September 11, 2024 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਖਾੜਕੂ ਸਿੱਖ ਸੰਘਰਸ਼ ਦੇ ਸ਼ਹੀਦ ਭਾਈ ਸਤਪਾਲ ਸਿੰਘ ਡੱਲੇਵਾਲ ਦਾ ਸ਼ਹੀਦੀ ਦਿਹਾੜਾ 14 ਸਤੰਬਰ 2024 (ਦਿਨ ਸ਼ਨੀਵਾਰ) ਨੂੰ ਪਿੰਡ ਡੱਲੇਵਾਲ (ਨੇੜੇ ਗੁਰਾਇਆ) ਵਿਖੇ ਮਨਾਇਆ ਜਾਵੇਗਾ।

ਸ਼ਹੀਦ ਭਾਈ ਸਤਪਾਲ ਸਿੰਘ ਡੱਲੇਵਾਲ ਦਾ ਚਿੱਤਰ (ਚਿੱਤਰਕਾਰ: ਪਰਮ ਸਿੰਘ)
ਭਾਈ ਸਤਪਾਲ ਸਿੰਘ ਡੱਲੇਵਾਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਸਨ। ਉਹ ਖਾਲਸਾ ਪੰਥ ਨੂੰ ਸਮਰਪਿਤ ਸਖਸ਼ੀਅਤ ਸਨ। ਉਹਨਾਂ ਨੂੰ ਦਿੱਲੀ ਦਰਬਾਰ ਦੀ ਪੁਲਿਸ ਨੇ 14 ਸਤੰਬਰ 1990 ਨੂੰ ਸ਼ਹੀਦ ਕਰ ਦਿੱਤਾ ਸੀ। ਉਹਨਾ ਦਾ ਸ਼ਹੀਦੀ ਦਿਹਾੜਾ ਹਰ ਸਿੱਖ ਉਹਨਾਂ ਦੇ ਪਰਵਾਰ, ਪਿੰਡ ਦੀ ਸਿੱਖ ਸੰਗਤ ਅਤੇ ਇਲਾਕੇ ਦੇ ਪੰਥ ਦਰਦੀਆਂ ਵੱਲੋਂ ਮਨਾਇਆ ਜਾਂਦਾ ਹੈ। ਹਰ ਸਾਲ ਦੀ ਤਰ੍ਹਾ ਇਸ ਵਾਰ ਵੀ ਭਾਈ ਸਾਹਿਬ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਪਿੰਡ ਡੱਲੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ। ਇਸ ਸਮਾਗਮ ਸਵੇਰੇ 10 ਵਜੇ ਆਰੰਭ ਹੋਵੇਗਾ।

Related Topics: Shaheed bhai Satpal Singh Dalewal, Sikh Struggle, Sikh Struggle for Freedom