ਆਮ ਖਬਰਾਂ

ਸੜਕਾਂ ਹੋਰ ਚੌੜੀਆਂ ਕਰ ਰਹੇ ਹਾਂ, ਭਾਵੇਂ ਸ਼ਰਾਬ ਪੀ-ਪੀ ਗੱਡੀਆਂ ਚਲਾਓ ਦੁਰਘਟਨਾ ਨਹੀਂ ਹੋਵੇਗੀ: ਸੁਖਬੀਰ ਬਾਦਲ

October 26, 2013 | By

ਜਗਰਾਓ, ਪੰਜਾਬ (ਅਕਤੂਬਰ 26, 2013): ਪੰਜਾਬ ਦੇ ਉੱਪ-ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਗਰਾਓ ਵਿਖੇ ਇਕ ਜਨਤਕ ਰੈਲੀ ਦੌਰਾਨ ਪੰਜਾਬ ਵਾਸੀਆਂ ਨੂੰ ਇਕ ਨਵਾਂ ਹੀ ਸੁਨੇਹਾ ਦੇ ਦਿੱਤਾ ਜਿਸ ਤੋਂ ਬਾਅਦ ਮੌਕੇ ਉੱਤੇ ਹਾਜ਼ਰ ਬਹੁਤੀਆਂ ਬੀਬੀਆਂ ਹੈਰਾਨ ਸਨ ਅਤੇ ਮਰਦ ਮੁਸਕੁਰਾ ਰਹੇ ਸਨ। ਸੁਖਬੀਰ ਬਾਦਲ ਸਰਕਾਰੀ ਸਬਜ਼ਬਾਗ ਦਿਖਾਉਣ ਵਿਚ ਇੰਨੇ ਮਗਨ ਹੋ ਗਏ ਕਿ ਲੱਗਦਾ ਹੈ ਕਿ ਉਨਹਾਂ ਇਹ ਵੀ ਨਹੀਂ ਸੋਚਿਆ ਕਿ ਜਿਸ ਚੀਜ਼ ਦਾ ਉਹ ਜ਼ਿਕਰ ਕਰਨ ਜਾ ਰਹੇ ਹਨ ਉਹ ਗੈਰ-ਕਾਨੂੰਨੀ ਹੈ ਅਤੇ ਸੜਕ ਹਾਦਸਿਆਂ ਦਾ ਵੱਡਾ ਕਾਰਨ ਹੈ।

ਸੁਖਬੀਰ ਬਾਦਲ, ਉੱਪ-ਮੁੱਖ ਮੰਤਰੀ, ਪੰਜਾਬ (ਪੁਰਾਣੀ ਤਸਵੀਰ)

ਸੁਖਬੀਰ ਬਾਦਲ, ਉੱਪ-ਮੁੱਖ ਮੰਤਰੀ, ਪੰਜਾਬ (ਪੁਰਾਣੀ ਤਸਵੀਰ)

ਮਾਈ ਭਾਗੋ ਵਿਦਿਆ ਸਕੀਮ ਤਹਿਤ 11ਵੀਂ ਅਤੇ 12ਵੀਂ ਵਿਚ ਪੜ੍ਹਦੀਆਂ ਵਿਦਿਆਰਥਣਾਂ ਨੂੰ ਸਾਇਕਲ ਵੰਡਣ ਦੇ ਸਮਾਗਮ ਮੌਕੇ ਜਗਰਾਓ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਦੇ ਕਿਹਾ ਕਿ “ਸੜਕਾਂ ਇੰਨੀਆਂ ਚੌਣੀਆਂ ਹੋ ਜਾਣਗੀਆਂ ਕਿ ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾਓਗੇ, ਫਿਰ ਵੀ ਐਕਸੀਡੈਂਟ ਨਹੀਨ ਹੋਣਗੇ”।

ਸੁਖਬੀਰ ਦੇ ਇਸ ਬਿਆਨ ਤੋਂ ਜਿਥੇ ਲੋਕ ਹੈਰਾਨ ਸਨ ਉੱਥੇ ਬਹੁਤੇ ਲੋਕ ਅਜਿਹੀਆਂ ਬਿਆਨਬਾਜ਼ੀਆਂ ਉੱਪਰ ਹੱਸ ਰਹੇ ਹਨ। ਕੁਝ ਅਖਬਾਰੀ ਖਬਰਾਂ ਅਨੁਸਾਰ ਮੌਕੇ ਉੱਤੇ ਹਾਜ਼ਰ ਇਕ ਵਿਅਕਤੀ ਦਾ ਕਹਿਣਾ ਸੀ ਕਿ “ਹੁਣ ਤਾਂ ਉੱਪ-ਮੁੱਖ ਮੰਤਰੀ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਉੱਤੇ ਸਹੀ ਪਾ ਦਿੱਤੀ ਹੈ, ਹੁਣ ਦੱਬੀ ਚੱਲੋ … ਹੁਣ ਕਾਹਦਾ ਡਰ ਹੈ”।

ਜ਼ਿਕਰਯੋਗ ਹੈ ਕਿ ਕੁਝ ਵਰ੍ਹੇ ਪਹਿਲਾਂ ਜਦੋਂ ਬਾਦਲ ਦਲ ਦੀ ਵਿਦਿਆਰਥੀ ਜਥੇਬੰਦੀ ਐਸ. ਓ. ਆਈ (Students Organization of India – S.O.I) ਵੱਲੋਂ ਪਟਿਆਲਾ ਵਿਖੇ ਨਸ਼ਾ ਮੁਕਤ ਰੈਲੀ ਰੱਖੀ ਗਈ ਸਾਂ ਇਕ ਪੱਤਰਕਾਰ ਵੱਲੋਂ ਇਹ ਸਵਾਲ ਕੀਤੇ ਜਾਣ ਉੱਤੇ ਕਿ ਐਸ. ਓ. ਆਈ ਦਾ ਪ੍ਰਧਾਨ ਰਾਜੂ ਖੰਨਾ ਤਾਂ ਖੁਦ ਸ਼ਰਾਬ ਦਾ ਠੇਕੇਦਾਰ ਹੈ ਤੇ ਤੁਸੀਂ ਉਸਦੀ ਜਥੇਬੰਦੀ ਨੂੰ ਪੰਜਾਬ ਨਸ਼ਾਂ ਮੁਕਤ ਕਰਨ ਦੀ ਜ਼ਿੰਮੇਵਾਰੀ ਦੇ ਰਹੇ ਹੋ?, ਸੁਖਬੀਰ ਬਾਦਲ ਦਾ ਕਹਿਣਾ ਸੀ ਕਿ ਸ਼ਰਾਬ ਕਿਹੜਾ ਨਸ਼ਾ ਹੁੰਦੀ ਐ।

ਅਜਿਹੇ ਬਿਆਨ ਉਪ-ਮੁੱਖ ਮੰਤਰੀ ਦੀ ਪੰਜਾਬ ਵਿਚ ਵਧ ਰਹੇ ਨਸ਼ਿਆਂ ਦੇ ਰੁਝਾਣ ਪ੍ਰਤੀ ਪਹੁੰਚ ਨੂੰ ਉਜ਼ਾਗਰ ਕਰਦੇ ਹਨ।

ਵਧੇਰੇ ਵੇਰਵੇ ਲਈ ਵੇਖੋ: Sukhbir Badal Okays drunk driving as roads are getting wider

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,