ਸਿੱਖ ਖਬਰਾਂ

ਦਿਵਾਲੀ ਮੌਕੇ ਦਰਬਾਰ ਵਿਖੇ ਹੋਣ ਵਾਲੀ ਆਤਿਸ਼ਬਾਜ਼ੀ ਬਾਰੇ ਚਰਚਾ ਜ਼ੋਰਾਂ ‘ਤੇ; ਸ਼੍ਰੋਮਣੀ ਕਮੇਟੀ ਨੇ ਕਿਹਾ ‘ਆਤਿਸ਼ਬਾਜ਼ੀ ਦੀ ਮਰਿਆਦਾ’ ਜ਼ਾਰੀ ਰਹੇਗੀ

October 27, 2013 | By

ਅੰਮ੍ਰਿਤਸਰ, ਪੰਜਾਬ (27 ਅਕਤੂਬਰ, 2013): ਬੀਤੇ ਦਿਨੀਂ ਪਟਿਆਲਾ ਜੇਲ੍ਹ ਵਿਚ ਨਜ਼ਰਬੰਦ ਸਿੱਖ ਸਿਆਸੀ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਉਹ ਸਿੱਖ ਕੌਮ ਨੂੰ ਇਸ ਵਰ੍ਹੇ ਦਿਵਾਲੀ ਉੱਤੇ ਪਟਾਕੇਬਾਜ਼ੀ ਨਾ ਕਰਨ ਅਤੇ ਇਸ ਤਰ੍ਹਾਂ ਬਚਾਏ ਪੈਸੇ ਨਾਲ ਸਿੱਖ ਨਸਲਕੁਸ਼ੀ 1984 ਦੇ ਪੀੜਤ ਪਰਿਵਾਰਾਂ ਦੀ ਮਦਦ ਕਰਨ ਦਾ ਸੰਦੇਸ਼ ਜ਼ਾਰੀ ਕਰਨ।

Darbar Sahib Amritsar - fireworks show

ਦਰਬਾਰ ਸਾਹਿਬ ਵਿਖੇ ਆਤਿਸ਼ਬਾਜ਼ੀ ਦੀ ਇਕ ਤਸਵੀਰ

ਇਸ ਸੰਬੰਧੀ ਰਾਜੋਆਣਾ ਵੱਲੋਂ ਲਿਖੀ ਗਈ ਚਿੱਠੀ ਬੀਤੇ ਦਿਨੀਂ ਬੀਬੀ ਕਮਲਦੀਪ ਕੌਰ (ਭੈਣ ਭਾਈ ਬਲਵੰਤ ਸਿੰਘ ਰਾਜੋਆਣਾ) ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਸੀ ਅਤੇ ਉਸੇ ਸਮੇਂ ਤੋਂ ਹੀ ਇਸ ਮਸਲੇ ਬਾਰੇ ਫੇਸਬੁੱਕ ਆਦਿ ਸਮਾਜਕ ਸੰਪਰਕ ਮੰਚਾਂ ਉੱਤੇ ਕਾਫੀ ਚਰਚਾ ਹੋ ਰਹੀ ਹੈ, ਜਿਸ ਵਿਚ ਗੰਭੀਰ ਅਤੇ ਚਲੰਤ ਹਰ ਤਰ੍ਹਾਂ ਦੀਆਂ ਟਿੱਪਣੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਵਾਰ ਵਧੇਰੇ ਚਰਚਾ ਇਸ ਕਰਕੇ ਵੀ ਹੋ ਰਹੀ ਹੈ ਕਿ ਦਿਵਾਲੀ, ਜਿਸ ਨੂੰ ਸਿੱਖ ਜਗਤ ਵਿਚ ਬੰਦੀ ਛੋੜ ਦਿਹਾੜੇ ਵੱਜੋਂ ਮਨਾਇਆ ਜਾਂਦਾ ਹੈ, ਇਸ ਵਾਰ 3 ਨਵੰਬਰ ਨੂੰ ਆ ਰਹੀ ਹੈ ਅਤੇ ਜਿਸ ਦਿਨ ਸਿੱਖ ਨਸਲਕੁਸ਼ੀ 1984 ਦੀ 29ਵੀਂ ਵਰ੍ਹੇਗੰਢ ਹੈ।

ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਅਵਤਾਰ ਸਿੰਘ ਮੱਕੜ ਨੇ ਸ਼ਨਿੱਚਰਵਾਰ ਨੂੰ ਕੁਝ ਅਖਬਾਰੀ ਨੁਮਾਇੰਦਿਆਂ ਨੂੰ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਦਰਬਾਰ ਸਾਹਿਬ ਵਿਖੇ ਹੋਣ ਵਾਲੀ ਆਤਿਸ਼ਬਾਜ਼ੀ ਦੀ ‘ਮਰਿਆਦਾ’ ਜ਼ਾਰੀ ਰਹੇਗੀ।

ਉਧਰ ਦਲ ਖਾਲਸਾ ਦੇ ਬੁਲਾਰੇ ਸ: ਕੰਵਰਪਾਲ ਸਿੰਘ ਨੇ ਕਿਹਾ ਹੈ ਕਿ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ: ਅਵਤਾਰ ਸਿੰਘ ਮੱਕੜ ‘ਮਹਿਆਦਾ’ ਦੇ ਨਾਂ ਹੇਠ ਮਸਲੇ ਨੂੰ ਗਭੀਰਤਾ ਨਾਲ ਵਿਚਾਰਨ ਤੋਂ ਕਿਨਾਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸੰਨ 1984 ਵਿਚ ਵੀ ਦਰਬਾਰ ਸਾਹਿਬ ਵਿਖੇ ਇਹ ਦਿਹਾੜਾ ਨਹੀਂ ਸੀ ਮਨਾਇਆ ਗਿਆ। ਇਸ ਤੋਂ ਬਾਅਦ ਸਾਲ 1992 ਵਿਚ ਜਦੋਂ ਭਾਰਤ ਸਰਕਾਰ ਵੱਲੋਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਫਾਂਸੀ ਦਿੱਤੀ ਗਈ ਸੀ, ਉਸ ਸਮੇਂ ਵੀ ਦਰਬਾਰ ਸਾਹਿਬ ਵਿਖੇ ਇਹ ਦਿਹਾੜਾ ਨਹੀਂ ਸੀ ਮਨਾਇਆ ਗਿਆ।

ਵਧੇਰੇ ਵਿਸਤਾਰ ਲਈ ਵੇਖੋ: 

Issue of fireworks at Darbar Sahib on Diwali caught in debate, however SGPC to go ahead with the show

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,