June 22, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੰਗਤੇ ਕਹਿਣ ਲਈ ਸਖਤ ਝਾੜ ਪਾਈ ਅਤੇ ਐਲਾਨ ਕੀਤਾ ਕਿ ਅਕਾਲੀ-ਭਾਜਪਾ ਵੱਲੋਂ ਵਿੱਤ ਮੰਤਰੀ ਵਿਰੁੱਧ ਸਾਂਝਾ ਵਿਸ਼ੇਸ਼ ਅਧਿਕਾਰ ਮਤਾ ਲਿਆਂਦਾ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੱਲ• ਇੱਕ ਪ੍ਰੈਸ ਕਾਨਫਰੰਸ ਵਿਚ ਵਿੱਤ ਮੰਤਰੀ ਨੇ ਕਿਸਾਨਾਂ ਨੂੰ ਬੇਸਹਾਰਾ ਅਤੇ ਫਿਰ ਇਸ ਤੋਂ ਬਾਅਦ ਕਿਹਾ ਕਿ ਜਿਸ ਤਰ•ਾਂ ਕੋਈ ਲਾਲ ਬੱਤੀ ਉੱਤੇ ਮੰਗਤਿਆਂ ਨੂੰ ਦੂਰ ਭਜਾਉਣ ਲਈ ਭੀਖ ਦੇ ਦਿੰਦਾ ਹੈ, ਉਸੇ ਤਰ•ਾਂ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਵਿੱਤ ਮੰਤਰੀ ਨੇ ਮੰਗਤਿਆਂ ਨੂੰ ਭੀਖ ਦੇਣ ਦੀ ਵਿਆਖਿਆ ਕਰਦੇ ਹੋਏੇ ‘ਦਫਾ ਕਰੋ’ ਸ਼ਬਦ ਦਾ ਇਸਤੇਮਾਲ ਕੀਤਾ ਸੀ। ਵਿੱਤ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਉਹ ਮਹਿਸੂਸ ਕਰਦਾ ਹੈ ਕਿ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਵੀ ਇਸੇ ਤਰ•ਾਂ ਪੈਸਾ ਦਿੱਤਾ ਜਾਣਾ ਚਾਹੀਦਾ ਹੈ।

ਮਨਪ੍ਰੀਤ ਬਾਦਲ(ਖੱਬੇ), ਸੁਖਬੀਰ ਬਾਦਲ(ਸੱੱਜੇ)
ਵਿੱਤ ਮੰਤਰੀ ਦੇ ਵਤੀਰੇ ਨੂੰ ਬੇਹੱਦ ਘਟੀਆ ਅਤੇ ਅਸਹਿਣਯੋਗ ਕਰਾਰ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮਨਪ੍ਰੀਤ ਦੇ ਇਸ ਵਿਵਹਾਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮਨਪ੍ਰੀਤ ਨੇ ਇਹ ਕਹਿ ਕੇ ਕਿ ਸਰਕਾਰ ਉਹਨਾਂ ਨੂੰ ਇਸ ਤਰ•ਾਂ ਮੁਆਵਜ਼ਾ ਦੇ ਰਹੀ ਹੈ, ਜਿਸ ਤਰ•ਾਂ ਮੰਗਤਿਆਂ ਨੂੰ ਭੀਖ ਦਿੱਤੀ ਜਾਂਦੀ ਹੈ, ਨਾ ਸਿਰਫ ਕਿਸਾਨਾਂ ਦਾ ਅਪਮਾਨ ਕੀਤਾ ਹੈ ਸਗੋਂ ਉਹਨਾਂ ਪਰਿਵਾਰਾਂ ਦੇ ਜ਼ਖਮਾਂ ਉੱਤੇ ਨਮਕ ਭੁੱਕਿਆ ਹੈ, ਜਿਹਨਾਂ ਦੇ ਘਰ ਦੇ ਜੀਅ ਖੁਦਕੁਸ਼ੀਆਂ ਕਰ ਗਏ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿਚ ਪੰਜਾਬ ਵਿਚ ਕਿਸਾਨ ਖੁਦਕੁਸ਼ੀਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਦੌਰਾਨ ਲਗਭਗ 90 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਮਨਪ੍ਰੀਤ ਬਾਦਲ ਅਤੇ ਉਸ ਦੀ ਸਰਕਾਰ ਕਿਸਾਨਾਂ ਵੱਲੋਂ ਰਾਸ਼ਟਰੀ, ਸਹਿਕਾਰੀ ਬੈਕਾਂ ਅਤੇ ਆੜ•ਤੀਆਂ ਤੋਂ ਲਏ ਕਰਜ਼ਿਆਂ ਨੂੰ ਮੁਕੰਮਲ ਤੌਰ ਤੇ ਮੁਆਫ ਕਰਨ ਦਾ ਵਾਅਦਾ ਨਿਭਾਉਂਦੀ।
ਉਹਨਾਂ ਕਿਹਾ ਕਿ ਕਿਸਾਨੀ ਦੇ ਕਰਜ਼ਿਆਂ ਵਾਸਤੇ ਮਹਿਜ਼ 1500 ਕਰੋੜ ਰੁਪਏ ਦਾ ਉੁਪਬੰਧ ਰੱਖ ਕੇ ਮਨਪ੍ਰੀਤ ਨੇ ਕਰਜ਼ਾ ਮੁਆਫੀ ਦੇ ਨਾਂ ਉੱਤੇ ਇੱਕ ਵੱਡਾ ਧੋਖਾ ਕੀਤਾ ਹੈ। ਪੰਜਾਬ ਦੇ ਕਿਸਾਨਾਂ ਸਿਰ 90,000 ਕਰੋੜ ਰੁਪਏ ਦਾ ਕਰਜ਼ਾ ਹੈ, ਮਨਪ੍ਰੀਤ ਦੇ 1500 ਕਰੋੜ ਰੁਪਏ ਨਾਲ ਤਾਂ ਉਹਨਾਂ ਦੇ ਕਰਜ਼ਿਆਂ ਦਾ ਪਹਿਲੇ ਤਿੰਨ ਮਹੀਨਿਆਂ ਦਾ ਵਿਆਜ ਵੀ ਨਹੀਂ ਮੋੜਿਆ ਜਾਣਾ।
ਅਕਾਲੀ ਦਲ ਦੇ ਪ੍ਰਧਾਨ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਅਕਾਲੀ ਭਾਜਪਾ ਗਠਜੋੜ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਖਿਲਾਫ ਅਪਮਾਜਨਕ ਭਾਸ਼ਾ ਦਾ ਇਸਤੇਮਾਲ ਕਰਨ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਖਿਲਾਫ ਵੀ ਇੱਕ ਵਿਸ਼ੇਸ਼ ਅਧਿਕਾਰ ਮਤਾ ਪੇਸ਼ ਕਰੇਗੀ।
ਉਹਨਾਂ ਦੋਸ਼ ਲਾਇਆ ਨਵਜੋਤ ਸਿੱਧੂ ਨੇ ਜਾਤੀ ਵਿਤਕਰਾ ਕਰਦੇ ਹੋਏੇ ਟੀਨੂੰ ਨਾਲ ਬਦਤਮੀਜ਼ੀ ਕੀਤੀ ਹੈ। ਅਸੀਂ ਇਸ ਬਾਰੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਵੀ ਸਿੱਧੂ ਖਿਲਾਫ ਸ਼ਿਕਾਇਤ ਦਰਜ ਕਰਵਾਵਾਂਗੇ।
Related Topics: Farmers' Issues and Agrarian Crisis in Punjab, Manpreet Badal, Sukhbir Badal