September 25, 2018 | By ਸਿੱਖ ਸਿਆਸਤ ਬਿਊਰੋ
ਰੂਪਨਗਰ: ਰੋਪੜ ਜੇਲ੍ਹ ਵਿਚ ਨਜ਼ਰਬੰਦ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਨਿਸ਼ਾਂਤ ਸ਼ਰਮਾ ਉੱਤੇ ਜੇਲ੍ਹ ਵਿਚ ਹਮਲਾ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਜ਼ਖਮੀ ਹਾਲਤ ਵਿਚ ਉਸਨੂੰ ਰੋਪੜ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਸ਼ਾਂਤ ਸ਼ਰਮਾ ਦੀ ਇਕ ਪੁਰਾਣੀ ਤਸਵੀਰ
ਸਬੰਧਿਤ ਖ਼ਬਰ: ਰਮਨਦੀਪ ਸਿੰਘ ਬੱਗਾ ਨੇ ਮੂੰਹ ‘ਤੇ ਕੱਪੜਾ ਪਾ ਕੇ ਮੈਨੂੰ ਕੁੱਟਿਆ: ਨਿਸ਼ਾਂਤ ਸ਼ਰਮਾ
ਜ਼ਿਕਰਯੋਗ ਹੈ ਕਿ ਰੋਪੜ ਅਦਾਲਤ ਨੇ ਨਿਸ਼ਾਂਤ ਸ਼ਰਮਾ ਨੂੰ ਇਕ ਠੱਗੀ ਦੇ ਮਾਮਲੇ ਵਿਚ ਚਾਰ ਸਾਲ ਦੀ ਸਜ਼ਾ ਸੁਣਾਈ ਸੀ। ਨਿਸ਼ਾਨ ਸ਼ਰਮਾ ਸਿੱਖਾਂ ਖਿਲਾਫ ਬਹੁਤ ਕੌੜਾ ਬੋਲਦਾ ਰਿਹਾ ਹੈ ਤੇ ਸਰਕਾਰੀ ਸੁਰੱਖਿਆ ਲੈ ਕੇ ਵਿਚਰਦਾ ਸੀ।
Related Topics: Nishan Sharma, Shiv Sena Hindustan