October 28, 2014 | By ਸਿੱਖ ਸਿਆਸਤ ਬਿਊਰੋ
ਫਰੈਕਫੋਰਟ, ਜਰਮਨ (28 ਅਕਤੂਬਰ, 2014): ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਪੰਹੁਚ ਕੇ ਜ਼ੁਸ਼ੀਲੇ ਭਾਸ਼ਾਨਾ ਰਾਹੀ ਕਸ਼ਮੀਰੀ ਆਗੂਆਂ ਨੇ ਆਪਣੇ ਵੀਚਰਾ ਦਾ ਪ੍ਰਗਟਾਵਾ ਕੀਤਾ ਤੇ ਹਿੰਦੋਸਤਾਨ ਦੀ ਹਕੂਮਤ ਨੂੰ ਘੱਟ ਗਿਣਤੀਆਂ ਉਪੱਰ ਜ਼ੁਲਮ ਬੰਦ ਕਰਨ ,ਕਸ਼ਮੀਰ ਵਿੱਚੋ ਭਾਰਤੀ ਫੌਜਾਂ ਬਾਹਰ ਕੱਢਕੇ ਯੂ .ਐਨ. ਓ. ਦੀ ਅਗਵਾਈ ਵਿੱਚ ਰੈਫਡੰਮ ਕਰਾਕੇ ਕਸ਼ਮੀਰੀ ਲੋਕਾਂ ਦੀ ਅਜ਼ਾਦ ਹੋਣ ਦੀ ਰਾਏ ਜਾਣੀ ਜਾਵੇ ਤੇ ਉਹਨਾਂ ਦੀ ਅਜ਼ਾਦ ਹੋਣ ਦਾ ਹੱਕ ਦਿੱਤਾ ਜਾਵੇ। ਬੇਗੁਨਾਹ ਕਸ਼ਮੀਰੀਆਂ ਤੇ ਭਾਰਤੀ ਫੌਜਾਂ ਵੱਲੋ ਜ਼ੁਲਮ ਕਰਨ ਵਾਲੇ ਅਫਸਰਾਂ ਨੂੰ ਕਟਿਹਰੇ ਵਿੱਚ ਖੜ੍ਹਾ ਕਰਕੇ ਸਜ਼ਾਵਾਂ ਦਿੱਤੀਆਂ ਜਾਵੇ ।

ਫਰੈਂਕਫਰਟ ਵਿੱਚ ਹੋਏ ਰੋਸ ਮੁਜ਼ਾਹਰੇ ਦੀ ਇੱਕ ਝਲਕ
ਅਦਾਰਾ ਸਿੱਖ ਸੰਘਰਸ਼ ਵੱਲੋ ਗੁਰਚਰਨ ਸਿੰਘ ਗੁਰਾਇਆ ਨੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਕੇ ਦਿੱਲ਼ੀ ਦੀ ਹਕੂਮਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਜ਼ੁਲਮ ਦੀ ਹਨੇਰੀ ਰਾਤ ਇੰਨੀ ਲੰਮੀ ਨਹੀਂ ਹੁੰਦੀ ਕਿ ਉਸ ਦੀ ਸਵੇਰ ਨਾ ਹੋਵੇ ।ਤੁਸੀ ਘੱਟ ਗਿਣਤੀ ਵਿੱਚ ਵੱਸਣ ਵਾਲੀਆਂ ਕੌਮਾਂ ਤੇ ਜ਼ੁਲਮ ਕਰਨੇ ਬੰਦ ਕਰਕੇ ਉਹਨਾਂ ਦੇ ਬਣਦੇ ਹੱਕਾਂ ਤੋਂ ਲੰਮਾ ਸਮਾਂ ਵਾਂਝੇ ਨਹੀ ਰੱਖ ਸਕਦੇ ।
ਮੀਡੀਆ ਵਿੱਚ ਨਸ਼ਰ ਰਿਪੋਰਟਾਂ ਅਨੁਸਾਰ ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਕਸ਼ਮੀਰ ਨਾਲ ਬਹੁਤ ਪੁਰਣੀ ਸਾਂਝ ਹੈ ਉਦੋ ਜਦੋ ਦਿੱਲੀ ਦੀ ਹਕੂਮਤ ਕਸ਼ਮੀਰੀ ਪੰਡਤਾਂ ਤੇ ਜ਼ੁਲਮ ਕਰਦੀ ਸੀ ਸਿੱਖਾਂ ਦੇ ਨੌਵੇਂ ਗੁਰੂ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਮਨੁੱਖੀ ਹੱਕਾਂ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਸੀ ਅੱਜ ਉਹਨਾਂ ਪੰਡਤਾਂ ਦੀ ਅਲੌਦ ਦਿੱਲੀ ਤਖਤ ਤੇ ਬੈਠ ਕੇ ਕਸ਼ਮੀਰੀ ਮੁਸਲਮਾਨਾਂ ਤੇ ਜ਼ੁਲਮ ਢਾਹ ਰਿਹੀ ਹੈ ਤੇ ਉਸ ਗੁਰੂ ਦੇ ਸਿੱਖ ਕਸ਼ਮੀਰੀ ਭਰਾਵਾਂ ਨਾਲ ਮਿਲਕੇ ਉਹਨਾਂ ਉਪੱਰ ਢਾਹੇ ਜਾ ਰਹੇ ਜ਼ੁਲਮਾਂ ਲਈ ਹਾਅ ਦਾ ਨਾਹਰਾਂ ਮਾਰਨ ਆਏ ਹਨ।
ਉਨ੍ਹਾਂ ਆਪਣੇ ਸੰਬੋਧਨ ਵਿੱਚ ਅੱਗੇ ਕਿਹਾ ਕਿ ਜੋ ਅਜੌਕੇ ਸਮੇਂ ਵਿੱਚ ਹਿੰਦੋਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਜੋ ਮਨਸੂਬੇ ਘੜ ਜਾ ਰਹੇ ਹਨ, ਤੁਸੀ ਹਿੰਦੂਰਾਸ਼ਟਰ ਬਣਾਉ ਤੁਹਾਨੂੰ ਮੁਬਾਰਕ ਹੈ ।ਪਰ ਤੁਸੀ ਸਿੱਖ ਕੌਮ ਤੇ ਕਸ਼ਮੀਰੀਆਂ ਦੇ ਦੇਸ਼ ਅਜ਼ਾਦ ਕਰੋ।
ਨਵੰਬਰ 84 ਵਿੱਚ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ 30 ਸਾਲ ਬੀਤ ਜਾਣ ਤੇ ਵੀ ਸਜ਼ਾਵਾਂ ਨਾ ਦੇਣ ਲਈ ਹਿੰਦੋਸਤਾਨ ਦੀ ਹਕੂਮਤ ਦੇ ਨਾਲ ਨਾਲ ਨਿਆਂ ਪਾਲਿਕਾਂ ਦਾ ਹਿੰਦੂਤਵੀ ਚੇਹਰਾਂ ਜੱਗ ਜ਼ਾਹਰ ਹੋ ਗਿਆ ਹੈ ।ਹਿੰਦੋਸਤਾਨ ਦੀ ਹਕੂਮਤ ਘੱਟ ਗਿਣਤੀਆਂ ਨਾਲ ਜੋ ਘੋਰ ਅਨਿਆਂ ਕਰ ਰਿਹੀ ਹੈ ਤੇ ਸਿੱਖ ਕੌਮ ਅਨਿਆਂ ਦੇ ਖਿਲਾਫ ਲੜ੍ਹਦੀ ਆਈ ਹੈ ਤੇ ਲੜ੍ਹਦੀ ਰਹੇਗੀ ।
ਹੋਰਨਾਂ ਤੋਂ ਇਲਾਵਾ ਸ਼ਬੀਰ ਅਕਰਮ, ਫਰਾਕੂ ਸ਼ਫੀਕ, ਮੁਹੰਮਦ ਮੁਸ਼ਤਾਕ, ਹਾਜ਼ੀ ਅਮੀਨ, ਜਨਰਲ ਖਾਲਿਦ ਕਸ਼ਮੀਰੀ ਆਗੂ ਸ਼ਾਮਲ ਸਨ।
Related Topics: All News Related to Kashmir, Sikhs in Germany