ਸਿੱਖ ਖਬਰਾਂ

ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੂੰ ਪੁਲਿਸ ਨੇ ਛੱਡਿਆ

June 15, 2016 | By

ਅੰਮ੍ਰਿਤਸਰ: ਮਿਲੀਆਂ ਰਿਪੋਰਟਾਂ ਮੁਤਾਬਕ ਰਾਗੀ ਬਲਦੇਵ ਸਿੰਘ ਵਡਾਲਾ ਨੂੰ ਪੁਲਿਸ ਨੇ ਛੱਡ ਦਿੱਤਾ ਹੈ। ਅੱਜ (15 ਜੂਨ) ਭਾਈ ਵਡਾਲਾ ਨੂੰ ਤੜਕੇ 3 ਵਜੇ ਰਾਜਾਸਾਂਸੀ ਪੁਲਿਸ ਨੇ ਉਨ੍ਹਾਂ ਨੂੰ ਘਰੋਂ ਚੁੱਕ ਲਿਆ ਸੀ। ਸਥਾਨਕ ਸਿੱਖ ਸੰਗਤ ਨੇ ਰਾਜਾ ਸਾਂਸੀ ਪੁਲਿਸ ਸਟੇਸ਼ਨ ਮੂਹਰੇ ਗ੍ਰਿਫਤਾਰੀ ਦੇ ਵਿਰੋਧ ਵਿਚ ਧਰਨਾ ਲਾ ਦਿੱਤਾ ਸੀ।

ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੂੰ ਪੁਲਿਸ ਨੇ ਛੱਡਿਆ

ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੂੰ ਪੁਲਿਸ ਨੇ ਛੱਡਿਆ

ਸੂਤਰਾਂ ਮੁਤਾਬਕ ਭਾਈ ਵਡਾਲਾ ਨੇ ਪਿੰਡ ਮੋਹੀ, ਜ਼ਿਲ੍ਹਾ ਲੁਧਿਆਣਾ ਤੋਂ ਅਕਾਲ ਤਖ਼ਤ ਆ ਰਹੇ ਨਗਰ ਕੀਰਤਨ ਦੇ ਸਵਾਗਤ ਦਾ ਐਲਾਨ ਕੀਤਾ ਸੀ। ਪੁਲਿਸ ਨੇ ਸਿੱਖ ਸਦਭਾਵਨਾ ਦਲ ਦੇ ਆਗੂਆਂ ਦੇ ਘਰ ਛਾਪੇਮਾਰੀ ਵੀ ਕੀਤੀ। ਭਾਈ ਵਡਾਲਾ ਸਿੱਖ ਸਦਭਾਵਨਾ ਦਲ ਦੇ ਮੁਖੀ ਹਨ।

ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:  http://bit.ly/24QiHVq,  http://bit.ly/1UyBC1F

ਸਬੰਧਤ ਵੀਡੀਓ: https://youtu.be/pVaYX5d03jw

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,