April 12, 2016 | By ਸਿੱਖ ਸਿਆਸਤ ਬਿਊਰੋ

ਸਵਾਮੀ ਸਵਰੂਪਾਨੰਦ ਸਰਸਵਤੀ
ਦੇਹਰਾਦੂਨ: ਸ਼ਨੀ ਸ਼ਿੰਗਣਾਪੁਰ ਮੰਦਿਰ ‘ਚ ਔਰਤਾਂ ਦੇ ਦਾਖਲੇ ਨੂੰ ਬਦਸ਼ਗਨੀ ਕਰਾਰ ਦਿੰਦਿਆ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਨੇ ਔਰਤਾਂ ਖਿ਼ਲਾਫ ਅਪਰਾਧ ਵੱਧਣ ਦੀ ਸੰਭਵਨਾ ਪ੍ਰਗਟ ਕੀਤੀ ਹੈ ।
ਪੁਰੀ ਦਾ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਇਹ ਆਖ ਕੇ ਵਿਵਾਦ ਵਿੱਚ ਘਿਰ ਗਿਆ ਹੈ ਕਿ ਔਰਤਾਂ ਨੂੰ ਸ਼ਨੀ ਸ਼ਿੰਗਨਾਪੁਰ ਮੰਦਰ ਵਿੱਚ ਜਾਣ ਦੀ ਇਜਾਜ਼ਤ ਦਿੱਤੇ ਜਾਣ ਨਾਲ ਔਰਤਾਂ ਖ਼ਿਲਾਫ਼ ਬਲਾਤਕਾਰ ਵਰਗੇ ਜੁਰਮਾਂ ਵਿੱਚ ਵਾਧਾ ਹੋਵੇਗਾ।
ਉਹ ਬੀਤੇ ਦਿਨ ਹਰਿਦੁਆਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਦਵਾਰਕਾ-ਸ਼ਾਰਦਾਪੀਠ ਦੇ ਸ਼ੰਕਰਾਚਾਰੀਆ ਨੇ ਕਿਹਾ, ‘‘ਔਰਤਾਂ ਨੂੰ ਇਹ ਸੋਚ ਕੇ ਖ਼ੁਸ਼ ਨਹੀਂ ਹੋਣਾ ਚਾਹੀਦਾ ਕਿ ਮਹਾਰਾਸ਼ਟਰ ਸਥਿਤ ਸ਼ਨੀ ਸ਼ਿੰਗਨਾਪੁਰ ਮੰਦਰ ਦੇ ਗਰਭ ਗ੍ਰਹਿ (ਕੇਂਦਰੀ ਹਿੱਸੇ) ਵਿੱਚ ਜਾਣ ਦੀ ਇਜਾਜ਼ਤ ਨਾਲ ਉਨ੍ਹਾਂ ਦੀ ਜਿੱਤ ਹੋਈ ਹੈ।
ਉਨ੍ਹਾਂ ਨੇ ਇਸ ਦੇ ਜਸ਼ਨ ਮਨਾਉਣੇ ਬੰਦ ਕਰ ਦੇਣੇ ਚਾਹੀਦੇ ਹਨ। ਸ਼ਨੀ ਦੀ ਪੂਜਾ ਕਰਨ ਦੀ ਉਨ੍ਹਾਂ ਉਤੇ ਮਾਰ ਪਵੇਗੀ ਅਤੇ ਉਨ੍ਹਾਂ ਖ਼ਿਲਾਫ਼ ਬਲਾਤਕਾਰ ਵਰਗੇ ਜੁਰਮਾਂ ਵਿੱਚ ਵਾਧਾ ਹੋਵੇਗਾ।’’
Related Topics: Hindu Groups, Women in India