April 27, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (26 ਅਪ੍ਰੈਲ, 2015): ਨੇਪਾਲ ਵਿੱਚ ਭੁਚਾਲ ਪੀੜਤਾਂ ਲਈ, ਦੁਖੀ ਮਨੁੱਖਤਾ ਦੀ ਸੇਵਾ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੱਲ੍ਹ ਤੋਂ ਰੋਜ਼ਾਨਾ 25 ਹਜ਼ਾਰ ਪੈਕਟ ਲੰਗਰ ਦੇ ਕੱਠਮੰਡੂ ਭੇਜਣਗੀਆਂ ।
ਦੋਵੇਂ ਕਮੇਟੀਆਂ ਨਿਪਾਲ ‘ਚ ਭੁਚਾਲ ਪੀੜਤਾਂ ਦੀ ਸਹਾਇਤਾ ਲਈ ਲੰਗਰ ਤਿਆਰ ਕਰਨ ਅਤੇ ਵੰਡਣ ਦਾ ਪ੍ਰਬੰਧ ਵੀ ਕਰਨਗੀਆਂ ।ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇ. ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ‘ਚ ਅੱਜ ਮੀਟਿੰਗ ਕੀਤੀ ਗਈ ।ਉਨ੍ਹਾਂ ਦੱਸਿਆ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਲੰਗਰ ਤਿਆਰ ਹੋ ਰਿਹਾ ਹੈ ਅਤੇ ਭਾਰਤੀ ਹਵਾਈ ਸੈਨਾ ਕੱਲ੍ਹ 25 ਹਜ਼ਾਰ ਪੈਕਟ ਕਠਮੰਡੂ ਲਈ ਲੈ ਕੇ ਰਵਾਨਾ ਹੋਵੇਗੀ ।
ਦਿੱਲੀ ਗੁਰਦੁਆਰਾ ਕਮੇਟੀ ਤੇ ਸ਼ੋ੍ਰਮਣੀ ਕਮੇਟੀ ਜਦੋਂ ਤੱਕ ਲੋੜ ਹੋਵੇ 10 ਹਜ਼ਾਰ ਲੋਕਾਂ ਲਈ ਲੰਗਰ ਤਿਆਰ ਕਰਨ ਦਾ ਪ੍ਰਬੰਧ ਕਰਨਗੀਆਂ।ਹਾਲਾਂਕਿ ਜੀ ਕੇ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ 10 ਹਜ਼ਾਰ ਟਨ ਲੰਗਰ ਨੇਪਾਲ ਭੇਜਣ ਦਾ ਪ੍ਰਬੰਧ ਕਰੇ ਉੱਥੇ ਲੰਗਰ ਤਿਆਰ ਕਰਨ ਅਤੇ ਵਰਤਾਉਣ ਲਈ 20 ਸੇਵਾਦਾਰ ਅਤੇ 20 ਰਸੋਈਏ ਵੀ ਕਠਮੰਡੂ ਭੇਜੇ ਜਾਣਗੇ ।
Related Topics: DSGPC, Shiromani Gurdwara Parbandhak Committee (SGPC)