November 26, 2016 | By ਸਿੱਖ ਸਿਆਸਤ ਬਿਊਰੋ
ਇਸਲਾਮਾਬਾਦ: ਜਨਰਲ ਕਮਰ ਜਾਵੇਦ ਬਾਵਜਾ ਨੂੰ ਪਾਕਿਸਤਾਨੀ ਫੌਜ ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਉਹ ਰਹੀਲ ਸ਼ਰੀਫ ਦੀ ਥਾਂ ਲੈਣਗੇ।

ਜਨਰਲ ਬਾਜਵਾ
ਲੈਫਟੀਨੈਂਟ ਜਨਰਲ ਕਮਰ ਜਾਵੇਦ ਬਾਵਜਾ ਫੌਜ ਦੇ ਮੁੱਖ ਦਫਤਰ ‘ਚ ਇੰਸਪੈਕਟਰ ਜਨਰਲ, ਟ੍ਰੇਨਿੰਗ ਐਂਡ ਇਵੈਲੂਏਸ਼ਨ ਦੇ ਅਹੁਦੇ ‘ਤੇ ਤੈਨਾਤ ਰਹੇ ਹਨ।
ਲੈਫਟੀਨੈਂਟ ਜਨਰਲ ਕਮਰ ਜਾਵੇਦ ਬਾਜਵਾ ਨੇ ਹਾਲ ਹੀ ‘ਚ ਉਸ ਅਭਿਆਸ ਦੀ ਖੁਦ ਨਿਗਰਾਨੀ ਕੀਤੀ ਹੈ ਜਿਹੜਾ ਲਾਈਨ ਆਫ ਕੰਟਰੋਲ (LOC) ‘ਤੇ ਭਾਰਤ-ਪਾਕਿਸਤਾਨ ਤਣਾਅ ਦੀ ਵਜ੍ਹਾ ਬਣਿਆ ਸੀ।

ਪਾਕਿ ਫੌਜ ਵਲੋਂ ਰਾਹੀਲ ਸ਼ਰੀਫ ਦਾ ਧੰਨਵਾਦ ਕੀਤਾ ਗਿਆ
ਉਦੋਂ ਇਨ੍ਹਾਂ ਜੰਗੀ ਮਸ਼ਕਾਂ ਦੀ ਨਿਗਰਾਨੀ ਮੌਜੂਦਾ ਫੌਜ ਮੁਖੀ ਜਨਰਲ ਰਾਹੀਲ ਸ਼ਰੀਫ ਨੇ ਖੁਦ ਕੀਤੀ ਸੀ।
ਪਾਕਿਸਤਾਨੀ ਫੌਜ ਨੇ ਰਾਹੀਲ ਸ਼ਰੀਫ ਨੂੰ ਉਨ੍ਹਾਂ ਦੀ ਸੇਵਾ ਮੁਕਤੀ ‘ਤੇ ਧੰਨਵਾਦ ਕੀਤਾ ਹੈ।
Related Topics: General Qamar Javed Bajwa, General Rahil Sharif, Pak Army