ਸਿੱਖ ਖਬਰਾਂ

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ

June 23, 2025 | By

ਚੰਡੀਗੜ੍ਹ – ਗੁਰਮਤਿ ਅਤੇ ਸਿੱਖ ਤਵਾਰੀਖ ਬੁੰਗਾ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਲੰਘੀ 22 ਜੂਨ 2025 ਨੂੰ ਪਿੰਡ ਖੱਖ ਜਿਲ੍ਹਾ ਅੰਮ੍ਰਿਤਸਰ ਨੇੜੇ ਟਾਂਗਰਾ ਵਿਖੇ ਗੁਰਦੁਆਰਾ ਬਾਬਾ ਗੰਗਾ ਸਿੰਘ ਜੀ ਦੇ ਅਸਥਾਨ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਤਿ ਗੁਰਮਤਿ ਸਮਾਗਮ ਕਰਵਾਇਆ ਗਿਆ।

ਸਮਾਗਮ ਦੌਰਾਨ ਭਾਈ ਹਰਕੋਮਲਪ੍ਰੀਤ ਸਿੰਘ (ਤਰਨਾ ਦਲ, ਗੁਰਦੁਆਰਾ ਮੱਲ੍ਹ ਅਖਾੜਾ ਸਾਹਿਬ, ਖਡੂਰ ਸਾਹਿਬ) ਵੱਲੋਂ ਕਥਾਵਾਚਕ ਦੀ ਹਾਜਰੀ ਭਰੀ ਅਤੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀਓ ਦੇ ਜੀਵਨ ਦੇ ਪ੍ਰਸੰਗ ਦੀ ਕਥਾ ਕੀਤੀ। ਉਪਰੰਤ ਭਾਈ ਜੋਗਿੰਦਰ ਸਿੰਘ ਅਤੇ ਜਥੇ ਵੱਲੋਂ ਕੀਰਤਨ ਦੀ ਹਾਜਰੀ ਲਗਵਾਈ ਗਈ।

ਸਮਾਗਮ ਦੀ ਸਫਲਤਾ ਲਈ ਪਿੰਡ ਖੱਖ ਦੀ ਸਮੂਹ ਸਾਧ ਸੰਗਤ, ਗੁਰਦੁਆਰਾ ਕਮੇਟੀ ਬਾਬਾ ਗੰਗਾ ਸਿੰਘ ਜੀ ਅਤੇ ਭੁਝੰਗ ਜਥਾ ਦਾ ਵਿਸ਼ੇਸ਼ ਸਹਿਯੋਗ ਰਿਹਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,