ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਪੰਜਾਬ ਦੀ ਸਿਆਸੀ ਹਾਲਤ ਦਾ ਜ਼ਾਇਜਾ ਲੈਣ ਲਈ ਅਮਿਤ ਸ਼ਾਹ ਨੇ ਪੰਜਾਬ ਭਾਜਪਾ ਦੇ ਆਗੂਆਂ ਨੂੰ ਦਿੱਲੀ ਸੱਦਿਆ

February 6, 2016 | By

ਅਮਿਤ ਸ਼ਾਹ (ਪੁਰਾਣੀ ਫੋਟੋ)

ਅਮਿਤ ਸ਼ਾਹ (ਪੁਰਾਣੀ ਫੋਟੋ)

ਚੰਡੀਗੜ੍ਹ (5 ਫਰਵਰੀ, 2016): ਪੰਜਾਬ ਦੀ ਸਿਆਸੀ ਹਾਲਤ ਦਾ ਜ਼ਾਇਜਾ ਲੈਣ ਲਈ ਅਤੇ ਬਾਦਲ ਦਲ ਭਾਜਪਾ ਸਬੰਧਾਂ ‘ਤੇ ਵਿਚਾਰ ਵਟਾਂਦਰਾ ਕਰਨ ਲਈ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਨੇ ਕੱਲ੍ਹ 6 ਫਰਵਰੀ ਨੂੰ ਪੰਜਾਬ ਦੇ ਕਈ ਭਾਜਪਾ ਆਗੂਆਂ ਨੂੰ ਨਵੀਂ ਦਿੱਲੀ ਦੀ ਮੀਟਿੰਗ ਲਈ ਸੱਦਿਆ ਹੈ ਪਰ ਉਸ ਵਿਚ ਸਿੱਧੂ ਜੋੜੀ ਨੂੰ ਨਹੀਂ ਸੱਦਿਆ ਗਿਆ ।

ਸ. ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਸਿਆਸੀ ਤੌਰ ‘ਤੇ ਤੇਜ਼-ਤਰਾਰ ਪਤਨੀ ਮੁੱਖ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਦੇ ਪਿਛਲੇ ਕਈ ਮਹੀਨਿਆਂ ਤੋਂ ਵਾਦ-ਵਿਵਾਦ ਵਾਲੇ ਬਿਆਨ ਦਾਗ਼ਣ ਦੇ ਕਾਰਨ ਹੀ ਸ਼ਾਇਦ ਨਜ਼ਰ ਅੰਦਾਜ਼ ਕੀਤਾ ਗਿਆ ਹੈ ।

ਇਹ ਆਮ ਰਾਏ ਹੈ ਕਿ ਸ. ਸਿੱਧੂ ਆਪ ਤਾਂ ਕਾਫ਼ੀ ਚਿਰ ਤੋਂ ਚੁੱਪ ਹਨ ਪਰ ਉਨ੍ਹਾਂ ਦੀ ਜੀਵਨ ਸਾਥਣ ਨੇ ਅਕਾਲੀ-ਭਾਜਪਾ ਗਠਜੋੜ ਤੋੜਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਹੋਈ, ਜਿਸ ਤੋਂ ਭਾਜਪਾ ਪੰਜਾਬ ਦਾ ਇੱਕ ਪ੍ਰਭਾਵਸ਼ਾਲੀ ਧੜਾ ਕਾਫ਼ੀ ਔਖਾ ਹੈ, ਜਿਸ ਦੀ ਪਾਰਟੀ ਹਾਈ ਕਮਾਨ ਨੂੰ ਪੂਰੀ ਪੂਰੀ ਜਾਣਕਾਰੀ ਹੈ ।

ਕੱਲ੍ਹ ਦੀ ਮੀਟਿੰਗ ਵਿਚ ਇਸ ਬਾਰੇ ਵੀ ਖੁੱਲ੍ਹ ਕੇ ਵਿਚਾਰ-ਵਟਾਂਦਰੇ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਵਿਚ 2017 ਦੀਆਂ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਭਾਜਪਾ ਨੂੰ ਇਕੱਲਿਆਂ ਲੜਨੀਆਂ ਚਾਹੀਦੀਆਂ ਹਨ ਜਾ ਨਹੀਂ।

ਕੁਝ ਭਾਜਪਾ ਆਗੂ ਮਹਿਸੂਸ ਕਰਦੇ ਹਨ ਕਿ ਕੁਝ ਮਹੀਨੇ ਪਹਿਲਾਂ ਦਿੱਲੀ ਤੇ ਹੁਣ ਬਿਹਾਰ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਭਾਜਪਾ ਵਿਰੁੱਧ ਜੋ ਨਤੀਜੇ ਆਏ ਹਨ, ਉਨ੍ਹਾਂ ਨੂੰ ਸਾਹਮਣੇ ਰੱਖ ਕੇ ਪੰਜਾਬ ਵਰਗੇ ਸੰਵੇਦਨਸ਼ੀਲ ਰਾਜ, ਜਿੱਥੇ ਸਿੱਖ ਭਾਈਚਾਰੇ ਦਾ ਹਮੇਸ਼ਾ ਬੋਲਬਾਲਾ ਰਿਹਾ ਹੈ, ਨਾਲ ਸਬੰਧਤ ਕੋਈ ਇਹੋ ਜਿਹਾ ਸਿਆਸੀ ਫੈਸਲਾ ਨਾ ਕੀਤਾ ਜਾਵੇ, ਜਿਸ ਨਾਲ ਭਾਜਪਾ ਘੱਟ ਗਿਣਤੀਆਂ ਤੋਂ ਬਿਲਕੁਲ ਕੱਟ ਜਾਵੇ ।

ਮੁਸਲਮਾਨ ਤੇ ਈਸਾਈ ਭਾਈਚਾਰਾ ਪਹਿਲਾਂ ਹੀ ਸਿਆਸੀ ਤੌਰ ‘ਤੇ ਭਾਜਪਾ ਤੋਂ ਦੂਰ ਖੜ੍ਹਾ ਹੈ । ਲਿਹਾਜ਼ਾ ਇਹੋ ਜਿਹਾ ਕੋਈ ਕਦਮ ਨਾ ਪੁੱਟਿਆ ਜਾਵੇ, ਜਿਸ ਨਾਲ ਬਾਦਲ ਦਲ ਵੀ ਭਾਜਪਾ ਨਾਲੋਂ ਕੱਟਿਆ ਜਾਵੇ।

ਇਸ ਦੌਰਾਨ ਪਤਾ ਲੱਗਾ ਹੈ ਕਿ ਭਾਜਪਾ ਹਾਈ ਕਮਾਨ ਕੱਲ੍ਹ ਹੀ ਭਾਜਪਾ ਪੰਜਾਬ ਤੇ ਚੰਡੀਗੜ੍ਹ ਯੂਨਿਟਾਂ ਦੇ ਨਵੇਂ ਪ੍ਰਧਾਨਾਂ ਬਾਰੇ ਵੀ ਕੋਈ ਫੈਸਲਾ ਕਰੇ । ਜਥੇਬੰਦਕ ਚੋਣਾਂ ਬਾਰੇ ਕੇਵਲ ਇਹੀ ਦੋਵੇਂ ਇਕਾਈਆਂ ਬਾਕੀ ਹਨ, ਜਿਨ੍ਹਾਂ ਦੇ ਨਵੇਂ ਪ੍ਰਧਾਨਾਂ ਦਾ ਫੈਸਲਾ ਅਜੇ ਕੀਤਾ ਜਾਣਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,