ਸਿਆਸੀ ਖਬਰਾਂ » ਸਿੱਖ ਖਬਰਾਂ

ਗਿਆਨੀ ਗੁਰਮੁਖ ਸਿੰਘ ਨੂੰ ਦੂਜੀ ਵਾਰ ਮਿਲਿਆ ਧਮਕੀ ਪੱਤਰ

June 27, 2017 | By

ਅੰਮ੍ਰਿਤਸਰ/ਬਠਿੰਡਾ: (ਨਰਿੰਦਰ ਪਾਲ ਸਿੰਘ/ਅਨਿਲ ਵਰਮਾ): ਗਿਆਨੀ ਗੁਰਬਚਨ ਸਿੰਘ ਅਤੇ ਸਾਥੀ ਜਥੇਦਾਰਾਂ ਵਲੋਂ ਸਤੰਬਰ 2015 ਵਿੱਚ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਬਿਨ ਮੰਗੀ ਮੁਆਫੀ ਬਾਰੇ “ਅੰਦਰਲੀਆਂ ਕੁਝ ਗੱਲਾਂ” ਨਸ਼ਰ ਕਰਨ ਅਤੇ ਇਹ ਦੱਸਣ ਲਈ ਕਿ ‘ਡੇਰਾ ਸਿਰਸਾ ਮੁਖੀ ਨਾਲ ਸਬੰਧਤ ਮਾਮਲਾ ਨਿਪਟਾਣ ਦੇ ਆਦੇਸ਼ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਜਥੇਦਾਰਾਂ ਨੂੰ ਬੁਲਾਕੇ ਦਿੱਤੇ ਸਨ’ ਤੋਂ ਬਾਅਦ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਕੁਝ ਸਮਾਂ ਪਹਿਲਾਂ ਗਿਆਨੀ ਗੁਰਮੁੱਖ ਸਿੰਘ ਨੂੰ ਉਨ੍ਹਾਂ ਦੇ ਪਿੰਡ ਆਰਿਫਕੇ ਵਿਖੇ ਕਿਸੇ ਅਣਜਾਣ ਸ਼ਖਸ ਵਲੋਂ ਧਮਕੀ ਪੱਤਰ ਭੇਜਿਆ ਗਿਆ ਸੀ। ਹੁਣ ਗਿਆਨੀ ਗੁਰਮੁਖ ਸਿੰਘ ਨੂੰ ਦੂਸਰਾ ਧਮਕੀ ਪੱਤਰ ਵੀ ਮਿਲ ਗਿਆ ਹੈ।

ਧਮਕੀ ਪੱਤਰ

ਧਮਕੀ ਪੱਤਰ

ਧਮਕੀ ਪੱਤਰ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਗੁਰਮੁਖ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹਰਿਆਣਾ ਸਥਿਤ ਗੁਰਦੁਆਰਾ ਧਮਤਾਨ ਸਾਹਿਬ ਜੀਂਦ ਦੇ ਮੈਨੇਜਰ ਆਪ ਲੈਕੇ ਅੰਮ੍ਰਿਤਸਰ ਆਏ ਸਨ। ਉਨ੍ਹਾਂ ਦੱਸਿਆ ਕਿ ਧਮਕੀ ਪੱਤਰ ਬਾਰੇ ਮੈਨੇਜਰ ਧਮਤਾਨ ਸਾਹਿਬ ਨੇ ਹਰਿਆਣਾ ਦੇ ਥਾਣਾ ਗੜ੍ਹੀ ਵਿਖੇ ਪੁਲਿਸ ਪਾਸ ਲਿਖਤੀ ਸ਼ਿਕਾਇਤ ਕਰ ਦਿੱਤੀ ਹੈ। ਗਿਆਨੀ ਗੁਰਮੁਖ ਸਿੰਘ ਦੇ ਨਾਮ ਲਿਖੇ ਗਏ ਧਮਕੀ ਪੱਤਰ ਦੀ ਜ਼ਿਆਦਾਤਾਰ ਸ਼ਬਦਾਵਲੀ 19 ਜੂਨ ਨੂੰ ਪ੍ਰਾਪਤ ਹੋਏ ਧਮਕੀ ਪੱਤਰ ਵਾਲੀ ਹੈ ਪਰ ਇਸ ਵਾਰ ਪੱਤਰ ਦੇ ਸ਼ੁਰੂ ਵਿੱਚ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਿਖਿਆ ਹੋਇਆ ਹੈ ਜੋ ਕਿ ਡੇਰਾ ਸਿਰਸਾ ਪ੍ਰੇਮੀ ਹੀ ਇਸਤੇਮਾਲ ਕਰਦੇ ਹਨ।

ਗਿਆਨੀ ਗੁਰਮੁਖ ਸਿੰਘ (ਫਾਈਲ ਫੋਟੋ)

ਗਿਆਨੀ ਗੁਰਮੁਖ ਸਿੰਘ (ਫਾਈਲ ਫੋਟੋ)

ਗਿਆਨੀ ਗੁਰਮੁਖ ਸਿੰਘ ਨੂੰ ਧਮਕੀ ਰੂਪ ਵਿੱਚ ਭੇਜੇ ਗਏ ਦੋ ਪੰਨਿਆਂ ਦੇ ਇਸ ਪੱਤਰ ‘ਚ ਗਿਆਨੀ ਗੁਰਮੁਖ ਸਿੰਘ ਨੂੰ ਕਿਹਾ ਗਿਆ ਕਿ ਜੇ ਆਪਣਾ ਬਚਾਅ ਕਰਨਾ ਹੈ ਤਾਂ ਡੇਰਾ ਸਿਰਸਾ ਦੇ ਮੁਖੀ ਤੋਂ ਮਾਫੀ ਮੰਗ ਲਵੇ। ਚਿੱਠੀ ਲਿਖਣ ਵਾਲੇ ਨੇ ਅੱਗੇ ਦਾਅਵਾ ਕੀਤਾ ਗਿਆ ਕਿ ਅਸੀਂ ਹੀ ਬਰਗਾੜੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।

ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਮੁਖ ਸਿੰਘ ਨੇ ਆਪਣੇ ਬਜ਼ੁਰਗ ਮਾਤਾ ਪਿਤਾ ਅਤੇ ਬੱਚੇ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ।

ਸਬੰਧਤ ਖ਼ਬਰ:

ਸਾਬਕਾ ਜਥੇਦਾਰ ਭਾਈ ਗੁਰਮੁਖ ਸਿੰਘ ਨੂੰ ਮਿਲਿਆ ਧਮਕੀ ਪੱਤਰ, ਭਾਈ ਮੰਡ ਵਲੋਂ ਡਰਾਮੇਬਾਜ਼ੀ ਕਰਾਰ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,