September 19, 2014 | By ਸਿੱਖ ਸਿਆਸਤ ਬਿਊਰੋ
ਗਲਾਸਗੋ, ਬ੍ਰਿਟੇਨ ( 19 ਸਤੰਬਰ 2014): ਸਕੌਟਲੈਂਡ ਦੇ ਇੰਗਲੈਂਡ ਤੋਂ ਅਜ਼ਾਦ ਹੋਣ ਲਈ ਕੱਲ ਵੋਟਾਂ ਪਈਆਂ ਸਨ, ਜਿੰਨਾਂ ਦੀ ਗਿਣਤੀ ਦੇਸ਼ ਭਰ ਵਿੱਚ ਹੋ ਰਹੀ ਹੈ, ਹੁਣ ਤੱਕ ਦੇ ਆਨ ਲਾਈਨ ਨਤੀਜ਼ੇ ਦੱਸਦੇ ਹਨ ਕਿ ਸਕੌਟਲੈਂਡ ਦੇ ਲੋਕਾਂ ਨੇ ਇੰਗਲੈਂਡ ਤੋਂ ਵੱਖ ਹੋਣ ਦੇ ਵਿਚਾਰ ਨੂੰ 10ਫੀਸਦੀ ਵਾਧੇ ਨਾਲ ਵੋਟਾਂ ਪਾ ਕੇ ਰੱਦ ਕਰ ਦਿੱਤਾ ਹੈ।
ਕੁੱਲ 32 ਹਲਕਿਆਂ ਵਿੱਚੋਂ 31ਦੇ ਨਤੀਜ਼ੇ ਆ ਚੁੱਕੇ ਹਨ ਅਤੇ ਗਲਾਸਗੋ ਸਮੇਤ ਸਿਰਫ ਚਾਰ ਸ਼ਹਿਰੀ ਹਲਕਿਆਂ ਦੇ ਨਤੀਜ਼ੇ ਹੀ ਅਜ਼ਾਦੀ ਦੇ ਹੱਕ ਗਏ ਹਨ, ਜਦਕਿ ਬਾਕੀ 27 ਹਲਕਿਆਂ ਦੇ ਨਤੀਜ਼ੇ ਇੰਗਲੈਡ ਦੇ ਨਾਲ ਰਹਿਣ ਦੇ ਹੱਕ ਵਿੱਚ ਆਏ ਹਨ।
ਅਜੇ ਤੱਕ ਗਿਣੀਆਂ ਵੋਟਾਂ ਦੇ ਨਤੀਜ਼ੇ ਦੱਸਦੇ ਹਨ ਕਿ 45 ਫੀਸਦੀ ਲੋਖਾਂ ਨੇ ਅਜ਼ਾਦੀ ਦੇ ਹੱਕ ਵਿੱਚ ਵੋਟ ਪਾਏ, ਜਦਕਿ 55% ਲੋਕਾਂ ਨੇ ਇਸਦੀ ਵਿਰੋਧਤਾ ਕੀਤੀ।ਨਤੀਜਿਆਂ ਦਾ ਐਲਾਨ ਅਜੇ ਕੀਤਾ ਜਾਣਾ ਬਾਕੀ ਹੈ, ਪਰ ਅਜ਼ਾਦੀ ਦੇ ਵਿਰੁੱਧ ਪਈਆਂ ਵੋਟਾਂ ਵਿੱਚ ਵਾਧਾ ਨਿਰਣਾਇਕ ਹੈ।
ਸਕੌਟਲੈਂਡ ਦੀ ਅਜ਼ਾਦੀ ਦੇ ਮੁੱਦੇ ਤੇ ਪਈਆਂ ਵੋਟਾਂ ਦਾ ਰੂਝਾਨ ਦੱਸਦਾ ਹੈ ਕਿ ਕਿਸ ਤਰਾਂ ਸਕੌਟ ਲੋਕ ਅਜ਼ਾਦੀ ਦੇ ਮੁੱਦੇ ਕਿੰਨੇ ਵੱਡੇ ਪੱਧਰ ‘ਤੇ ਵੰਡੇ ਹੋਏ ਹਨ।
Related Topics: United Kingdom