April 23, 2016 | By ਸਿੱਖ ਸਿਆਸਤ ਬਿਊਰੋ
ਮੁੰਬਈ: ਬਾਦਲ ਸਰਕਾਰ ਵੱਲੋਂ ਪੰਜਾਬ ਦੀ ਮਾਲੀ ਹਾਲਤ ਵਧੀਆ ਹੋਣ ਦੇ ਪਾਏ ਜਾ ਰਹੇ ਰੌਲੇ ਦੀ ਫੂਕ ਇੰਡੀਆ ਰੇਟਿੰਗਸ ਏਜ਼ੰਸੀ ਨੇ ਕੱਢ ਦਿੱਤੀ ਹੈ। ਇੰਡੀਆ ਰੇਟਿੰਗਸ ਏਜੰਸੀ ਦਾ ਕਹਿਣਾ ਕਿ ਪੰਜਾਬ ਦੀ ਵਿਤੀ ਹਾਲਤ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਖਰਾਬ ਹੋ ਰਹੀ ਹੈ ਅਤੇ ਹੁਣ ਇਹ ਬਹੁਤ ਹੀ ਸੰਕਟਪੂਰਣ ਸਥਿਤੀ ‘ਚ ਪਹੁੰਚ ਗਈ ਹੈ ਜਿਹੜਾ ਆਪਣੇ ਗੋਦਾਮਾਂ ਚੋਂ 20 ਹਜ਼ਾਰ ਕਰੋੜ ਦਾ ਅਨਾਜ ਲਾਪਤਾ ਹੋਣ ਕਾਰਨ ਵਿਵਾਦ ਦਾ ਕੇਂਦਰ ਬਣਿਆਂ ਹੋਇਆ ਹੈ ।

ਏਜੰਸੀ ਨੇ ਆਪਣੀ ਰਿਪੋਰਟ ‘ਚ ਦੱਸਿਆ ਕਿ ਪੰਜਾਬ ਦੀ ਵਿਤੀ ਹਾਲਤ, ਖਾਸਕਰ ਤਰਲਤਾ ਦੇ ਮਾਮਲੇ ਵਿਚ ਪਿਛਲੇ ਕੁਝ ਸਾਲਾਂ ਤੋਂ ਬਹੁਤ ਹੀ ਸੰਕਟ ਵਾਲੀ ਬਣੀ ਹੋਈ ਹੈ ਅਤੇ ਸਥਿਤੀ ਹੁਣ ਤਾਂ ਜ਼ਿਆਦਾ ਵਿਗੜ ਗਈ ਹੈ ।
ਏਜੰਸੀ ਦੀ ਟਿੱਪਣੀ ਮੁਤਾਬਕ ਪੰਜਾਬ ਦੀ ਤਰਲਤਾ ਦੇ ਮਾਮਲੇ ਵਿਚ 2011-12 ਤੋਂ ਚਿੰਤਾਜਨਕ ਸਥਿਤੀ ਬਣੀ ਹੋਈ ਹੈ ਅਤੇ 2016-17 ਵਿਚ ਸੂਬੇ ਨੇ ਵੇਜ਼ ਐਾਡ ਮੀਨਜ਼ ਐਡਵਾਂਸਿਜ਼ (ਡਬਲਯੂ. ਐਮ. ਏ. ਐਸ. ,ਰਿਜ਼ਰਵ ਬੈਂਕ ਆਪਣੀ ਕਰਜ਼ਾ ਨੀਤੀ ਤਹਿਤ ਇਸ ਵਿਵਸਥਾ ਦੀ ਵਰਤੋਂ ਕਰਦੀ ਹੈ ਜਿਸ ਤਹਿਤ ਸਰਕਾਰੀ ਬੈਂਕਾਂ ਸੂਬਿਆਂ ਨੂੰ ਪ੍ਰਾਪਤੀ ਤੇ ਅਦਾਇਗੀ ‘ਚ ਫਰਕ ‘ਤੇ ਆਰਜ਼ੀ ਤੌਰ ‘ਤੇ ਕਾਬੂ ਪਾਉਣ ਵਿਚ ਮਦਦ ਕਰਦੀਆਂ ਹਨ) ਰਾਹੀਂ 19500 ਕਰੋੜ ਰੁਪਏ ਵਰਤੋਂ ਦੀ ਤਜਵੀਜ਼ ਪੇਸ਼ ਕੀਤੀ ਹੈ ਜਿਹੜੀ ਕਿ 2015-16 ਵਿਚ 17000 ਕਰੋੜ ਸੀ ।
ਸਥਿਤੀ ਇੰਨੀ ਗੰਭੀਰ ਹੈ ਕਿ ਸਰਕਾਰ ਨੇ ਬੈਂਕਾਂ ਤੋਂ ਪੈਸੇ ਲੈਣ ਲਈ ਜਲੰਧਰ ਵਿਚ ਵਿਧਵਾਵਾਂ ਲਈ ਬਣਾਇਆ ਗਾਂਧੀ ਵਨੀਤਾ ਆਸ਼ਰਮ ਅਤੇ ਸੂਬੇ ਦੀਆਂ ਬਠਿੰਡਾ, ਅੰਮਿ੍ਤਸਰ ਅਤੇ ਗੋਇੰਦਵਾਲ ਵਿਖੇ ਜੇਲ੍ਹ ਨੂੰ ਗਹਿਣੇ ਰੱਖ ਦਿੱਤਾ ਹੈ ।
Related Topics: Punjab, Punjab Economy