April 15, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (14 ਅਪ੍ਰੈਲ 2015): ਸਿੱਖ ਕੌਮ ਦੇ ਇਤਸਾਹਕ ਪੰਨਿਆਂ ਨੂੰ ਚਾਰ ਚੰਨ ਲਾਉਣ ਵਾਲੇ, ਸ਼੍ਰੀ ਦਰਬਾਰ ਸਾਹਿਬ ਵਿਖੇ ਫੌਜੀ ਹਮਲਾ ਕਰਕੇ ਸਿੱਖਾਂ ਦੇ ਮੀਰੀ ਪੀਰੀ ਦੇ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੀ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਦਾਂਧੀ ਨੂੰ ਉਸਦੇ ਕੀਤੇ ਜ਼ੁਲਮਾਂ ਦੀ ਸਜ਼ਾ ਦੇਣ ਵਾਲੇ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੇ ਸਤਿਕਾਰਤ ਪਿਤਾ ਬਾਪੂ ਤਿਰਲੋਕ ਸਿੰਘ ਜੀ ਪਿੱਛਲੇ ਕੁਝ ਦਿਨਾਂ ‘ਤੋਂ ਬਿਮਾ ਰਹਨ ਅਤੇ ਅੰਮ੍ਰਿਤਸਰ ਦੇ ਐਸਕੌਰਟ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਜੀ ਦਾ ਹਾਲਚਾਲ ਪੱਛਣ ਲਈ ਜੱਥੇ: ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਹਸਪਤਾਲ
ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਐਸਕਾਰਟ ਫੋਰਟਿਸ ਹਸਪਤਾਲ ਵਿੱਚ ਜਾ ਕੇ ਬਾਪੂ ਤਰਲੋਕ ਸਿੰਘ ਜੀ ਦਾ ਹਾਲ ਚਾਲ ਪੁੱਛਿਆ ਤੇ ਇਲਾਜ ਕਰ ਰਹੇ ਡਾਕਟਰਾਂ ਕੋਲੋ ਉਹਨਾਂ ਦੀ ਬੀਮਾਰੀ ਬਾਰੇ ਜਾਣਕਾਰੀ ਹਾਸਲ ਕੀਤੀ।
ਸਵੇਰੇ ਕਰੀਬ 10.25 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਬਾਪੂ ਤਰਲੋਕ ਸਿੰਘ ਦਾ ਹਾਲ ਚਾਲ ਪੁੱਛਣ ਐਸਕਾਰਟ ਫੋਰਟਿਸ ਹਸਪਤਾਲ ਵਿਖੇ ਪੁੱਜੇ ਬਾਪੂ ਤਰਲੋਕ ਸਿੰਘ ਦਾ ਇਲਾਜ ਕਰ ਰਹੇ ਡਾਕਟਰਾਂ ਡਾਂ ਐਚ.ਬੀ ਸਿੰਘ ਤੇ ਡਾਂ ਜਾਤਿੰਦਰ ਸਿੰਘ ਨਾਲ ਉਹ ਬਾਪੂ ਤਰਲੋਕ ਸਿੰਘ ਦੇ ਕੋਲ ਪੁੱਜੇ ।
ਬਾਪੂ ਤਰਲੋਕ ਸਿੰਘ ਪਿਛਲੇ ਕਈ ਦਿਨਾਂ ਤੋ ਗੁਰਦੇ ਦੀ ਬੀਮਾਰੀ ਤੇ ਦਿਲ ਦੇ ਰੋਗਾਂ ਤੋ ਪੀੜਤ ਹੋਣ ਕਾਰਨ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਜਥੇਦਾਰ ਜੀ ਨੇ ਜਿਥੇ ਉਹਨਾਂ ਦੀ ਚੜਦੀ ਕਲਾ ਤੇ ਜਲਦੀ ਸਿਹਤਯਾਬੀ ਦੀ ਅਰਦਾਸ ਕੀਤੀ ਉਥੇ ਇਲਾਜ ਕਰ ਰਹੇ ਡਾਕਟਰਾਂ ਵਾਲ ਸਲਾਹ ਮਸ਼ਵਰਾ ਵੀ ਕੀਤਾ।
ਡਾਕਟਰਾਂ ਨੇ ਭਾਂਵੇ ਬਾਪੂ ਤਰਲੋਕ ਸਿੰਘ ਦੀ ਹਾਲਤ ਨੂੰ ਸਥਿਰ ਦੱਸਿਆ ਪਰ ਉਹਨਾਂ ਦੀ ਵਡੇਰੀ ਉਮਰ ਹੋਣ ਕਰਕੇ ਇਲਾਜ ਕਰਨ ਵਿੱਚ ਕਈ ਪ੍ਰਕਾਰ ਦੀਆ ਦਿੱਕਤਾਂ ਆ ਰਹੀਆ ਹਨ ਅਤੇ ਉਹਨਾਂ ਨੂੰ ਜੀਵਨ ਰੱਖਿਅਕ ਯੋਤਰਾਂ ਨਾਲ ਆਕਸੀਜਨ ਦਿੱਤੀ ਜਾ ਰਹੀ ਹੈ। ਜਥੇਦਾਰ ਜੀ ਨੇ ਕਿਹਾ ਕਿ ਬਾਪੂ ਤਰਲੋਕ ਸਿੰਘ ਜੀ ਦੀ ਹਾਲੇ ਸਿੱਖ ਪੰਥ ਬਹੁਤ ਲੋੜ ਹੈ ਤੇ ਉਹਨਾਂ ਦਾ ਤੰਦਰੁਸਤ ਹੋਣਾ ਬਹੁਤ ਜਰੂਰੀ ਹੈ।
ਉਹਨਾਂ ਕਿਹਾ ਕਿ ਸਿੱਖ ਪੰਥ ਦਾ ਇਤਿਹਾਸ ਕੁਰਬਾਨੀਆ ਨਾਲ ਭਰਿਆ ਪਿਆ ਹੈ ਅਤੇ ਬਾਪੂ ਤਰਲੋਕ ਸਿੰਘ ਜੀ ਦੇ ਪਰਿਵਾਰ ਵੱਲੋ ਕੀਤੀ ਗਈ ਕੁਰਬਾਨੀ ਨੂੰ ਭੁਲਾਇਆ ਨਹੀ ਜਾ ਸਕਦਾ। ਇਸ ਸਮੇਂ ਸ੍ਰ ਸੁਖਚੈਨ ਸਿੰਘ ਚੂਸਲੇਵੜ, ਗੁਰਮੁੱਖ ਸਿੰਘ ਕਨੇਡਾ, ਭਾਈ ਗੁਰਨਾਮ ਸਿੰਘ ਅਗਵਾਨ ਤੇ ਭਾਈ ਸੁਖਵਿੰਦਰ ਸਿੰਘ ਅਗਵਾਨ ਕਨਵੀਨਰ ਇੰਟਰਨੈਸ਼ਨਲ ਪੰਥਕ ਦਲ, ਸੁਖਦੇਵ ਸਿੰਘ ਭੂਰਾ ਕੋਹਨਾ ਤੇ ਹਰਭਜਨ ਸਿੰਘ ਮਨਾਵਾਂ ਵੀ ਹਾਜ਼ਰ ਸਨ।
Related Topics: Bapu Tarlok Singh, Bhai Satwant Singh, Giani Gurbachan Singh