Tag Archive "amit-shah"

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਮੋਦੀ, ਅਮਿਤ ਸ਼ਾਹ ਦੇ ਪੁਤਲੇ ਨੂੰ ਰਾਵਣ ਦੇ ਰੂਪ ‘ਚ ਫੂਕਿਆ ਗਿਆ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਜਵਾਹਰ ਲਾਲ ਨਹਿਰੂ (JNU) ਦੇ ਵਿਦਿਆਰਥੀਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਰਾਵਣ ਦੇ ਰੂਪ ਵਿਚ ਪੇਸ਼ ਕਰਦੇ ਹੋਏ ਉਨ੍ਹਾਂ ਦੇ ਪੁੱਤਲੇ ਨੂੰ ਅੱਗ ਦੇ ਹਵਾਲੇ ਕੀਤਾ।

ਕੇਜਰੀਵਾਲ ਨੇ ਕਿਹਾ, ਮੋਦੀ ਮੈਨੂੰ ਮਰਵਾ ਵੀ ਸਕਦਾ ਹੈ

ਕੇਜਰੀਵਾਲ ਨੇ ਆਪਣੇ ਫੇਸਬੁਕ 'ਤੇ ਇਕ 9 ਮਿੰਟ ਦੀ ਵੀਡੀਓ ਅਪਲੋਡ ਕਰਕੇ ਆਪਣੇ ਸਾਰੇ ਹੀ ਵਿਧਾਇਕਾਂ ਨੂੰ ਕਿਹਾ ਹੈ ਕਿ ਉਹ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਰਹਿਣ ਅਤੇ ਆਪਣੇ ਘਰਦਿਆਂ ਨੂੰ ਕਹਿ ਦੇਣ ਕਿ ਮੋਦੀ ਕਦੇ ਵੀ ਉਨ੍ਹਾਂ ਨੂੰ ਜੇਲ ਭਿਜਵਾ ਸਕਦਾ ਹੈ। ਸਿਰਫ ਜੇਲ੍ਹ ਹੀ ਨਹੀਂ, ਸਗੋਂ ਇਸਤੋਂ ਵੀ ਵੱਡੀ ਸਾਜਿਸ਼ ਰਚੀ ਜਾ ਸਕਦੀ ਹੈ।

ਸੁਖਬੀਰ ਬਾਦਲ ਅਤੇ ਅਮਿਤ ਸ਼ਾਹ ਵਿਚਾਕਰ ਹੋਈ ਬੈਠਕ, ਭਾਜਪਾ-ਬਾਦਲ ਦਲ ਦੂਰੀਆਂ ਘਟਾਉਣ ਦੇ ਕੀਤੇ ਯਤਨ

ਪੰਜਾਬ ਭਾਜਪਾ ਅਤੇ ਬਾਦਲ ਦਲ ਵਿੱਚ ਵਧੀਆਂ ਦੂਰੀਆਂ ਨੂੰ ਖਤਮ ਕਰਨ ਲਈ ਅੱਜ ਸੁਖਬੀਰ ਬਾਦਲ ਅਤੇ ਅਰੁਣ ਜੇਤਲੀ ਸਾਂਝੇ ਤੌਰ ‘ਤੇ ਯਤਨ ਕਰਨਗੇ। ਇਸਦਾ ਫੈਸਲਾ ਅੱਜ ਰਾਤ ਦਿੱਲੀ ਵਿਖੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਦੇ ਨਿਵਾਸ ਅਸਥਾਨ 'ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਅਕਾਲੀ-ਭਾਜਪਾ ਸੰਬੰਧਾਂ ਨੂੰ ਵਿਚਾਰਨ ਲਈ ਹੋਈ ਇੱਕ ਅਹਿਮ ਮੀਟਿੰਗ ਦੌਰਾਨ ਲਿਆ ਗਿਆ ਕਿ ਬਾਦਲ ਦਲ ਅਤੇ ਭਾਜਪਾ ਪੰਜਾਬ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਇਕੱਠੀਆਂ ਲੜਨ ਲਈ ਇੱਕ ਸਾਂਝੀ ਚੋਣ ਤਾਲਮੇਲ ਕਮੇਟੀ ਦਾ ਗਠਨ ਕਰਕੇ ਅਤੇ ਦੋਵੇਂ ਪਾਰਟੀਆਂ ਇਹ ਚੋਣ ਇੱਕਮੁੱਠ ਹੋ ਕੇ ਲੜਨ ।

ਪੰਜਾਬ ਦੀ ਸਿਆਸੀ ਹਾਲਤ ਦਾ ਜ਼ਾਇਜਾ ਲੈਣ ਲਈ ਅਮਿਤ ਸ਼ਾਹ ਨੇ ਪੰਜਾਬ ਭਾਜਪਾ ਦੇ ਆਗੂਆਂ ਨੂੰ ਦਿੱਲੀ ਸੱਦਿਆ

ਪੰਜਾਬ ਦੀ ਸਿਆਸੀ ਹਾਲਤ ਦਾ ਜ਼ਾਇਜਾ ਲੈਣ ਲਈ ਅਤੇ ਬਾਦਲ ਦਲ ਭਾਜਪਾ ਸਬੰਧਾਂ ‘ਤੇ ਵਿਚਾਰ ਵਟਾਂਦਰਾ ਕਰਨ ਲਈ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਨੇ ਕੱਲ੍ਹ 6 ਫਰਵਰੀ ਨੂੰ ਪੰਜਾਬ ਦੇ ਕਈ ਭਾਜਪਾ ਆਗੂਆਂ ਨੂੰ ਨਵੀਂ ਦਿੱਲੀ ਦੀ ਮੀਟਿੰਗ ਲਈ ਸੱਦਿਆ ਹੈ ਪਰ ਉਸ ਵਿਚ ਸਿੱਧੂ ਜੋੜੀ ਨੂੰ ਨਹੀਂ ਸੱਦਿਆ ਗਿਆ ।

ਅਮਿਤ ਸ਼ਾਹ ਭਾਜਪਾ ਦੇ ਫਿਰ ਪ੍ਰਧਾਨ ਬਣੇ

ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਨੇ ਅੱਜ ਫਿਰ ਇੱਕ ਵਾਰ ਅਮਿਤ ਸ਼ਾਹ ਨੂੰ ਅੱਜ ਪਾਰਟੀ ਦਾ ਪ੍ਰਧਾਨ ਮੁੜ ਚੁਣ ਲਿਆ ਹੈ ।ਪਾਰਟੀ ਦੇ ਸੀਨੀਅਰ ਨੇਤਾਵਾਂ ਤੇ ਕੇਂਦਰੀ ਮੰਤਰੀਆਂ ਦੀ ਮੌਜੂਦਗੀ 'ਚ ਉਨ੍ਹਾਂ ਨੂੰ ਪਾਰਟੀ ਦੇ ਮੁੜ ਪ੍ਰਧਾਨ ਬਣਾਉਣ ਦਾ ਰਸਮੀ ਐਲਾਨ ਕੀਤਾ ਗਿਆ ।ਉਨ੍ਹਾਂ ਦਾ ਇਹ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ।

ਭਾਜਪਾ ਪ੍ਰਧਾਨ ਅਮਿਤ ਸ਼ਾਹ ਖਿਲਾਫ ਮੁਜੱਫਰਨਗਰ (ਯੂਪੀ) ਵਿੱਚ ਭੜਕਾਊ ਭਾਸ਼ਣ ਦੇਣ ‘ਤੇ ਮੁਕੱਦਮਾਂ ਦਰਜ਼

ਉੱਤਰ ਪ੍ਰਦੇਸ਼ ਪੁਲੀਸ ਨੇ ਅੱਜ ਭਾਜਪਾ ਪ੍ਰਧਾਨ ਅਮਿਤ ਸ਼ਾਹ ਖ਼ਿਲਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਸ਼ਾਹ ’ਤੇ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਮੁਜ਼ੱਫਰਨਗਰ ਵਿੱਚ ਭੜਕਾਊ ਭਾਸ਼ਣ ਦੇਣ ਦਾ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੇ ਅਮਿਤ ਸ਼ਾਹ ਖ਼ਿਲਾਫ਼ ਧਾਰਾ 144 ਦੀ ਉਲੰਘਣਾ ਦਾ ਵੀ ਕੇਸ ਦਰਜ ਕੀਤਾ ਸੀ। ਉਸ ਵੇਲੇ ਉਹ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਚੋਣ ਪ੍ਰਚਾਰ ਮੁਹਿੰਮ ਦੇ ਇੰਚਾਰਜ ਸਨ।

ਸੰਘ ਦੇ ਦਫਤਰ’ਚ ਦੰਗੇ ਕਰਵਾਉਣ ਦੇ ਵਿਸ਼ੇ ‘ਤੇ ਹੁੰਦੀ ਹੈ ਖੋਜ ਅਤੇ ਭਾਜਪਾ ਪ੍ਰਧਾਨ ਮੁਸਲਮਾਨਾਂ ਦੇ ਕਤਲੇਆਮ ਕਰਵਾਉਣ ਦੀ ਫਿਰਾਕ ਵਿੱਚ: ਆਜ਼ਮ ਖਾਨ

ਯੂਪੀ ਸਰਕਾਰ ਦੇ ਘੱਟ ਗਿਣਤੀ ਕੌਮ ਨਾਲ ਸਬੰਧਿਤ ਮੰਤਰੀ ਆਜਮ ਖਾਨ ਨੇ ਭਾਰਤੀ ਜਨਤਾ ਪਾਰਟੀ ਦੇ ਨਵੇਂ ਕੌਮੀ ਪ੍ਰਧਾਨ ਅਮਿਤ ਸ਼ਾਹ ਉੱਤੇ ਗੰਭੀਰ ਲਾਇਆ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇਸ਼ ਵਿਚ ਸਿਵਲ ਵਾਰ ਅਤੇ ਮੁਸਲਮਾਨਾਂ ਦਾ ਕਤਲੇਆਮ ਕਰਵਾਉਣ ਦੀ ਫਿਰਾਕ ਵਿਚ ਹਨ।

ਅਮਿਤ ਸ਼ਾਹ ਬਣਿਆ ਭਾਜਪਾ ਪ੍ਰਧਾਨ, ਮੋਦੀ ਤੇ ਸ਼ਾਹ ਦੀ ਜੋੜੀ ਭਾਰਤ ‘ਚ ਭਗਵਾ ਲਹਿਰ ਨੂੰ ਹੋਰ ਮਜ਼ਬੂਤ ਕਰੇਗੀ

ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਕਰੀਬੀ ਸਾਥੀ ਅਤੇ ਭਾਜਪਾ ਦੇ ਵਿਵਾਦਤ ਆਗੂ ਅਮਿਤ ਸ਼ਾਹ ਨੂੰ ਆਪਣਾ ਜਾਨਸ਼ੀਨ ਐਲਾਨਦਿਆਂ ਰਾਜਨਾਥ ਸਿੰਘ ਨੇ ਉਨ੍ਹਾਂ ਦੀ ਪ੍ਰਬੰਧਕੀ ਮੁਹਾਰਤ ਦੀ ਸ਼ਲਾਘਾ ਕੀਤੀ ਅਤੇ ਲੋਕ ਸਭਾ ਚੋਣਾਂ ਦੌਰਾਨ ਉੱਤਰ ਪ੍ਰਦੇਸ਼ ‘ਚ ਭਾਜਪਾ ਦੀ ਸ਼ਾਨਦਾਰ ਜਿੱਤ ਦਾ ਸਿਹਰਾ ਬੰਨਿ੍ਆ।

ਝੂਠੇ ਪੁਲਿਸ ਮੁਕਾਬਲਿਆਂ ਦਾ ਦੋਸ਼ੀ ਅਮਿਤ ਸ਼ਾਹ ਬਣੇਗਾ ਭਾਜਪਾ ਪ੍ਰਧਾਨ

ਗਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਜ਼ਦੀਕੀ ਸਾਥੀ ਅਮਿਤ ਸ਼ਾਹ ਨੂੰ ਭਲਕੇ ਇੱਥੇ ਹੋ ਰਹੀ ਪਾਰਟੀ ਦੇ ਪਾਰਲੀਮਾਨੀ ਬੋਰਡ ਦੀ ਮੀਟਿੰਗ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਐਲਾਨੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਅਮਿਤ ਸ਼ਾਹ ਨੂੰ ਪ੍ਰਧਾਨ ਬਣਾਏ ਜਾਣ ਨੂੰ ਆਰ.ਐਸ.ਐਸ. ਨੇ ਪ੍ਰਵਾਨਗੀ ਦੇ ਦਿੱਤੀ ਹੈ।

« Previous Page