Tag Archive "bhai-baldev-singh-wadala"

Interview with Bhai Baldev S Wadala

ਸ਼੍ਰੋਮਣੀ ਕਮੇਟੀ ਚੋਣਾਂ, ਅਕਾਲ ਤਖਤ ਸਾਹਿਬ ਤੇ ਜਥੇਦਾਰਾਂ ਬਾਰੇ ਭਾਈ ਬਲਦੇਵ ਸਿੰਘ ਵਡਾਲਾ ਨਾਲ ਖਾਸ ਮੁਲਾਕਾਤ

ਅਦਾਰਾ ਸਿੱਖ ਸਿਆਸਤ ਵੱਲੋਂ ਗੁਰਦੁਆਰਾ ਪ੍ਰਬੰਧਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਕਮੇਟੀ ਚੋਣਾਂ, ਤਖਤ ਸਾਹਿਬਾਨ ਦੀ ਸੇਵਾ ਸੰਭਾਲ ਦੇ ਨਿਜ਼ਾਮ ਅਤੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ-ਵਿਧਾਨ ਬਾਰੇ ਪ੍ਰਮੁੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਸਖਸ਼ੀਅਤਾਂ ਨਾਲ ਖਾਸ ਤੌਰ ਉੱਤੇ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਇਸ ਬਾਰੇ ਉਹਨਾ ਦੀ ਰਾਏ ਜਾਣੀ ਜਾ ਸਕੇ।

ਭਾਈ ਵਡਾਲਾ ਨੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨਾਲ ਮੁਲਾਕਾਤ ਕੀਤੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸੁਧਾਰ ਬਾਬਤ ਸਰਗਮ ਭਾਈ ਬਲਦੇਵ ਸਿੰਘ ਵਡਾਲਾ ਅਤੇ ਪੰਥਕ ਅਕਾਲੀ ਲਹਿਰ ਦੇ ਆਗੂ ਜਥੇਦਾਰ ਭਾਈ ਰਣਜੀਤ ਸਿੰਘ ਦਰਮਿਆਨ ਅੱਜ ਮੁਲਾਕਾਤ ਹੋਈ ਹੈ। ਇਸ ਤਹਿਤ ਭਾਈ ਬਲਦੇਵ ਸਿੰਘ ਵਡਾਲਾ ਅੱਜ ਜਥੇਦਾਰ ਭਾਈ ਰਣਜੀਤ ਸਿੰਘ ਦੇ ਘਰ ਪਹੁੰਚੇ ਤੇ ਉਹਨਾ ਨਾਲ ਵਿਚਾਰ ਵਟਾਂਦਰਾ ਕੀਤਾ।

ਬਾਦਲ ਦਲ ਦੇ ਖਿਲਾਫ ਬੋਲਣ ਵਾਲੇ ਭਾਈ ਵਡਾਲਾ ਕਾਂਗਰਸ ਦੇ ਮਸਲੇ ‘ਤੇ ਚੁੱਪ ਹੋ ਜਾਂਦੇ ਹਨ: ਦਿੱਲੀ ਕਮੇਟੀ

ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਭਾਈ ਧਿਆਨ ਸਿੰਘ ਮੰਡ, ਭਾਈ ਅਜਨਾਲਾ ਅਤੇ ਭਾਈ ਦਾਦੂਵਾਲ ਨਾਲ ਮੁਲਾਕਾਤ ਕਰਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਸੰਦ ਨਹੀਂ ਆਇਆ। ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਵਡਾਲਾ ਦੀ ਮੁਲਾਕਾਤ ਨੂੰ ਮੌਕਾਪ੍ਰਸਤੀ ਦਾ ਸਿਖਰ ਦੱਸਦੇ ਹੋਏ ਵਡਾਲਾ ਵੱਲੋਂ ਚੋਣਵੇਂ ਪੰਥਕ ਮਸਲਿਆਂ ’ਤੇ ਬੋਲਣ ਨੂੰ 'ਪਖੰਡ' ਦੱਸਿਆ ਹੈ।

ਭਾਈ ਬਲਦੇਵ ਸਿੰਘ ਵਡਾਲਾ ਨੇ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ

ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਨੇ ਕੱਲ੍ਹ (ਬੁੱਧਵਾਰ) ਨਾਮਧਾਰੀ ਫਿਰਕੇ ਦੇ ਇਕ ਧੜੇ ਦੇ ਮੁਖੀ ਠਾਕੁਰ ਦਲੀਪ ਸਿੰਘ ਦੇ ਖਿਲਾਫ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਹੈ।

ਦਿੱਲੀ ਗੁਰਦੁਆਰਾ ਚੋਣਾਂ ਲਈ ਪ੍ਰਚਾਰ ਅੱਜ ਬੰਦ; 26 ਫਰਵਰੀ ਨੂੰ ਪੈਣਗੀਆਂ ਵੋਟਾਂ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਅੱਜ (24 ਫਰਵਰੀ) ਸ਼ਾਮ 5 ਵਜੇ ਪ੍ਰਚਾਰ ਬੰਦ ਹੋ ਗਿਆ। 46 ਹਲਕਿਆਂ ਲਈ 26 ਫਰਵਰੀ ਐਤਵਾਰ ਨੂੰ ਵੋਟਾਂ ਪੈਣਗੀਆਂ। ਪਿਛਲੀਆਂ ਚੋਣਾਂ 2103 'ਚ ਹੋਈਆਂ ਸਨ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ ਹਰਾਇਆ ਸੀ।

ਦਿੱਲੀ ਗੁਰਦੁਆਰਾ ਚੋਣਾਂ ਲਈ 5 ਜਥੇਬੰਦੀਆਂ ਨੂੰ ਮਿਲੇ ਰਾਖਵੇਂ ਚੋਣ ਨਿਸ਼ਾਨ

26 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲਈ 5 ਜੱਥੇਬੰਦੀਆਂ ਨੂੰ ਰਾਖਵੇਂ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ, ਹਾਲਾਂਕਿ ਕੁਝ ਜੱਥੇਬੰਦੀਆਂ ਦੇ ਰਾਖਵੇਂ ਚੋਣ ਨਿਸ਼ਾਨ ਦਾ ਮਸਲਾ ਆਖਿਰੀ ਸਮੇਂ ਅਦਾਲਤ ਦੀ ਦਖਲਅੰਦਾਜ਼ੀ ਤੋਂ ਬਾਅਦ ਹੀ ਹੱਲ ਹੋ ਸਕਿਆ। ਦਰਅਸਲ ਦਿੱਲੀ ਗੁਰਦੁਆਰਾ ਚੋਣ ਵਿਭਾਗ ਵੱਲੋਂ ਸਿਰਫ ਰਜਿਸਟਰਡ ਧਾਰਮਿਕ ਜਥੇਬੰਦੀਆਂ ਨੂੰ ਹੀ ਰਾਖਵੇਂ ਚੋਣ ਨਿਸ਼ਾਨ ਅਲਾਟ ਕੀਤੇ ਜਾਂਦੇ ਹਨ ਜਦਕਿ ਬਾਕੀ ਆਜ਼ਾਦ ਉਮੀਦਵਾਰਾਂ ਵਾਸਤੇ ਵੱਖ-ਵੱਖ ਚੋਣ ਨਿਸ਼ਾਨਾਂ ਦੀ ਵੱਖਰੀ ਸੂਚੀ ਹੁੰਦੀ ਹੈ।

ਦਿੱਲੀ ਗੁਰਦੁਆਰਾ ਚੋਣਾਂ ’ਚ ਹਿੱਸਾ ਲਵੇਗਾ ‘ਸਿੱਖ ਸਦਭਾਵਨਾ ਦਲ’

ਸਿੱਖ ਸਦਭਾਵਨਾ ਦਲ ਵਲੋਂ ਜਾਰੀ ਪ੍ਰੈਸ ਬਿਆਨ 'ਚ ਕਿਹਾ ਗਿਆ ਕਿ ਉਹ ਅਗਲੇ ਸਾਲ ਦਿੱਲੀ 'ਚ ਹੋਣ ਵਾਲੀਆਂ ਗੁਰਦੁਆਰਾ ਚੋਣਾਂ 'ਚ ਹਿੱਸਾ ਲਵੇਗਾ। ਦਲ ਦੇ ਮੁਖੀ, ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਦਿੱਲੀ ਦੇ ਗੁਰਦੁਆਰਿਆਂ ਨੂੰ ਕਾਂਗਰਸੀਆਂ ਤੇ ਭਾਜਪਾਈਆਂ ਦੇ ਕਬਜ਼ੇ 'ਚੋਂ ਮੁਕਤ ਕਰਵਾ ਕੇ ਸਿੱਖ ਸੰਗਤਾਂ ਦੇ ਪ੍ਰਬੰਧ ਹੇਠ ਲਿਆਂਦਾ ਜਾਵੇਗਾ।

ਬਾਦਲ ਦੀ ਕੋਠੀ ਮੂਹਰੇ ਕੀਰਤਨ ਕਰਨ ਗਏ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਗ੍ਰਿਫ਼ਤਾਰ

ਚੰਡੀਗੜ੍ਹ ਪੁਲਿਸ ਨੇ ਐਤਵਾਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਮੂਹਰੇ ਰੋਸ ਵਜੋਂ ਕੀਰਤਨ ਕਰਨ ਆਏ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੂੰ ਉਨ੍ਹਾਂ ਦੇ ਤਿੰਨ ਹੋਰ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ।

ਸਾਰਾਗੜ੍ਹੀ ਸਰਾਂ ਦੀ ਉਸਾਰੀ: ਫਰਨੀਚਰ ਖਰੀਦਣ ਵਿਚ ਵੱਡਾ ਘਪਲਾ: ਭਾਈ ਬਲਦੇਵ ਸਿੰਘ ਵਡਾਲਾ

ਸਾਬਕਾ ਹਜ਼ੂਰੀ ਰਾਗੀ ਅਤੇ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਉਸਾਰੀ ਜਾ ਰਹੀ ਸਾਰਾਗੜ੍ਹੀ ਸਰਾਂ ਵਿਚ ਮਹਿੰਗੇ ਭਾਅ ਦਾ ਵਿਦੇਸ਼ੀ ਫਰਨੀਚਰ ਖਰੀਦਿਆ ਜਾ ਰਿਹਾ ਹੈ, ਜੋ ਕਿ ਪੰਜਾਬ ਵਿੱਚੋਂ ਹੀ ਸਸਤੇ ਭਾਅ ’ਤੇ ਵੀ ਬਣ ਸਕਦਾ ਹੈ। ਇਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਸਰਾਂ ਵਾਸਤੇ ਇਹ ਫਰਨੀਚਰ ਹਾਂਗਕਾਂਗ ਦੀ ਇਕ ਕੰਪਨੀ ਕੋਲੋਂ ਲਗਪਗ 3 ਲੱਖ ਅਮਰੀਕੀ ਡਾਲਰ ਵਿਚ ਖਰੀਦਣ ਦਾ ਸੌਦਾ ਹੋਇਆ ਹੈ ਤੇ 60 ਫੀਸਦੀ ਰਕਮ ਦੀ ਅਦਾਇਗੀ ਹੋ ਚੁੱਕੀ ਹੈ। ਇਹ ਫਰਨੀਚਰ ਚੀਨ ਦਾ ਬਣਿਆ ਹੋਇਆ ਹੈ, ਜਦੋਂਕਿ ਚੀਨ ਦੇ ਬਣੇ ਮਾਲ ਦੀ ਕੋਈ ਗਰੰਟੀ ਨਹੀਂ ਹੈ।

ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੂੰ ਪੁਲਿਸ ਨੇ ਛੱਡਿਆ

ਮਿਲੀਆਂ ਰਿਪੋਰਟਾਂ ਮੁਤਾਬਕ ਰਾਗੀ ਬਲਦੇਵ ਸਿੰਘ ਵਡਾਲਾ ਨੂੰ ਪੁਲਿਸ ਨੇ ਛੱਡ ਦਿੱਤਾ ਹੈ। ਅੱਜ (15 ਜੂਨ) ਭਾਈ ਵਡਾਲਾ ਨੂੰ ਤੜਕੇ 3 ਵਜੇ ਰਾਜਾਸਾਂਸੀ ਪੁਲਿਸ ਨੇ ਉਨ੍ਹਾਂ ਨੂੰ ਘਰੋਂ ਚੁੱਕ ਲਿਆ ਸੀ। ਸਥਾਨਕ ਸਿੱਖ ਸੰਗਤ ਨੇ ਰਾਜਾ ਸਾਂਸੀ ਪੁਲਿਸ ਸਟੇਸ਼ਨ ਮੂਹਰੇ ਗ੍ਰਿਫਤਾਰੀ ਦੇ ਵਿਰੋਧ ਵਿਚ ਧਰਨਾ ਲਾ ਦਿੱਤਾ ਸੀ।

Next Page »