ਕੌਮਾਂਤਰੀ ਖਬਰਾਂ

ਸਕਾਟਲੈਂਡ ਦੇ ਲੋਕ ਅੱਜ ਕਰਨਗੇ ਭਵਿੱਖ ਦਾ ਫੈਸਲਾ; ਅਜ਼ਾਦੀ ਦੇ ਮਾਮਲੇ ਉੱਤੇ ਇਤਿਹਾਸਕ ਚੋਣ ਅੱਜ

September 18, 2014 | By

ਫਾਈਲ ਫੋਟੋ

ਫਾਈਲ ਫੋਟੋ

ਗਲਾਸਗੋ: ਸਕਾਟਲੈਂਡ ਵਿਚ ਅਜ਼ਾਦੀ ਦੇ ਮਾਮਲੇ ਉੱਤੇ ਰਾਏਸ਼ੁਮਾਰੀ ਦੀ ਵੋਟ ਅੱਜ ਹੋਣ ਜਾ ਰਹੀ ਹੈ। ਇਸ ਇਤਿਹਾਸਕ ਚੋਣ ਵਿਚ ਸਕਾਟਲੈਂਡ ਵਾਸੀ ਅਜ਼ਾਦੀ ਦੇ ਹੱਕ ਵਿਚ ਹਾਂ ਜਾਂ ਨਾ ਵਿਚ ਜਵਾਬ ਦੇਣਗੇ।

ਹੁਣ ਤੱਕ ਜੋ ਕਿਆਸ ਸਾਹਮਣੇ ਆਏ ਹਨ ਉਨ੍ਹਾਂ ਮੁਤਾਬਕ ਫੈਸਲਾ ਬਹੁਤ ਥੋੜੇ ਫਰਕ ਨਾਲ ਹੋਣ ਦੇ ਅਸਾਰ ਹਨ। ਕਈ ਅਦਾਰਿਆਂ ਨੇ ਲੋਕਾਂ ਦੀ ਰਾਏ ਦੇ ਅਧਾਰ ਉੱਤੇ ਕਿਹਾ ਹੈ ਕਿ ਸਕਾਟਲੈਂਡ ਨੂੰ ਯੂ. ਕੇ. ਦਾ ਹਿੱਸਾ ਬਣਾਈ ਰੱਖਣ ਦੇ ਹਿਮਾਇਤੀਆਂ ਦੀ ਗਿਣਤੀ, ਅਜ਼ਾਦੀ ਪੱਖੀ ਲੋਕਾਂ ਤੋਂ ਕੁਝ ਜ਼ਿਆਦਾ ਹੈ, ਹਾਲਾਂਕਿ ਇਕ ਹਿੱਸਾ ਅਜਿਹਾ ਵੀ ਹੈ ਜਿਸ ਨੇ ਅਜੇ ਵੀ ਇਸ ਚੋਣ ਬਾਰੇ ਆਪਣੀ ਹੋਈ ਰਾਏ ਨਹੀਂ ਬਣਾਈ ਹੈ।

ਰਿਪੋਰਟਾਂ ਮੁਤਾਬਕ ਅੱਜ ਹੋਣ ਜਾ ਰਹੀ ਚੋਣ ਵਿਚ ਵੱਡੀ ਗਿਣਤੀ ਵਿਚ ਵੋਟਾਂ ਪੈਣ ਦੀ ਉਮੀਦ ਹੈ।

ਮੰਨਿਆ ਜਾ ਰਿਹਾ ਹੈ ਜੇਕਰ ਸਕਾਟਲੈਂਡ ਵਾਸੀ ਅਜ਼ਾਦੀ ਦੇ ਹੱਕ ਵਿਚ ਵੋਟ ਕਰਦੇ ਹਨ ਤਾਂ ਇਸ ਦਾ ਅਸਰ ਦੁਨੀਆ ਭਰ ਦੀਆਂ ਅਜ਼ਾਦੀ ਲਈ ਸੰਘਰਸ਼ ਕਰਨ ਵਾਲੀਆਂ ਕੌਮਾਂ ਉੱਤੇ ਵੀ ਪਵੇਗਾ।

ਵਧੇਰੇ ਵਿਸਤਾਰ ਲਈ ਵੇਖੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: