ਸਿਆਸੀ ਖਬਰਾਂ » ਸਿੱਖ ਖਬਰਾਂ

ਡੇਰਾ ਸਿਰਸਾ ਮੁੱਦਾ: ਦਿੱਲੀ ਕਮੇਟੀ ਚੋਣਾਂ ਕਾਰਨ ਬਾਦਲ ਦਲ ਦੇ ਆਗੂਆਂ ਖਿਲਾਫ ‘ਜਾਂਚ’ ‘ਚ ਹੋ ਰਹੀ ਦੇਰੀ

February 14, 2017 | By

ਚੰਡੀਗੜ੍ਹ: 4 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਬਾਦਲ ਦਲ ਦੇ ਆਗੂਆਂ ਵੱਲੋਂ ਡੇਰਾ ਸਿਰਸਾ ਤੋਂ ਸਿਆਸੀ ਹਮਾਇਤ ਲੈਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਠਿਤ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਦੀ ਮਿਆਦ ਸੋਮਵਾਰ (13 ਫਰਵਰੀ) ਨੂੰ ਜਾਂਚ ਦੇ ਬਗੈਰ ਹੀ ਬਿਨਾ ਕਿਸੇ ਸਿੱਟੇ ’ਤੇ ਅੱਪੜਿਆਂ ਖਤਮ ਹੋ ਗਈ।

ਸਿਕੰਦਰ ਮਲੂਕਾ ਅਤੇ ਬਾਦਲ ਦਲ ਦੇ ਹੋਰ ਆਗੂ ਜੀਤ ਪੈਲੇਸ ਬਠਿੰਡਾ ਵਿਖੇ (1 ਫਰਵਰੀ, 2017)

ਸਿਕੰਦਰ ਮਲੂਕਾ ਅਤੇ ਬਾਦਲ ਦਲ ਦੇ ਹੋਰ ਆਗੂ ਜੀਤ ਪੈਲੇਸ ਬਠਿੰਡਾ ਵਿਖੇ (1 ਫਰਵਰੀ, 2017)

ਜ਼ਿਕਰਯੋਗ ਹੈ ਕਿ 6 ਫਰਵਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਥਾਪੇ ਗਏ “ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆਦੇਸ਼ਾਂ” ’ਤੇ ਸ਼੍ਰੋਮਣੀ ਕਮੇਟੀ ਨੇ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਉਂਦਿਆਂ ਐਲਾਨ ਕੀਤਾ ਸੀ ਕਿ ਇਹ ਜਾਂਚ ਇੱਕ ਹਫ਼ਤੇ ’ਚ ਮੁਕੰਮਲ ਕੀਤੀ ਜਾਵੇਗੀ। ਪਰ ਹੁਣ ਹਫ਼ਤਾ ਗੁਜ਼ਰਨ ਦੇ ਬਾਵਜੂਦ ਜਾਂਚ ਕਮੇਟੀ ਕਿਸੇ ਵੀ ਸਿੱਟੇ ’ਤੇ ਨਹੀਂ ਅੱਪੜੀ।

ਸਬੰਧਤ ਖ਼ਬਰ:

ਡੇਰਾ ਸਿਰਸਾ ਵਲੋਂ ਬਾਦਲ ਦਲ ਨੂੰ ਹਮਾਇਤ ਦਾ ਮਾਮਲਾ; ਸ਼੍ਰੋਮਣੀ ਕਮੇਟੀ ਦੀ 3 ਮੈਂਬਰੀ ਕਮੇਟੀ ਕਰੇਗੀ “ਜਾਂਚ” …

ਇਸ ਸਬੰਧੀ ਮੀਡੀਆ ਨੇ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜਾਂਚ ਕਮੇਟੀ ਨੇ ਹਾਲੇ ਕੁਝ ਵੀ ਰਿਪੋਰਟ ਨਹੀਂ ਦਿੱਤੀ। ਜੇ ਜਾਂਚ ਕਮੇਟੀ ਹੋਰ ਸਮਾਂ ਚਾਹੇਗੀ ਤਾਂ ਸ਼੍ਰੋਮਣੀ ਕਮੇਟੀ ਵਿਚਾਰ ਕਰ ਸਕਦੀ ਹੈ।

ਦੂਜੇ ਪਾਸੇ ਜਾਂਚ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਕਮੇਟੀ ਦੀ ਬੈਠਕ ਸੋਮਵਾਰ ਨੂੰ ਦੇਰ ਸ਼ਾਮ ਲੁਧਿਆਣਾ ’ਚ ਹੋ ਰਹੀ ਹੈ। ਪਰ ਦੇਰ ਰਾਤ ਤੱਕ ਕਮੇਟੀ ਦੀ ਬੈਠਕ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਮਿਲੀ।

ਜਗਦੀਪ ਨਕਈ 1 ਫਰਵਰੀ 2017 ਨੂੰ ਬਾਦਲ ਦਲ ਅਤੇ ਡੇਰਾ ਸਿਰਸਾ ਦੀ ਸਾਂਝੀ ਰੈਲੀ ਨੂੰ ਬਠਿੰਡਾ ਵਿਖੇ ਸੰਬੋਧਨ ਕਰਦਾ ਹੋਇਆ

ਜਗਦੀਪ ਨਕਈ 1 ਫਰਵਰੀ 2017 ਨੂੰ ਬਾਦਲ ਦਲ ਅਤੇ ਡੇਰਾ ਸਿਰਸਾ ਦੀ ਸਾਂਝੀ ਰੈਲੀ ਨੂੰ ਬਠਿੰਡਾ ਵਿਖੇ ਸੰਬੋਧਨ ਕਰਦਾ ਹੋਇਆ

ਮੰਨਿਆ ਇਹ ਜਾ ਰਿਹਾ ਹੈ ਕਿ ਦਿੱਲੀ ਗੁਰਦੁਆਰਾ ਚੋਣਾਂ ਨੂੰ ਮੁੱਖ ਰੱਖਦਿਆਂ “ਜਾਂਚ” ਦਾ ਕੰਮ ਲਮਕਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਸਿੱਖ ਆਗੂਆਂ ਦੇ ਦੋਸ਼ੀ ਹੋਣ ਲਈ ਪੁਖਤਾ ਸਬੂਤ ਮੌਜੂਦ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Dera Sirsa Issue: SGPC Panel likely to Delay ‘Probe’ against Badal Dal leaders in wake of DSGMC Polls …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,