ਸਿਆਸੀ ਖਬਰਾਂ

ਭਾਰਤ ਅੰਦਰ ਚੱਲ ਰਹੇ ਮੌਜੂਦਾ ਪ੍ਰਬੰਧ ਤੋਂ ਆਜ਼ਾਦੀ ਮੰਗਣਾ ਗਲਤ ਨਹੀ -ਕਨ੍ਹਈਆ ਕੁਮਾਰ

March 4, 2016 | By

ਨਵੀਂ ਦਿੱਲੀ (3 ਮਾਰਚ, 2016): ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਰਿਹਾਈ ਤੋਂ ਬਾਅਦ ਜਦੋਂ ਯੂਨੀਵਰਸਿਟੀ ਪੁੱਜਾ ਤਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਉਸ ਦਾ ਸਵਾਗਤ ਕੀਤਾ।

ਜੇ. ਐਨ. ਯੂ. ‘ਚ ਕਨ੍ਹੱਈਆ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ‘ਵਰਸਿਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਨੇ ਕਿਹਾ ਕਿ ਅਸੀਂ ਭਾਰਤ ਤੋਂ ਨਹੀਂ, ਭਾਰਤ ‘ਚ ਆਜ਼ਾਦੀ ਚਾਹੁੰਦੇ ਹਾਂ। ਇਸ ਮੌਕੇ ਦਿੱਤੇ ਜੋਸ਼ੀਲੇ ਭਾਸ਼ਣ ਦੌਰਾਨ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਉਹ (ਪ੍ਰਧਾਨ ਮੰਤਰੀ) ਸਿਰਫ਼ ਮਨ ਦੀ ਗੱਲ ਕਰਦੇ ਹਨ, ਸੁਣਦੇ ਨਹੀਂ।

ਜੇਐਨਯੂ ਕੈਂਪਸ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਿਹਾ ਕਨ੍ਹੱਈਆ ਕੁਮਾਰ

ਜੇਐਨਯੂ ਕੈਂਪਸ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਿਹਾ ਕਨ੍ਹੱਈਆ ਕੁਮਾਰ

ਕੀ ਭਾਰਤ ਅੰਦਰ ਚੱਲ ਰਹੇ ਮੌਜੂਦਾ ਪ੍ਰਬੰਧ ਤੋਂ ਆਜ਼ਾਦੀ ਮੰਗਣਾ ਗਲਤ ਹੈ। ਅੱਤਿਆਚਾਰ ਖਿਲਾਫ਼ ਜੇ. ਐਨ. ਯੂ. ਨੇ ਹਮੇਸ਼ਾ ਅਵਾਜ਼ ਚੁੱਕੀ ਹੈ ਅਤੇ ਜੇ.ਐਨ.ਯੂ. ‘ਤੇ ਹੋਇਆ ਹਮਲਾ ਪਹਿਲਾਂ ਤੋਂ ਨਿਰਧਾਰਿਤ ਸੀ। ਅਸੀਂ ਭੁੱਖਮਰੀ ਤੇ ਭ੍ਰਿਸ਼ਟਾਚਾਰ ਤੋਂ ਆਜ਼ਾਦੀ ਚਾਹੁੰਦੇ ਹਾਂ। ਸਾਡੀ ਲੜਾਈ ਕਮਜ਼ੋਰ ਨਹੀਂ ਪਵੇਗੀ।

ਕਨ੍ਹੱਈਆ ਨੇ ਇਸ ਮੌਕੇ ਭਾਜਪਾ ਤੇ ਏ. ਬੀ. ਵੀ. ਪੀ. ‘ਤੇ ਹਮਲੇ ਕਰਦਿਆ ਸਰਕਾਰ ਖ਼ਿਲਾਫ਼ ਜੰਗ ਛੇੜਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਉਸ ਨੇ ਤਿਹਾੜ ਜੇਲ੍ਹ ਵਿਚ ਹੁੰਦਿਆਂ ਉਸ ਦੇ ਨਾਲ ਖੜ੍ਹਨ ਵਾਲਿਆਂ ਦਾ ਧੰਨਵਾਦ ਵੀ ਕੀਤਾ। ਉਸ ਨੇ ਕਿਹਾ ਕਿ ਉਹ ਭਾਰਤ ਦੇ ਸੰਵਿਧਾਨ ਤੇ ਨਿਆਂਪਾਲਿਕਾ ‘ਤੇ ਯਕੀਨ ਰੱਖਦਾ ਹੈ। ਉਸ ਦੀ ਕਿਸੇ ਪ੍ਰਤੀ ਵੀ ਮੰਦਭਾਵਨਾ ਨਹੀਂ ਹੈ। ਅਸੀਂ ਲੋਕਤੰਤਰ ‘ਚ ਯਕੀਨ ਰੱਖਦੇ ਹਾਂ ਤੇ ਏ. ਬੀ. ਵੀ. ਪੀ. ਨੂੰ ਆਪਣਾ ਦੁਸ਼ਮਣ ਨਹੀਂ ਸਗੋਂ ਵਿਰੋਧੀ ਮੰਨਦੇ ਹਾਂ।

ਮੈਂ ਕਿਸੇ ਸਿਆਸੀ ਪਾਰਟੀ ਦੇ ਪੱਖ ‘ਚ ਨਹੀਂ ਹਾਂ ਮੇਰੀ ਆਪਣੀ ਵਿਚਾਰਧਾਰਾ ਹੈ। ਤੁਸੀ ਸੱਚ ਨੂੰ ਝੂਠ ਨਹੀਂ ਦੱਸ ਸਕਦੇ। ਸੰਘਰਸ਼ ਨੂੰ ਜਿੰਨ੍ਹਾਂ ਦਬਾਓਗੇ, ਉਨ੍ਹਾਂ ਹੀ ਵਧੇਗਾ।

ਜਦੋਂ ਕਨ੍ਹਈਆ ਕੁਮਾਰ ਤਿਹਾੜ੍ਹ ਜੇਲ੍ਹ ਤੋਂ ਬਾਹਰ ਆਇਆ ਤਾਂ ਉਸ ਨੂੰ ਉਸ ਦੇ ਹਮਾਇਤੀਆਂ ਖੁਸ਼ੀ ਵਿਚ ਵਧਾਈਆਂ ਦਿੱਤੀਆਂ। ਜੇ. ਐਨ. ਯੂ. ਕੈਂਪਸ ਵਿਖੇ ਵੀ ਜਸ਼ਨ ਮਨਾਏ ਗਏ। ਜਦੋਂ ਉਸ ਨੂੰ ਰਿਹਾਅ ਕੀਤਾ ਗਿਆ ਤਾਂ ਜੇ. ਐਨ. ਯੂ. ਦੇ ਕੁਝ ਪ੍ਰੋਫੈਸਰ ਉਸ ਦੀ ਉਡੀਕ ਕਰ ਰਹੇ ਸਨ। ਪੁਲਿਸ ਨੇ ਉਸ ਨੂੰ ਜੇਲ੍ਹ ਦੇ ਗੇਟ ਤੱਕ ਲਿਆਂਦਾ ਅਤੇ ਉਥੇ ਮੌਜੂਦ ਪ੍ਰੋਫੈਸਰਾਂ ਅਤੇ ਦੂਸਰੇ ਵਿਅਕਤੀਆਂ ਦੇ ਸਪੁਰਦ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਕੱਲ੍ਹ ਦਿੱਲੀ ਹਾਈ ਕੋਰਟ ਨੇ ਕਨ੍ਹਈਆ ਨੂੰ ਇਸ ਸ਼ਰਤ ‘ਤੇ 6 ਮਹੀਨਿਆਂ ਲਈ ਅੰਤਰਿਮ ਜ਼ਮਾਨਤ ਦਿੱਤੀ ਸੀ ਕਿ ਉਹ ਚਲ ਰਹੀ ਜਾਂਚ ਵਿਚ ਪੁਲਿਸ ਨੂੰ ਸਹਿਯੋਗ ਕਰੇਗਾ ਅਤੇ ਜਦੋਂ ਵੀ ਲੋੜ ਪਵੇਗੀ ਪੁਲਿਸ ਸਾਹਮਣੇ ਪੇਸ਼ ਹੋਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,