May 7, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਯੂਨਾਇਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਵਲੋਂ ਦਿੱਤੇ ਬਿਆਨ ਕਿ “ਉਹਨਾਂ ਦਾ ਏਜੰਡਾ ਖ਼ਾਲਿਸਤਾਨ ਨਹੀਂ” ਨਾਲ ਸਰਬੱਤ ਖ਼ਾਲਸਾ ਸਮੇਂ ਇਕਜੁੱਟ ਹੋ ਕੇ ਕੰਮ ਕਰਨ ਵਾਲੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚਾਲੇ ਮਤਭੇਦ ਪੈਦਾ ਹੋ ਗਏ ਹਨ। ਭਾਵੇਂ ਇਹ ਮਤਭੇਦ ਬਰਕਰਾਰ ਹਨ ਪਰ ਦੋਵੇਂ ਜਥੇਬੰਦੀਆਂ ਵਿਚਾਲੇ ਸਰਬੱਤ ਖ਼ਾਲਸਾ ਅਤੇ ਹੋਰ ਮਸਲਿਆਂ ’ਤੇ ਇਕਜੁਟ ਹੋ ਕੇ ਕੰਮ ਕਰਨ ਦੀ ਸਹਿਮਤੀ ਹੋ ਗਈ ਹੈ।

ਗੁਰਦੀਪ ਸਿੰਘ ਬਠਿੰਡਾ (ਫਾਈਲ ਫੋਟੋ)
ਇਹ ਜਾਣਕਾਰੀ ਯਨਾਇਟਿਡ ਦਲ ਦੇ ਸਕੱਤਰ ਗੁਰਦੀਪ ਸਿੰਘ ਬਠਿੰਡਾ ਨੇ ਦਿੱਤੀ। ਉਹ ਸਰਬੱਤ ਖ਼ਾਲਸਾ ਵਲੋਂ ਥਾਪੇ ਜਥੇਦਾਰਾਂ ਨਾਲ ਪੰਜਾਂ ਤਖ਼ਤਾਂ ਦੀ ਯਾਤਰਾ ’ਤੇ ਹਨ।
ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਇਸ ਸਬੰਧੀ ਸ. ਮਾਨ ਨਾਲ ਗੱਲਬਾਤ ਹੋ ਗਈ ਹੈ ਕਿ ਮਾਨ ਦਲ ਖ਼ਾਲਿਸਤਾਨ ਦੇ ਮੁੱਦੇ ’ਤੇ ਜੱਦੋਜਹਿਦ ਜਾਰੀ ਰੱਖੇਗਾ ਅਤੇ ਯੂਨਾਇਟਿਡ ਦਲ ਵਿਸ਼ੇਸ਼ ਅਧਿਕਾਰਾਂ ਵਾਲੇ ਖਿੱਤੇ ਲਈ ਸੰਘਰਸ਼ ਕਰੇਗਾ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਉਨ੍ਹਾਂ ਜਥੇਬੰਦੀ ਦਾ ਸਟੈਂਡ ਸਪੱਸ਼ਟ ਕੀਤਾ ਕਿ ਜਥੇਬੰਦੀ ਉਨ੍ਹਾਂ ਨੂੰ ਸ਼ਹੀਦ ਮੰਨਦੀ ਹੈ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰੇਰਣਾਸ੍ਰੋਤ ਮੰਨਦੀ ਹੈ।
ਸ. ਗੁਰਦੀਪ ਸਿੰਘ ਨੇ ਦੱਸਿਆ ਕਿ ਜਿਸ ਦਿਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਚੱਲਣ ਦਾ ਵਾਅਦਾ ਕੀਤਾ ਸੀ ਉਸ ਦਿਨ ਹੀ ਇਹ ਤੈਅ ਹੋ ਗਿਆ ਸੀ ਕਿ ਦੋਵੇਂ ਦਲ ਆਪੋ ਆਪਣੇ ਟੀਚੇ ਲਈ ਆਪਣੇ ਤੌਰ ’ਤੇ ਸੰਘਰਸ਼ ਕਰਨਗੇ ਪਰ ਸਰਬੱਤ ਖ਼ਾਲਸਾ ਇਕੱਠੇ ਹੋ ਕੇ ਸਾਂਝੇ ਮੰਚ ਤੋਂ ਕਰਨਗੇ।
Related Topics: Gurdeep Singh Bathinda, Khalistan, SADA, United Akali Dal