ਆਮ ਖਬਰਾਂ » ਸਿਆਸੀ ਖਬਰਾਂ

ਗਿਆਨੀ ਗੁਰਬਚਨ ਸਿੰਘ ਵਲੋਂ ਵੀ ਦਿਆਲ ਸਿੰਘ ਕਾਲਜ (ਦਿੱਲੀ) ਦਾ ਨਾਂ ਬਦਲਣ ਦਾ ਵਿਰੋਧ

November 23, 2017 | By

ਅੰਮ੍ਰਿਤਸਰ: ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ‘ਵੰਦੇ ਮਾਤਰਮ ਮਹਾਵਿਦਿਆਲਾ’ ਰੱਖਣ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਾਲਜ ਪ੍ਰਬੰਧਕਾਂ ਨੂੰ ਆਖਿਆ ਕਿ ਉਹ ਕਾਲਜ ਦਾ ਨਾਂ ਮੁੜ ਦਿਆਲ ਸਿੰਘ ਕਾਲਜ ਰੱਖਣ। ਇਸ ਮਾਮਲੇ ਵਿੱਚ ਕਈ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ ਤੇ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਤੇ ਦਮਦਮੀ ਟਕਸਾਲ (ਮਹਿਤਾ) ਵੱਲੋਂ ਵੀ ਨਾਂ ਬਦਲਣ ਦਾ ਵਿਰੋਧ ਕੀਤਾ ਗਿਆ ਹੈ।

ਗਿਆਨੀ ਗੁਰਬਚਨ ਸਿੰਘ ਵਲੋਂ ਵੀ ਦਿਆਲ ਸਿੰਘ ਕਾਲਜ (ਦਿੱਲੀ) ਦਾ ਨਾਂ ਬਦਲਣ ਦਾ ਵਿਰੋਧ

ਗਿਆਨੀ ਗੁਰਬਚਨ ਸਿੰਘ ਵਲੋਂ ਵੀ ਦਿਆਲ ਸਿੰਘ ਕਾਲਜ (ਦਿੱਲੀ) ਦਾ ਨਾਂ ਬਦਲਣ ਦਾ ਵਿਰੋਧ

ਗਿਆਨੀ ਗੁਰਬਚਨ ਸਿੰਘ ਨੇ ਪ੍ਰਬੰਧਕਾਂ ਨੂੰ ਕਿਹਾ ਕਿ ਕਾਲਜ ਦਾ ਨਾਮ ਬਦਲ ਕੇ ਕਾਲਜ ਕਮੇਟੀ ਨੇ ਸਿੱਖਾਂ ਦੇ ਯੋਗਦਾਨ ਨੂੰ ਮਿਟਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਸਿੱਖਾਂ ਦੇ ਨਾਵਾਂ ’ਤੇ ਚਲਦੇ ਕਿਸੇ ਅਦਾਰੇ ਦਾ ਨਾਮ ਨਹੀਂ ਬਦਲਿਆ ਗਿਆ, ਪਰ ਭਾਰਤ ਵਿੱਚ ਸੰਸਥਾਵਾਂ, ਸੜਕਾਂ ਤੇ ਚੌਰਾਹਿਆਂ ਦੇ ਨਾਂ ਬਦਲੇ ਜਾ ਰਹੇ ਹਨ, ਜੋ ਵਿਰਾਸਤ ਨੂੰ ਢਾਹ ਲਾਉਣ ਦੀ ਕਾਰਵਾਈ ਹੈ।

ਇਸ ਦੌਰਾਨ ਵਕੀਲ ਆਰ.ਐੱਸ. ਚੀਮਾ, ਅਰਥਸ਼ਾਸਤਰੀ ਸੁੱਚਾ ਸਿੰਘ ਗਿੱਲ, ਆਰ.ਐੱਸ. ਘੁੰਮਣ, ਪੱਤਰਕਾਰ ਸਰਬਜੀਤ ਧਾਲੀਵਾਲ, ਵਕੀਲ ਮਨਜੀਤ ਸਿੰਘ ਖਹਿਰਾ, ਡਾ. ਹਰਿੰਦਰ ਕੌਰ ਅਤੇ ਪ੍ਰੋ. ਕੰਵਲਜੀਤ ਕੌਰ ਢਿੱਲੋਂ ਨੇ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਦਿਆਲ ਸਿੰਘ ਮਜੀਠੀਆ ਦੀ ਕੌਮ ਨੂੰ ਵੱਡੀ ਦੇਣ ਹੈ ਤੇ ਉਨ੍ਹਾਂ ਦੇ ਨਾਂ ’ਤੇ ਚੱਲ ਰਹੇ ਕਾਲਜ ਦਾ ਨਾਂ ਬਦਲਣਾ ਮੰਦਭਾਗਾ ਫ਼ੈਸਲਾ ਹੈ।

ਸਬੰਧਤ ਖ਼ਬਰ:

ਦਮਦਮੀ ਟਕਸਾਲ (ਮਹਿਤਾ) ਵੱਲੋਂ ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਦਾ ਵਿਰੋਧ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,