Tag Archive "damdama-sahib"

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੁਤੰਤਰ ਜੁਗਤ ਨੂੰ ਨਵਿਆਉਣ ਸੰਬੰਧੀ ਵਿਚਾਰ ਗੋਸ਼ਟੀ ਹੋਈ

ਲੱਖੀ ਜੰਗਲ ਖਾਲਸਾ ਜਥਾ ਦਮਦਮਾ ਸਾਹਿਬ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਦੀ ਜੁਗਤ ਨੂੰ ਨਵਿਆਉਣ ਲਈ ਵਿਚਾਰ ਹਿੱਤ ੧੯ ਜੁਲਾਈ ੨੦੨੫ ਨੂੰ ਗੋਸ਼ਟਿ ਸਭਾ ਕਰਵਾਈ ਗਈ, ਜਿਸ ਵਿਚ ਵੱਖ-ਵੱਖ ਪੰਥਕ ਅਤੇ ਸਿੱਖ ਜਥਿਆਂ ਦੇ ਨੁਮਾਇੰਦਿਆਂ ਅਤੇ ਸਿੱਖ ਸਖਸ਼ੀਅਤਾਂ ਨੇ ਸ਼ਮੂਲੀਅਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ।

ਲੱਖੀ ਜੰਗਲ ਖਾਲਸਾ ਜਥਾ ਦਮਦਮਾ ਸਾਹਿਬ ਵੱਲੋਂ ਗੁਰਮਤਿ ਸੰਗੀਤ ਪੜਾਅ ਸ਼ੁਰੂ

ਲੱਖੀ ਜੰਗਲ ਖਾਲਸਾ ਜਥਾ ਦਮਦਮਾ ਸਾਹਿਬ ਦੇ ਤਲਵੰਡੀ ਸਾਬੋ ਸਥਿਤ ਪੜਾਅ ਵਿਖੇ ਤੰਤੀ ਸਾਜਾਂ ਨਾਲ ਗੁਰਮਤਿ ਸੰਗੀਤ ਦੀ ਸਿਖਲਾਈ ਦੀ ਪਾਠਸ਼ਾਲਾ ਚੱਲ ਰਹੀ ਹੈ। ਇਹ ਪਾਠਸ਼ਾਲਾ ੭ ਜੂਨ ਨੂੰ ਸ਼ੁਰੂ ਹੋਈ ਹੈ ਅਤੇ ੭ ਜੁਲਾਈ ਤੱਕ ਜਾਰੀ ਰਹੇਗੀ।

Hummat Singh, Joga Singh, Gurcharan Singh, Manpreet Singh

ਤਖਤ ਸਾਹਿਬਾਨ ਦੀ ਸੇਵਾ ਸੰਭਾਲ ਲਈ ਸਰਬ-ਪ੍ਰਵਾਨਿਤ ਵਿਧੀ-ਵਿਧਾਨ ਤਿਆਰ ਕਰਨ ਲਈ ਆਪਸੀ ਸੰਵਾਦ ਹੋਵੇ: ਵਰਲਡ ਸਿੱਖ ਪਾਰਲੀਮੈਂਟ

ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ ਨੇ ਇਕ ਲਿਖਤੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ 7 ਮਾਰਚ ਨੂੰ ਪ੍ਰਧਾਨ ਰਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਕਾਰਜਕਾਰਨੀ ਮੀਟਿੰਗ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਵਿਵਾਦਪੂਰਨ ਤਰੀਕੇ ਨਾਲ ਹਟਾਏ ਜਾਣ ਦੇ ਫੈਸਲੇ ਅਤੇ ਉਸ ਉਪਰੰਤ ਪੈਦਾ ਹੋਈ ਪੰਥਕ ਸਥਿਤੀ ਉੱਤੇ ਵਰਲਡ ਸਿੱਖ ਪਾਰਲੀਮੈਂਟ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ।

Bhai Parmjeet Singh Gazi

ਏਨੀ ਛੇਤੀ ਕਿਉਂ ਬਦਲੇ ਗਏ ਨੇ 6 ਜਥੇਦਾਰ? ਇਸ ਤੋਂ ਅਗਾਂਹ ਕੀ ਹੋਵੇਗਾ? ਇਸ ਮਹਾਂ ਖਿਲਾਰੇ ਦਾ ਹੱਲ ਕਿਵੇਂ ਹੋਵੇ?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਤੋ-ਥੱਲੀ ਆਪਣੇ ਵੱਲੋਂ ਲਗਾਏ ਗਏ ਜਥੇਦਾਰਾਂ ਨੂੰ ਹਟਉਣ ਤੇ ਨਵੇਂ ਜਥੇਦਾਰ ਲਾਉਣ ਨਾਲ ਸਿੱਖ ਸੰਸਥਾਵਾਂ ਦੇ ਹਾਲਾਤ ਹੋਰ ਵਧੇਰੇ ਅਸਥਿਰਤਾ ਵਾਲੇ ਬਣ ਗਏ ਹਨ।

ਖਾਲਸਾ ਸਾਜਨਾ ਦਿਹਾੜੇ ਦੌਰਾਨ ਪੰਥ ਸੇਵਕਾਂ ਦੀ ਸਿੱਖ ਸੰਗਤਾਂ ਨੂੰ ਅਪੀਲ

ਖਾਲਸਾ ਪੰਥ ਦੇ ਜੋੜ ਮੇਲਿਆਂ ਮੌਕੇ ਬਣਦੇ ਜਾ ਰਹੇ ਆਮ ਦੁਨਿਆਵੀ ਮਾਹੌਲ ਨੂੰ ਸਿੱਖ ਰਿਵਾਇਤ ਅਨੁਸਾਰੀ ਸਾਰਥਕ ਮੋੜ ਦੇਣ ਵਾਸਤੇ ਸਥਾਨਕ ਸਿੱਖ ਜਥਿਆਂ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਖਾਲਸਾ ਪ੍ਰਗਟ ਦਿਵਸ ਮੌਕੇ ਉਚੇਚੇ ਯਤਨ ਕਰਨ ਦਾ ਸੱਦਾ ਦਿੱਤਾ ਗਿਆ ਹੈ।

ਸਿਰੀ ਦਮਦਮਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਹਾੜੇ ਦੌਰਾਨ ਮਾਹੌਲ ਗੁਰਮਤਿ ਅਨੁਸਾਰੀ ਬਣਾਉਣ ਲਈ ਯਤਨ ਸ਼ੁਰੂ

ਬਾਬਾ ਹਰਦੀਪ ਸਿੰਘ ਮਹਿਰਾਜ, ਲੱਖੀ ਜੰਗਲ ਖਾਲਸਾ ਜਥਾ ਅਤੇ ਸਿੱਖ ਜਥਾ ਮਾਲਵਾ ਵੱਲੋਂ ਬਠਿੰਡਾ ਵਿਖੇ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਵਿੱਚ ਤਖਤ ਸਿਰੀ ਦਮਦਮਾ ਸਾਹਿਬ ਵਿਖੇ ਹਰ ਸਾਲ ਗੁਰੂ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਦੌਰਾਨ ਹੁੰਦੇ ਸਮਾਗਮਾਂ ਵਿੱਚ ਮਹੌਲ ਨੂੰ ਗੁਰਮਤਿ ਅਨੁਸਾਰੀ ਕਰਨ ਸਬੰਧੀ ਕਿਹਾ ਗਿਆ।

ਤਖ਼ਤ ਦਮਦਮਾ ਸਾਹਿਬ ਦੇ ਇਤਿਹਾਸਕ ਗੁਰੂਸਰ ਸਰੋਵਰ ਦੀ ਕਾਰ ਸੇਵਾ ਸ਼ੁਰੂ

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇਤਿਹਾਸਕ ਗੁਰੂਸਰ ਸਰੋਵਰ ਦੀ ਕਾਰਸੇਵਾ ਕੱਲ ਸ਼ੁਰੂ ਕੀਤੀ ਗਈ।ਕਾਰਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਇੱਥੇ ਸਥਿਤ ਸੰਤ ਸੇਵਕ ਬੁੰਗਾ ਮਸਤੂਆਣਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਅਤੇ ਦਸਵੀਂ ਵਿਖੇ ਪਿਛਲੇ ਦੋ ਦਿਨਾਂ ਤੋਂ ਪ੍ਰਕਾਸ਼ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਰਾਗੀ ਜਥੇ ਨੇ ਕੀਰਤਨ ਕੀਤਾ।

ਵਿਸਾਖੀ ਕਾਨਫਰੰਸ ਮੌਕੇ ਸਿੱਖਾਂ ਦੀ ਅਜ਼ਾਦੀ ਦਾ ਮੁੱਦਾ ਭਾਰੀ ਰਿਹਾ; ਪੰਚ ਪ੍ਰਧਾਨੀ ਦੇ ਮੰਚ ਉੱਤੋਂ ਸਿੱਖ ਜਥੇਬੰਦੀਆਂ ਦੇ ਆਗੂ ਸੰਗਤਾਂ ਦੇ ਸਨਮੁਖ ਹੋਏ

ਤਲਵੰਡੀ ਸਾਬੋ (14 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਖਾਲਸਾ ਪੰਥ ਦੀ ਸਾਜਨਾ ਦੇ ਦਿਹਾੜੇ ਮੌਕੇ ਅੱਜ ਤਖਤ ਸ਼੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ ਕੀ) ਦੀ ਇਤਿਹਾਸਕ ਧਰਤੀ ਉੱਤੇ ਪੰਥਕ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਵਿਚ ਪੰਚ ਪ੍ਰਧਾਨੀ ਤੋਂ ਇਲਾਵਾ ਏਕ ਨੂਰ ਖਾਲਸਾ ਫੌਜ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ, ਮਾਤਾ ਗੁਜਰੀ ਸਹਾਰਾ ਟ੍ਰਸਟ, ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਹੋਰਨਾਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ।

ਬਾਦਲ ਸਰਕਾਰ ਸੌਦਾ ਸਾਧ ਦਾ ਪੱਖ ਪੂਰ ਰਹੀ ਹੈ – ਪੰਥਕ ਆਗੂ

ਤਲਵੰਡੀ ਸਾਬੋ (22 ਨਵੰਬਰ, 2009): ਪੰਥਕ ਜਥੇਬੰਦੀਆਂ ਵਲੋਂ ਹਰ ਐਤਵਾਰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਮਰਜੀਵੜੇ ਗਿਆਰਾ ਸਿੰਘਾਂ ਦਾ ਜਥਾ ਗ੍ਰਿਫਤਾਰੀ ਲਈ ਲਗਾਤਾਰ ਭੇਜਿਆ ਜਾ ਰਿਹਾ ਹੈ।