੋਏ ਸਿੱਖਾਂ ਦੀ ਯਾਦ 'ਚ ਬਣਨ ਵਾਲੀ ਸ਼ਹੀਦੀ ਗੈਲਰੀ ਦੀ 'ਕਾਰ ਸੇਵਾ' 7 ਜੁਲਾਈ ਨੂੰ ਆਰੰਭ ਹੋ ਗਈ। ਸ਼ਹੀਦ ਗੈਲਰੀ ਦੀ ਕਾਰ ਸੇਵਾ ਦਮਦਮੀ ਟਕਸਾਲ (ਮਹਿਤਾ) ਵਲੋਂ ਕੀਤੀ ਜਾ ਰਹੀ ਹੈ। ਸ਼ਹੀਦ ਗੈਲਰੀ ਗੁਰਦੁਆਰਾ ਯਾਦਗਾਰ ਸ਼ਹੀਦਾਂ ਦੀ ਬੈਸਮੈਂਟ 'ਚ ਬਣਾਈ ਜਾ ਰਹੀ ਹੈ, ਗੁਰਦੁਆਰਾ ਯਾਦਗਾਰ ਸ਼ਹੀਦਾਂ ਭਾਰਤੀ ਫੌਜ ਵਲੋਂ ਜੂਨ 1984 'ਚ ਦਰਬਾਰ ਸਾਹਿਬ 'ਤੇ ਹੋਏ ਹਮਲੇ ਸਮੇਂ ਸ਼ਹੀਦ ਹੋਏ ਸਿੱਖ ਜੁਝਾਰੂਆਂ ਦੀ ਯਾਦ 'ਚ ਬਣਿਆ ਹੈ।

ਜੇ ਮਹਾਂਰਾਸ਼ਟਰ ਸਰਕਾਰ ਨੇ ਸਿੱਖਾਂ ਪ੍ਰਤੀ ਗਲਤ ਜਾਣਕਾਰੀ ਨਾ ਹਟਾਈ ਤਾਂ ਅਦਾਲਤ ਜਾਵਾਂਗੇ: ਦਮਦਮੀ ਟਕਸਾਲ

ਮਹਾਰਾਸ਼ਟਰ ਦੇ ਸਕੂਲਾਂ ਵਿੱਚ ਨੌਵੀਂ ਜਮਾਤ ਦੀ 'ਇਤਿਹਾਸ ਤੇ ਰਾਜਨੀਤੀ ਸ਼ਾਸਤਰ' ਦੀ ਕਿਤਾਬ ਦੇ ਸਫ਼ਾ ਨੰਬਰ ਛੇ ਅਤੇ ਦਸ ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ "ਅਤਿਵਾਦੀ" ਦੱਸੇ ਜਾਣ ’ਤੇ ਦਮਦਮੀ ਟਕਸਾਲ ਨੇ ਇਤਰਾਜ਼ ਪ੍ਰਗਟਾਉਂਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਹੋਰ ਸਬੰਧਤ ਧਿਰਾਂ ਨੂੰ ਚਿੱਠੀਆਂ ਭੇਜ ਕੇ ਕਿਤਾਬ ਵਿੱਚੋਂ ਉਪਰੋਕਤ ਗੱਲ ਹਟਾਉਣ ਦੀ ਅਪੀਲ ਕੀਤੀ ਹੈ। ਟਕਸਾਲ ਨੇ ਚਿਤਾਵਨੀ ਦਿੱਤੀ ਹੈ ਕਿ ਜੇ 15 ਦਿਨਾਂ ਵਿੱਚ ਪਾਠਕ੍ਰਮ ਵਿੱਚ ਸੋਧ ਨਾ ਕੀਤੀ ਗਈ ਤਾਂ ਕਾਨੂੰਨੀ ਕਾਰਵਾਈ ਲਈ ਅਦਾਲਤ 'ਚ ਪਹੁੰਚ ਕੀਤੀ ਜਾਏਗੀ।

ਸ਼ਹੀਦੀ ਗੈਲਰੀ: ਸ਼੍ਰੋਮਣੀ ਕਮੇਟੀ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪਰਿਵਾਰ ਦਾ ਸਨਮਾਨ

ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਵਿਖੇ ਦਮਦਮੀ ਟਕਸਾਲ (ਮਹਿਤਾ) ਵੱਲੋਂ ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਮਿਤ ਪਾਠ ਦੇ ਭੋਗ ਪਾਏ ਗਏ ਅਤੇ ਭਾਈ ਅਮਰੀਕ ਸਿੰਘ ਦੀ ਯਾਦ ਵਿੱਚ ਪਾਠ ਸ਼ੁਰੂ ਕੀਤਾ ਗਿਆ।

ਅੱਜ ਸ਼ੁਰੂ ਹੋਵੇਗੀ ਜੂਨ ੧੯੮੪ ਦੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਗੈਲਰੀ ਦੀ ਕਾਰ ਸੇਵਾ

ਦਰਬਾਰ ਸਾਹਿਬ ਸਮੂਹ ਅੰਮ੍ਰਿਤਸਰ ਵਿਖੇ ਜੂਨ ੧੯੮੪ (1984)ਦੇ ਸ਼ਹੀਦਾਂ ਦੀ ਯਾਦ ਵਿਚ ਉਸਾਰੀ ਗਈ ਯਾਦਗਾਰ ਵਿਖੇ ਸ਼ਹੀਦੀ ਗੈਲਰੀ ਦੀ ਕਾਰ ਸੇਵਾ ਅੱਜ ਸ਼ੁਰੂ ਹੋਵੇਗੀ।

ਢੱਡਰੀਆਂਵਾਲਿਆਂ ’ਤੇ ਹਮਲਾ ਮਾਮਲੇ ’ਚ ਫੜੇ ਵਿਅਕਤੀਆਂ ਦੀ ਪੈਰਵੀ ਕਰਾਂਗੇ:ਬਾਬਾ ਹਰਨਾਮ ਸਿੰਘ

ਬੀਤੇ ਦਿਨੀਂ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ’ਤੇ ਲੁਧਿਆਣਾ ਨੇੜੇ ਹੋਏ ਹਮਲੇ ਅਤੇ ਉਨ੍ਹਾਂ ਦੇ ਸਾਥੀ ਦੀ ਮੌਤ ਦੇ ਮਾਮਲੇ ’ਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲ ਉੱਠ ਰਹੀਆਂ ਉਂਗਲਾਂ ਦਾ ਅੱਜ ਟਕਸਾਲ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਧੁੰਮਾ ਨੇ ਤਿੱਖਾ ਪ੍ਰਤੀਕਰਮ ਦਿੱਤਾ। ਉਨ੍ਹਾਂ ਜਿੱਥੇ ਪੇਸ਼ ਕੀਤੀ ਜਾ ਰਹੀ ਘਟਨਾ ਦੀ ਅਸਲੀਅਤ ’ਤੇ ਸ਼ੰਕਾ ਪ੍ਰਗਟਾਈ ਉਥੇ ਸਮੁੱਚੇ ਹਾਲਾਤ ਲਈ ਭਾਈ ਢੱਡਰੀਆਂਵਾਲਿਆਂ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਪੰਥ ’ਚ ਬਖੇੜਾ ਪੈਦਾ ਕਰਨ ਦਾ ਦੋਸ਼ੀ ਦੱਸਿਆ।

« Previous PageNext Page »