September 6, 2017 | By ਸਿੱਖ ਸਿਆਸਤ ਬਿਊਰੋ
ਸਿਰਸਾ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਡੇਰਾ ਸਿਰਸਾ ‘ਚ ਅੱਜ ਤਲਾਸ਼ੀ ਮੁਹਿੰਮ ਸ਼ੁਰੂ ਹੋਣੀ ਸੀ ਪਰ ਕੋਰਟ ਕਮਿਸ਼ਨਰ ਦੇ ਸਿਰਸਾ ਨਾ ਪੁੱਜਣ ਕਰਕੇ ਇਹ ਤਲਾਸ਼ੀ ਅੱਜ ਸ਼ੁਰੂ ਨਹੀਂ ਹੋ ਸਕੀ।

ਡੇਰੇ ਨੂੰ ਜਾਂਦੇ ਬਾਜੇਕਾਂ ਨਾਕੇ ’ਤੇ ਤਾਇਨਾਤ ਨੀਮ ਫੌਜੀ ਦਸਤੇ
ਸਿਰਸਾ ਦੇ ਡੀ.ਸੀ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਕੀਤੇ ਗਏ ਕੋਰਟ ਕਮਿਸ਼ਨਰ ਐੱਸ.ਕੇ.ਐੱਸ. ਪੰਵਾਰ 7 ਸਤੰਬਰ ਨੂੰ ਸਵੇਰੇ ਸਿਰਸਾ ਪੁੱਜ ਜਾਣਗੇ ਅਤੇ ਇਸ ਤੋਂ ਬਾਅਦ ਡੇਰੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਕੋਰਟ ਕਮਿਸ਼ਨਰ ਦੇ ਮਾਰਗ ਦਰਸ਼ਨ ਅਤੇ ਅਗਵਾਈ ਵਿਚ ਹੀ ਜ਼ਿਲ੍ਹਾ ਪ੍ਰਸ਼ਾਸਨ ਕੰਮ ਕਰੇਗਾ।
ਸਬੰਧਤ ਖ਼ਬਰ:
ਸਮਾਂ ਬੀਤਣ ਤੋਂ ਬਾਅਦ ਡੇਰੇ ਦੀ ਤਲਾਸ਼ੀ ਦਾ ਕੋਈ ਲਾਭ ਨਹੀਂ ਹੋਣਾ, ਸਰਕਾਰੀ ਕਾਰਵਾਈ ਸ਼ੱਕੀ:ਅੰਸ਼ੁਲ ਛਤਰਪਤੀ …
Related Topics: Dera Sauda Sirsa, ram rahim rape case