ਸਿੱਖ ਖਬਰਾਂ

ਦਸਤਾਰ ਮਾਮਲਾ: ਬੈਲਜੀਅਮ ਸੁਪਰੀਮ ਕੋਰਟ ਨੇ ਸਿੱਖ ਬੱਚੇ ਨੂੰ ਸਕੂਲ ਵਿੱਚ ਪੱਗ ਬੰਨ ਕੇ ਆਉਣ ਦੀ ਦਿੱਤੀ ਇਜ਼ਾਜ਼ਤ, ਜੱਥੇਦਾਰ ਅਕਾਲ ਤਖਤ ਸਾਹਿਬ ਨੇ ਕਤਿਾ ਖੁਸ਼ੀ ਦਾ ਪ੍ਰਗਾਟਾਵਾ

October 18, 2014 | By

Giani Gurbachan Singh

ਗਿਆਨੀ ਗੁਰਬਚਨ ਸਿੰਘ

ਅੰਮਿ੍ਤਸਰ (17 ਅਕਤੂਬਰ, 2014): ਸਿੱਖ ਕੌਮ ਆਪਣੀ ਮਿਹਨਤ ਅਤੇ ਕਾਬਲੀਅਤ ਸਦਕਾ ਸੰਸਾਰ ਦੇ ਹਰ ਮੁਲਕ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਈ ਹੋਈ ਹੈ, ਪਰ ਆਪਣੀ ਵੱਖਰੀ ਪਛਾਣ, ਵੱਖਰੀ ਪੁਸ਼ਾਕ ਵੱਖਰੀ ਤਰਜ਼ੇ ਜ਼ਿੰਦਗੀ ਸਦਕਾ ਉਨ੍ਹਾਂ ਨੂੰ ਕਈ ਮੂਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ।

ਇਨ੍ਹਾਂ ਵਿਚੋਂ ਸਭ ਤੋਂ ਜਿਆਦਾ ਮੁਸ਼ਕਲ ਹੈ ਉਹ ਸਿੱਖ ਦਸਤਾਰ ਸਬੰਧੀ  ਹੈ। ਵੱਖ-ਵੱਖ ਮੁਲਕਾਂ ਵਿੱਚ ਵੱਖ ਸੀਭਆਚਾਰ ਅਤੇ ਜੀਵਨ ਜਾਂਚ ਹੋਣ ਕਰਕੇ ਉੱਥੋਂ ਦੇ ਕਾਨੂੰਨ ਵੀ ਵੱਖਰੇ ਹਨ, ਜਿਸ ਕਰਕੇ ਸਿੱਖਾਂ ਨੂੰ ਦਸਤਾਰ ਸਬੰਧੀ ਇਨ੍ਹਾਂ ਦੇਸ਼ਾਂ ਵਿੱਚ ਕਾਨੂੰਨੀ ਪਾਬੰਧੀਆਂ ਦਾ ਸਾਹਮਣਾ ਕਰਨਾ ਪੈਦਾਂ ਹੈ।

ਪਰ ੱਿਪਛਲੇ ਕੁਖ ਸਮੇਂ ਤੋਂ ਸਿੱਖ ਸੰਸਥਾਵਾਂ ਦੇ ਸਿਰੜ ਨਾਲ ਕੀਤੇ ਯਤਨਾਂ ਸਦਕਾ ਹੋਣ ਦਸਤਾਰ ਸਬੰਧੀ ਇੱਕ ਵਧੀਆ ਮਾਹੋਲ਼ ਬਨਣ ਦੀ ਸ਼ੁਰੂਆਤ ਹੋ ਚੁੱਕੀ ਹੈ।ਸਿੱਖਾਂ ਨੇ ਇਸ ਸਬੰਧੀ ਰਾਜਸੀ ਅਤੇ ਕਾਨੂੰਨੀ ਦਆ ਪੇਚਾਂ ਦੀ ਵਰਤੋਂ ਕਰਕੇ ਇਸ ਮਸਲੇ ‘ਤੇ ਸੰਸਾਰ ਪੱਧਰ ‘ਤੇ ਸਰਕਾਰਾਂ ਦਾ ਧਿਆਨ ਖਿੱਚਿਆ ਹੈ।

ਸਿੱਖਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਨਤੀਜ਼ੇ ਵਜੋਂ ਹੀ ਬੈਲਜ਼ੀਅਮ ਦੇ ਲਿਮਬਰਗ ਸੂਬੇ ਵਿਚ ਇੱਕ ਸਿੱਖ ਬੱਚੇ ਸ਼ਰਨਜੀਤ ਸਿੰਘ ਨੂੰ ਸਕੂਲ ‘ਚ ਛੋਟੀ ਦਸਤਾਰ ਬੰਨ੍ਹ ਕੇ ਆਉਣ ਦੀ ਬੈਲਜੀਅਮ ਸੁਪਰੀਮ ਕੋਰਟ  ਇਜ਼ਾਜ਼ਤ ਦੇ ਦਿੱਤੀ ਹੈ। ਅਦਾਲਤ ਵੱਲੋਂ ਦਿੱਤੀ ਗਈ ਖੁੱਲ ‘ਤੇ ਖੁਸ਼ੀ ਪ੍ਰਗਟ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅੱਜ ਕਿਹਾ ਕਿ ਉਕਤ ਫ਼ੈਸਲੇ ਨਾਲ ਸਿੱਖਾਂ ਦਾ ਮਾਣ ਵਧਿਆ ਹੈ।

 ਉਨ੍ਹਾਂ ਹੋਰਨਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਵੀ ਅਜਿਹੇ ਅਮਲ ਲਾਗੂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦਸਤਾਰ ਸਿੱਖ ਦੀ ਪਹਿਚਾਣ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,