ਕੌਮਾਂਤਰੀ ਖਬਰਾਂ » ਸਿਆਸੀ ਖਬਰਾਂ

ਕੀ ਮੋਦੀ ਨਾਲ ਵੀ ਹੋਵੇਗਾ ਉਹ ਸਲੂਕ ਜੋ ਇੱਕ ਮੁਸਲਿਮ ਪਰਿਵਾਰ ਨਾਲ ਹੋਇਆ ਸੀ?

December 24, 2015 | By

ਮੋਸਕੋ: ਵਿਦੇਸ਼ੀ ਦੌਰੇ ਤੇ ਰੂਸ ਦੀ ਰਾਜਧਾਨੀ ਮੋਸਕੋ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਸ ਸਮੇਂ ਭਾਰਤੀ ਰਾਸ਼ਟਰ ਗੀਤ ਦਾ ਅਪਮਾਨ ਹੋ ਗਿਆ ਜਦੋਂ ਹਵਾਈ ਅੱਡੇ ਤੇ ਉਨ੍ਹਾਂ ਦੇ ਸਵਾਗਤ ਲਈ ਭਾਰਤ ਦਾ ਰਾਸ਼ਟਰੀ ਗੀਤ ਵਜਾਇਆ ਗਿਆ।

ਮੋਦੀ ਨੂੰ ਬਾਂਹ ਤੋਂ ਫੜ ਕੇ ਰੋਕਦਾ ਹੋਇਆ ਰੂਸੀ ਅਧਿਕਾਰੀ

ਮੋਦੀ ਨੂੰ ਬਾਂਹ ਤੋਂ ਫੜ ਕੇ ਰੋਕਦਾ ਹੋਇਆ ਰੂਸੀ ਅਧਿਕਾਰੀ

ਜਦੋਂ ਮੋਦੀ ਮਾਸਕੋ ਹਵਾਈ ਅੱਡੇ ਤੇ ਪਹੁੰਚੇ ਤਾਂ ਰੂਸ ਦੇ ਅਧਿਕਾਰੀ ੳਨ੍ਹਾਂ ਦੇ ਸਵਾਗਤ ਲਈ ਪਹੁੰਚੇ ਹੋਏ ਸਨ।ਸਲਾਮੀ ਤੋਂ ਪਹਿਲਾਂ ਰੂਸ ਦਾ ਰਾਸ਼ਟਰੀ ਗੀਤ ਵਜਾਇਆ ਗਿਆ ਤੇ ਬਾਅਦ ਵਿੱਚ ਭਾਰਤ ਦਾ।ਜਿਕਰਯੋਗ ਹੈ ਕਿ ਇਹ ਇੱਕ ਰਵਾਇਤ ਹੈ ਕਿ ਰਾਸ਼ਟਰ ਗੀਤ ਮੌਕੇ ਸਾਰਿਆਂ ਨੂੰ ਸਤਿਕਾਰ ਵਜੋਂ ਖੜੇ ਹੋਣਾ ਪੈਂਦਾ ਹੈ।

ਰੂਸ ਦੇ ਰਾਸ਼ਟਰੀ ਗੀਤ ਦੌਰਾਨ ਪ੍ਰਧਾਨ ਮੰਤਰੀ ਸਤਿਕਾਰ ਲਈ ਖੜੇ ਸਨ ਪਰ ਉਸ ਦੀ ਸਮਾਪਤੀ ਤੇ ਰੂਸ ਦੇ ਅਧਿਕਾਰੀ ਵੱਲੋਂ ਮੋਦੀ ਨੂੰ ਚੱਲਣ ਦਾ ਇਸ਼ਰਾ ਕੀਤਾ ਗਿਆ।ਉਸ ਸਮੇਂ ਹੀ ਭਾਰਤੀ ਰਾਸ਼ਟਰੀ ਗੀਤ ਸ਼ੁਰੂ ਹੋ ਗਿਆ। ਜਿਸ ਨੂੰ ਸੁਣ ਕੇ ਰੂਸ ਦੇ ਅਧਿਕਾਰੀ ਤਾਂ ਖੜ ਗਏ ਪਰ ਮੋਦੀ ਚੱਲਦੇ ਰਹੇ। ਇਸ ਤੋਂ ਬਾਅਦ ਇੱਕ ਅਧਿਕਾਰੀ ਨੇਂ ਮੋਦੀ ਨੂੰ ਬਾਹ ਤੋਂ ਫੜ ਕੇ ਰੋਕਿਆ।

ਪੂਰੀ ਦੁਨੀਆ ਵਿੱਚ ਇਹ ਖਬਰ ਚਰਚਾ ਦਾ ਵਿਸ਼ਾ ਬਣ ਗਈ ਕਿ ਮੋਦੀ ਵੱਲੋਂ ਰਾਸ਼ਟਰ ਗੀਤ ਦਾ ਅਪਮਾਨ ਕੀਤਾ ਗਿਆ।

ਜਿਕਰਯੋਗ ਹੈ ਕਿ ਬੀਤੇ ਦੀਨੀਂ ਇੱਕ ਮੁਸਲਿਮ ਪਰਿਵਾਰ ਵੱਲੋਂ ਇਕ ਫਿਲਮ ਦੌਰਾਨ ਚੱਲੇ ਰਾਸ਼ਟਰੀ ਗੀਤ ਮੌਕੇ ਖੜੇ ਨਾ ਹੋਣ ਕਾਰਨ ਉੱਥੇ ਮੋਜੂਦ ਲੋਕਾਂ ਵੱਲੋਂ ਉਨ੍ਹਾਂ ਨੂੰ ਬੇਇਜ਼ਤ ਕਰਕੇ ਸਿਨੇਮਾ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,