December 1, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (1 ਦਸੰਬਰ, 2015): ਨੇੜਲੇ ਪਿੰਡ ਚੱਬਾ ਵਿੱਖੇ 10 ਨਵੰਬਰ ਨੂੰ ਹੋਏ ਸਰਬੱਤ ਖਾਲਸਾ(2015) ਦੇ ਤਿੰਨ ਹਫਤਿਆਂ ਤੋਂ ਘੱਟ ਸਮੇਂ ਅੰਦਰ ਹੀ ਕੁਝ ਸਿੱਖ ਜੱਥੇਬੰਦੀਆਂ ਇਸ ਸਬੰਧੀ ਸ਼ਬਦੀ ਜੰਗ ਵਿੱਚ ਸ਼ੁਰੂ ਹੋ ਗਈ ਹੈ।
ਇਹ ਸ਼ਬਦੀ ਜੰਗ ਉਦੋਂ ਸ਼ੁਰੂ ਹੋਈ ਜਦੋਂ ਸ਼ੋਸ਼ਲ ਮੀਡੀਆਂ ‘ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਦਲ ਖਾਲਸਾ ਦੇ ਬਿਆਨ ‘ਦੀ ਆਲੋਚਨਾ ਕਰ ਦਿੱਤੀ।
ਦਲ ਖਾਲਸਾ ਨੇ ਇਸ ਬਿਆਨ ਰਾਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਦਾ ਸਾਧ ਨੂੰ ਮਾਫੀਨਾਮਾ ਦੇਣ ਦੇ ਮਾਮਲੇ ਦੇ ਦੋਸ਼ਾਂ ਤਹਿਤ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਦੋ ਹੋਰ ਜੱਥੇਦਾਰਾਂ ਹਟਾਉਣ ਬਾਰੇ ਆਖਿਆ ਸੀ।

ਸ੍ਰ. ਸਿਮਰਨਜੀਤ ਸਿੰਘ ਮਾਨ
ਸ੍ਰ. ਮਾਨ ਨੇ ਨੇ ਇੱਕ ਲਿਖਤੀ ਬਿਆਨ ਜ਼ਰੀਏ ਕਿਹਾ ਕਿ “ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਦਲ ਖਾਲਸਾ ਰਾਜਸੀ ਪ੍ਰਕ੍ਰਿਆ ਰਾਹੀਂ ਸ਼ੋਮਣੀ ਕਮੇਟੀ ਦੁਆਰਾ ਅਕਾਲ ਤਖਤ ਸਾਹਿਬ ਦੇ ਪ੍ਰਬੰਧਕੀ ਢਾਂਚੇ ਨੂੰ ਬਦਲਣਾ ਚਾਹੁੰਦਾ ਹੈ ਜਾਂ ਉਨ੍ਹਾਂ ਦਾ ਮਕਸਦ ਇਸਨੂੰ ਬਚਾਉਣਾ ਹੈ? ਉਨ੍ਹਾਂ ਕਿਹਾ ਕਿ ਦਲ ਖਾਲਸਾ ਸਰਬੱਤ ਖਾਲਸਾ 2015 ਦੇ ਜੱਥੇਦਾਰਾਂ ਨੂੰ ਬਦਲਣ ਦੇ ਫੈਸਲੇ ਦੀ ਹਮਾਇਤ ਨਹੀਂ ਕਰ ਰਿਹਾ”।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਸਿੱਖ ਸੰਸਥਾਵਾਂ ‘ਤੇ ਕਾਬੂ ਰੱਖਣ ਦੀ ਨੀਤੀ ਦਾ ਦਲ ਖਾਲਸਾ ਸਮਰਥਣ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ਮੁੱਦੇ ‘ਤੇ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।

ਸਿਮਰਨਜੀਤ ਸਿੰਘ ਮਾਨ ਵੱਲੋ ਫੇਸਬੁੱਕ ‘ਤੇ ਜਾਰੀ ਕੀਤੇ ਬਿਆਨ ਦੀ ਕਾਪੀ
ਉਨ੍ਹਾਂ ਨੇ ਇਹ ਵੀ ਕਿਹਾ ਕਿ ਦਲ ਖਾਲਸਾ ਆਗੂਆਂ ਨੇ ਪਹਿਲਾਂ ਸਰਬੱਤ ਖਾਲਸਾ 2015 ਵਿੱਚ ਸੰਗਤੀ ਰੂਪ ਵਿੱਚ ਸ਼ਾਮਲ ਹੋਕੇ ਅਤੇ ਜੈਕਾਰਿਆਂ ਦਾ ਜਵਾਬ ਜੈਕਾਰਿਆਂ ਵਿੱਚ ਦੇਕੇ, ਲਏ ਗਏ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਸੀ।
ਇੱਥੇ ਇਹ ਵਰਨਣਯੋਗ ਹੈ ਕਿ ਦਲ ਖਾਲਸਾ ਨੇ ਇਹ ਐਲਾਨ ਕੀਤਾ ਸੀ ਕਿ ਉਹ ਸਰਬੱਤ ਖਾਲਸਾ ਦੇ ਮੁੱਦੇ ‘ਤੇ ਕੁਝ ਵਿਚਾਰਧਾਰਕ ਮਤਭੇਦਾਂ ਦੇ ਚਲਦਿਆਂ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਨਹੀ ਹੋਣਗੇ।
ਸ਼੍ਰ. ਮਾਨ ਦਾ ਬਿਆਨ ਸ਼ੋਸ਼ਮ ਮੀਡੀਆ ਖ਼ਾਸ ਕਰਕੇ ਫੇਸਬੁੱਕ ‘ਤੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ।ਸ. ਮਾਨ ਦੇ ਬਿਆਨ ਤੋਂ ਇੱਕ ਦਿਨ ਬਾਅਦ ਦਲ ਖਾਲਸਾ ਨੇ ਵੀ ਫੇਸਬੁੱਕ ਰਾਹੀਂ ਆਪਣੀ ਸ. ਮਾਨ ਦੇ ਬਿਆਨ ਦਾ ਜਵਾਬ ਦੇਣ ਲਈ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ।
ਦਲ ਖਾਲਸਾ ਆਗੂਆਂ ਅਤੇ ਹਮਾਇਤੀਆਂ ਵੱਲੋਂ ਗਿਆਰਾਂ ਨੁਕਾਤੀ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਹੈ ਕਿ ਦਲ ਖਾਲਸਾ ਗਿਣਤੀ ‘ਤੇ ਨਿਰਭਰ ਨਹੀਂ ਕਰਦਾ, ਸਰਬੱਤ ਖਾਲਸਾ ਪੰਥ ਦੀਆਂ ਸਮੁੱਚੀਆਂ ਸਿੱਖ ਜੱਥੇਬੰਦੀਆਂ ਦੇ ਪ੍ਰਤੀਨਧ ਇਕੱਠ ਦਾ ਨਾਮ ਹੈ।

ਦਲ ਖਾਲਸਾ ਵੱਲੋ ਫੇਸਬੁੱਕ ‘ਤੇ ਜਾਰੀ ਕੀਤੇ ਬਿਆਨ ਦੀ ਕਾਪੀ
ਜਾਰੀ ਬਿਆਨ ਵਿੱਚ ਦੋਸ਼ ਲਾਇਆ ਕਿ “ਗੁਰੂ ਪਿਆਰ ਅਤੇ ਬੇਅਦਬੀ ਪ੍ਰਤੀ ਗੁੱਸੇ ਨੂੰ ਕਿਸੇ ਇੱਕ ਦੋ ਧਿਰਾਂ ਵੱਲੋਂ ਆਪਣੇ ਰਾਜਸੀ ਹਿੱਤਾਂ ਲਈ ਵਰਤਣਾ ਅਤੇ ਆਪਣੇ ਚਹੇਤਿਆਂ ਨੂੰ ਜੱਥੇਦਾਰ ਬਣਾਉਣਾ ਮੌਕਾ ਪ੍ਰਸਤੀ ਹੈ।
\n10 ਨਵਂੰਬਰ ਨੂੰ ਹੋਏ ਇਕੱਠ ਵਿੱਚ ਕੂਝ ਬੰਦਿਆਂ ਵੱਲੋਂ ਚੁਣੇ ਗਏ ਜੱਥੇਦਾਰ ਐਲਾਨੇ ਗਏ, ਸਿਧਾਂਤ ਅਨੁਸਾਰ ਪ੍ਰਵਾਨ ਨਹੀਂ ਕਰਵਾਏ ਗਏ, ਜਦਕਿ ਉਸ ਸਮੇਂ ਸੰਗਤ ਵਿੱਚੋਂ ਹੀ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਸੀ।
ਜਾਰੀ ਕੀਤੇ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ 10 ਨਵੰਬਰ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਕਹਿੰਦਾ ਹੈ ਕਿ ਉਹ ਇਕੱਠ ਖਾਲਿਸਤਾਨੀਆਂ ਦਾ ਸੀ, ਜਦਕਿ ਦੂਸਰਾ ਕਹਿੰਦਾ ਹੈ ਕਿ ਸਾਨੂੰ ਖਾਲਿਸਤਾਨ ਨਾਲ ਜੋੜ ਕੇ ਬਦਨਾਮ ਕੀਤਾ ਜਾ ਰਿਹਾ ਹੈ।
ਦਲ ਖਾਲਸਾ ਨੇ ਕਿਹਾ ਕਿ ਤਖਤ ਕੇਸਗੜ੍ਹ ਸਾਹਿਬ ਦਾ ਨਵਾ ਚੁਣਿਆ ਜੱਥੇਦਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਿਲਆਂ ਨੂੰ ਸ਼ਹੀਦ ਨਹੀਂ ਮੰਨਦਾ।
ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਸਰਬੱਤ ਖਾਲਸਾ 2015 ਵੱਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਧਿਆਨ ਸਿੰਘ ਮੰਡ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸਿੱਖ ਸੰਗਤਾਂ ਨੇ ਨਜ਼ਰ ਅੰਦਾਜ਼ ਕਰ ਦਿੱਤਾ ਸੀ ਅਤੇ ਸਰਬੱਤ ਖਾਲਸਾ 2015 ਰਾਹੀਂ ਚੁਣੇ ਗਏ ਜੱਥੇਦਾਰਾਂ ਦੀ ਗ੍ਰਿਫਤਾਰੀ ‘ਤੇ ਸਿੱਖ ਸੰਗਤਾਂ ਸੜਕਾਂ ‘ਤੇ ਨਹੀਂ ਆਈ।
Related Topics: Dal Khalsa International, Sarbat Khalsa(2015), Shiromani Akali Dal Amritsar (Mann), Simranjeet Singh Mann