December 5, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ ( 4 ਦਸੰਬਰ, 2015): ਸਾਬਕਾ ਪੁਲਿਸ ਕੈਟ ਗੁਰਮੀਤ ਪਿੰਕੀ ਨੇ ਦਾਅਵਾ ਕੀਤਾ ਕਿ ਉਸਨੇ ਪੰਜਾਬ ਵਿੱਚ ਆਪਣੀ ਬਹਾਲੀ ਲਈ 50 ਲੱਖ ਰੁਪਏ ਦੀ ਵੱਡੀ ਰਕਮ ਰਿਸ਼ਵਤ ਵਜੋਂ ਦਿੱਤੀ ਸੀ। ਪੱਤਰਕਾਰ ਕੰਵਰ ਸੰਧੂ ਨਾਲ ਇੱਕ ਇੰਟਰਵਿਓੂ ਦੌਰਾਨ ਪਿੰਕੀ ਨੇ ਕਿਹਾ ਕਿ ਉਸਨੇ 50 ਲੱਖ ਰੁਪਏ ਅਮਨਦੀਪ ਉਰਫ ਸਕੋਡਾ ਨੂੰ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਵਜੋਂ ਬਹਾਲੀ ਲਈ ਦਿੱਤਾ ਸੀ।
ਵਰਨਣਯੋਗ ਹੈ ਕਿ ਪੁਲਿਸ ਕੈਟ ਤੋਂ ਪੁਲਿਸ ਇੰਸਪੈਕਟਰ ਬਣੇ ਗੁਰਮੀਤ ਪਿੰਕੀ ਨੂੰ 2001 ਦੇ ਕਤਲ ਕੇਸ ਵਿੱਚ 2006 ਵਿੱਚ ਨੌਕਰੀ ਤੋਂ ਬਰਤਰਫ ਕਰ ਦਿੱਤਾ ਗਿਆ ਸੀ।ਪੰਜਾਬ ਸਰਕਾਰ ਵੱਲੋਂ ਉਸਦੀ ਉਮਰ ਕੈਦ ਸੀ ਸਜ਼ਾ ਵਿੱਚ ਵਿਸ਼ੇਸ਼ ਛੁਟ ਦੇ ਕੇ ਉਸਨੂੰ 24 ਮਈ 2014 ਨੂੰ ਰਿਹਾਅ ਕਰ ਦਿੱਤਾ ਗਿਆ ਸੀ ਅਤੇ 16 ਮਈ 2015 ਨੂੰ ਉਸਨੂੰ ਪੁਲਿਸ ਪੁਲਿਸ ਵਿੱਚ ਬਤੌਰ ਹਵਾਲਦਾਰ ਬਹਾਲ ਕਰ ਦਿੱਤਾ ਗਿਆ ਸੀ।ਪਰ ਬਾਅਦ ਵਿੱਚ 30 ਮਈ 2015 ਨੂੰ ਉਸਦੀ ਬਹਾਲੀ ਵਾਪਸ ਲੈ ਲਈ ਸੀ।
ਗੁਰਮੀਤ ਪਿੰਕੀ ਨੇ ਕਿਹਾ ਕਿ ਉਸਨੇ 50 ਲੱਖ ਰੁਪਇਆ 30 ਲੱਖ ਅਤੇ 20 ਲੱਖ ਦੀਆਂ ਦੋ ਕਿਸ਼ਤਾਂ ਵਿੱਚ ਦਿੱਤਾ ਸੀ। ਉਸਨੇ ਅਮਨਦੀਪ ਸਕੋਡਾ ਦੇ ਦਸਤਖਤਾਂ ਵਾਲਾ 30 ਲੱਖ ਰੁਪਏ ਲੈਣ ਦਾ ਹਲਫੀਆ ਬਿਆਨ ਵੀ ਵਿਖਾਇਆ।
ਉਸਨੇ ਖਾੜਕੂਵਾਦ ਦੌਰਾਨ ਮਾਰੇ ਗਏ ਸਿੱਖ ਨੌਜਵਾਨਾਂ ਬਾਰੇ ਵੀ ਗੱਲਾਂ ਕੀਤੀਆਂ। ਉਸਨੇ ਕਿਹਾ ਕਿ ਉਹ ਪੰਜਾਹ ਸਿੱਖ ਨੌਜਵਾਨਾਂ ਨੂੰ ਪੁਲਿਸ ਵੱਲੋਂ ਮਾਰਨ ਦੌਰਾਨ ਸ਼ਾਮਲ ਸੀ, ਪਰ ਉਸਨੇ ਦਾਅਵਾ ਕੀਤਾ ਕਿ ਉਸਨੇ ਅਵਤਾਰ ਸਿੰਘ ਗੋਲਾ ਨੂੰ ਨਹੀਂ ਮਾਰਿਆ ਸੀ। ਗੋਲਾ ਕਤਲ ਕੇਸ ਵਿੱਚ ਹੀ ਪਿੰਕੀ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ।
ਇਹ ਵੀਡੀਓੁ ਪੱਤਰਕਾਰ ਕੰਵਰ ਸੰਧੂ ਦੇ ਯੂ-ਟਿਯੂਬ ਚੈਨਲ ਐੱਫ ਐੱਮ ਆਈ ‘ਤੇ ਜਾਰੀ ਕੀਤੀ ਗਈ ਹੈ।
Watch Video at: Kanwar Sandhu’s YouTube Channel
Related Topics: Gurmeet Pinki, Kanwar Sandhu, Punjab Police, Punjab Police Black Cats