ਸਿੱਖ ਖਬਰਾਂ

ਸ਼੍ਰੋਮਣੀ ਕਮੇਟੀ ਮੈਂਬਰ ਵੀਆਈਪੀ ਸੱਭਿਆਚਾਰ ਛੱਡਕੇ ਧਰਮ ਪ੍ਰਚਾਰ ਵੱਲ ਤੁਰੰਤ ਧਿਆਨ ਦੇਣ: ਪ੍ਰਧਾਨ ਸ਼੍ਰੋਮਣੀ ਕਮੇਟੀ

October 26, 2014 | By

makkar-300x225

ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸਮਰਾਲਾ (25 ਅਕਤੂਬਰ, 2014): ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਸਮਰਾਲਾ ਵਿਖੇ ਸ਼ੋ੍ਰਮਣੀ ਕਮੇਟੀ ਮੈਂਬਰ ਸਰਬੰਸ ਸਿੰਘ ਮਾਣਕੀ ਦੀ ਅਗਵਾਈ ‘ਚ ਇਲਾਕੇ ਦੇ 1600 ਬੱਚਿਆਂ ‘ਤੇ ਅਧਾਰਿਤ ਬਚਪਨ ਸੰਭਾਲ ਸਿੱਖੀ ਪ੍ਰਚਾਰ ਲਹਿਰ ਦੇ ਫਾਈਨਲ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡਣ ਉਪਰੰਤ ਸਮਾਗਮ ਨੂੰ ਸੰਬੋਧਨ ਕਰ ਦਿਆਂ ਕਿਹਾ ਕਿ ਸਾਰੇ ਸੂਬਿਆਂ ਦੇ ਸ਼ੋ੍ਰਮਣੀ ਕਮੇਟੀ ਮੈਂਬਰ ਇਸ ਸੇਵਾ ਨੂੰ ਭਾਵਨਾ ਨਾਲ ਲੈਣ ਤੇ ਵੀ. ਆਈ. ਪੀ. ਸੱਭਿਆਚਾਰ ਛੱਡ ਕੇ ਤੁਰੰਤ ਸਿੱਖੀ ਪ੍ਰਚਾਰ ਲਹਿਰ ‘ਚ ਜੁਟ ਜਾਣ।

ਜਥੇ. ਅਵਤਾਰ ਸਿੰਘ ਨੇ ਆਖਿਆ ਕਿ ਪੰਜਾਬ ‘ਚ ਡੇਰਾਵਾਦ ਤੇ ਸਿੱਖ ਵਿਰੋਧੀ ਏਜੰਸੀਆਂ ਹਰ ਸਮੇਂ ਸਿੱਖੀ ਨੂੰ ਢਾਹ ਲਾਉਣ ਦੀ ਤਾਕ ‘ਚ ਹਨ, ਪ੍ਰੰਤੂ ਸ਼ੋ੍ਰਮਣੀ ਕਮੇਟੀ ਸਮੇਤ ਸੁਹਿਰਦ ਜਥੇਬੰਦੀਆਂ ਦੇ ਯਤਨਾਂ ਸਦਕਾ ਡੇਰਾਵਾਦ ਦੇ ਸਿੱਖੀ ਨੂੰ ਢਾਹ ਲਾਉਣ ਦੇ ਯਤਨ ਕਦੇ ਵੀ ਕਾਮਯਾਬ ਨਹੀਂ ਹੋਣਗੇ।

ਉਨ੍ਹਾਂ ਹਰ ਵਿਅਕਤੀ ਨੂੰ ਅੰਮਿ੍ਤ ਛਕ ਕੇ ਗੁਰੂ ਵਾਲ਼ੇ ਬਣਨ ਅਤੇ ਸਿੱਖੀ ਰਾਹ ਦੇ ਪਾਂਧੀ ਬਣਨ ਦੀ ਅਪੀਲ ਕੀਤੀ ਙ ਜਥੇ. ਅਵਤਾਰ ਸਿੰਘ ਨੇ ਇਸ ਮੌਕੇ ਧਾਰਮਿਕ ਕਵਿਤਾਵਾਂ, ਕਵੀਸ਼ਰੀ, ਸ਼ਬਦ ਗਾਇਨ ਤੇ ਲਿਖ਼ਤੀ ਪ੍ਰੀਖਿਆ ‘ਚੋਂ ਜੇਤੂ ਬੱਚਿਆਂ ਨੂੰ ਸ਼ੋ੍ਰਮਣੀ ਕਮੇਟੀ ਮੈਂਬਰ ਸਰਬੰਸ ਸਿੰਘ ਮਾਣਕੀ ਦੀ ਅਗਵਾਈ ‘ਚ ਲੈਪਟਾਪ ਭੇਟ ਕਰਕੇ ਸਨਮਾਨਿਤ ਕੀਤਾ।

ਉਨ੍ਹਾਂ ਹਲਕਾ ਸਮਰਾਲਾ ਦੀ ਬਚਪਨ ਸੰਭਾਲ ਸਿੱਖੀ ਪ੍ਰਚਾਰ ਲਹਿਰ ਨੂੰ ਇੱਕ ਲੱਖ ਪੱਚੀ ਹਜ਼ਾਰ ਰੁਪਏ ਦੀ ਸਹਾਇਤਾ ਸ਼ੋ੍ਰਮਣੀ ਕਮੇਟੀ ਵੱਲੋਂ ਦੇਣ ਦਾ ਐਲਾਨ ਕੀਤਾ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਸਤਵੀਰ ਸਿੰਘ, ਮੀਤ ਸਕੱਤਰ ਸ਼ੋ੍ਰਮਣੀ ਕਮੇਟੀ ਭੁਪਿੰਦਰਪਾਲ ਸਿੰਘ ਤੇ ਹਰਦੀਪ ਸਿੰਘ ਘੁੰਗਰਾਲੀ, ਗੁਰਮੀਤ ਸਿੰਘ ਮੈਨੇਜਰ, ਗੁਰਦੀਪ ਸਿੰਘ ਕੰਗ ਮੈਨੇਜਰ, ਜਗੀਰ ਸਿੰਘ ਮੈਨੇਜਰ ਸਮੇਤ ਵੱਡੀ ਗਿਣਤੀ ‘ਚ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਪੂਰੇ ਪੰਜਾਬ ਵਿੱਚ ਧਰਮ ਪ੍ਰਚਾਰ ਲਹਿਰ ਦੇ ਕੰਮਾਂ ਵੱਲੋਂ ਧਿਆਨ ਦੇਣ ਲਈ ਕਿਹਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,