ਆਮ ਖਬਰਾਂ » ਵਿਦੇਸ਼

ਯੂ.ਕੇ.: 13 ਸਾਲਾ ਲੜਕੀ ਨੂੰ ਅਗਵਾ ਹੋਣ ਤੋਂ ਬਚਾਉਣ ਲਈ ਸਤਬੀਰ ਸਿੰਘ ਅਰੋੜਾ ਨੂੰ ਸਨਮਾਨ

December 1, 2017 | By

ਲੰਡਨ: ਯੂਕੇ ’ਚ 13 ਵਰ੍ਹਿਆਂ ਦੀ ਸਕੂਲ ’ਚ ਪੜ੍ਹਦੀ ਲੜਕੀ ਨੂੰ ਅਗ਼ਵਾ ਹੋਣ ਤੋਂ ਸਿੱਖ ਟੈਕਸੀ ਡਰਾਈਵਰ ਨੇ ਬਚਾ ਲਿਆ ਜਿਸ ਕਰਕੇ ਲੋਕਾਂ ’ਚ ਉਸ ਦੀ ਨਾਇਕ ਵਜੋਂ ਵਾਹ-ਵਾਹੀ ਹੋ ਰਹੀ ਹੈ। ਇਹ ਘਟਨਾ ਇਸ ਸਾਲ 20 ਫਰਵਰੀ ਦੀ ਹੈ ਜਦੋਂ ਸਤਬੀਰ ਸਿੰਘ ਅਰੋੜਾ ਨੇ ਸਕੂਲ ਵਰਦੀ ਪਹਿਨੀ ਲੜਕੀ ਨੂੰ ਉਸ ਦੇ ਘਰੋਂ ਔਕਸਫੋਰਡਸ਼ਾਇਰ ਤੋਂ ਗਲੌਸਟਰ ਟਰੇਨ ਸਟੇਸ਼ਨ ’ਤੇ ਪਹੁੰਚਾਇਆ। ਮੈਟਰੋ.ਕੋ.ਯੂਕੇ ਦੀ ਰਿਪੋਰਟ ਮੁਤਾਬਕ ਇਹ ਲੜਕੀ 24 ਵਰ੍ਹਿਆਂ ਦੇ ਸੈਮ ਹੇਵਿੰਗਜ਼ ਦੀ ਉਡੀਕ ਕਰ ਰਹੀ ਸੀ ਜਿਸ ਨੇ ਲੜਕੀ ਨੂੰ ਅਗ਼ਵਾ ਕਰਨ ਦੀ ਯੋਜਨਾ ਬਣਾਈ ਹੋਈ ਸੀ। ਉਸ ਨੇ ਆਨਲਾਈਨ ਸਾਈਟਾਂ ’ਤੇ ਪੀੜਤਾ ਨੂੰ ਅਗ਼ਵਾ ਕਰਨ, ਨਸ਼ੀਲੀਆਂ ਦਵਾਈਆਂ ਦੇਣ ਅਤੇ ਬਲਾਤਕਾਰ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ ਹੋਈ ਸੀ।

13 ਸਾਲਾ ਲੜਕੀ ਨੂੰ ਅਗਵਾ ਹੋਣ ਤੋਂ ਬਚਾਉਣ ਲਈ ਸਤਬੀਰ ਸਿੰਘ ਅਰੋੜਾ ਨੂੰ ਸਨਮਾਨ

13 ਸਾਲਾ ਲੜਕੀ ਨੂੰ ਅਗਵਾ ਹੋਣ ਤੋਂ ਬਚਾਉਣ ਲਈ ਸਤਬੀਰ ਸਿੰਘ ਅਰੋੜਾ ਨੂੰ ਸਨਮਾਨ

ਲੜਕੀ ਨੂੰ ਟੈਕਸੀ ਡਰਾਈਵਰ ਸਤਬੀਰ ਨਾਲ ਦੇਖ ਕੇ ਅਗ਼ਵਾਕਾਰ ਉਸ ਦੇ ਨੇੜੇ ਨਹੀਂ ਆਇਆ। ਜਦੋਂ ਸਟੇਸ਼ਨ ’ਤੇ ਲੜਕੀ ਨੂੰ ਮਿਲਣ ਲਈ ਕੋਈ ਨਹੀਂ ਆਇਆ ਤਾਂ ਟੈਕਸੀ ਡਰਾਈਵਰ ਨੇ ਫਿਕਰ ਜਤਾਉਂਦਿਆਂ ਉਸ ਤੋਂ ਜਾਣਕਾਰੀ ਮੰਗੀ। ਜਦੋਂ ਉਸ ਦੀ ਵਾਹ ਨਾ ਚੱਲੀ ਤਾਂ ਸਤਬੀਰ ਨੇ ਆਪਣੀ ਪਤਨੀ ਨਾਲ ਲੜਕੀ ਦੀ ਫੋਨ ’ਤੇ ਗੱਲ ਕਰਵਾਈ। ਇਸ ਮਗਰੋਂ ਪੁਲਿਸ ਨੂੰ ਸੱਦਿਆ ਗਿਆ। ਸਤਬੀਰ ਸਿੰਘ ਅਰੋੜਾ ਨੂੰ ਲੜਕੀ ਨੂੰ ਬਚਾਉਣ ਲਈ ਸਨਮਾਨਿਤ ਕੀਤਾ ਗਿਆ। ਚੇਰਵੈੱਲ ਡਿਸਟ੍ਰਿਕਟ ਕੌਂਸਿਲ ਦੇ ਤਰਜਮਾਨ ਨੇ ਕਿਹਾ ਕਿ ਸਤਬੀਰ ਸਿੰਘ ਅਰੋੜਾ ਨੂੰ ਕਾਊਂਸਿਲਰ ਕੀਰੋਨ ਮੈਲੋਨ ਵੱਲੋਂ ਲੜਕੀ ਦੀ ਅਸਮਤ ਦੀ ਰਾਖੀ ਲਈ ਸਰਟੀਫਿਕੇਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਤਬੀਰ ਸਿੰਘ ਅਰੋੜਾ ਵੱਲੋਂ ਦਿਖਾਈ ਗਈ ਸਿਆਣਪ ਦੀ ਸ਼ਲਾਘਾ ਕਰਨ ਲਈ ਉਨ੍ਹਾਂ ਕੋਲ ਸ਼ਬਦ ਨਹੀਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,