April 17, 2015 | By ਸਿੱਖ ਸਿਆਸਤ ਬਿਊਰੋ

ਭਾਈ ਮਲਕੀਤ ਸਿੰਘ ਆਪਣੇ ਪਰਿਵਾਰ ਨਾਲ ( ਫਾਈਲ ਫੋਟੋ)
ਬਟਾਲਾ( 17 ਅਪ੍ਰੈਲ, 2015): ਭਾਈ ਮਲਕੀਤ ਸਿੰਘ ਰਾਗੀ ਦੀ ਮ੍ਰਿਤਕ ਦੇਹ ਗੁਰੂ ਰਾਮਦਾਸ ਹਵਾਈ ਅੱਡੇ ‘ਤੇ 18 ਅਪ੍ਰੈਲ ਨੂੰ ਸਵੇਰੇ ਅੰਮ੍ਰਿਤ ਵੇਲੇ ਪਹੰਚੇਗੀ।ਉਨ੍ਹਾਂ ਦੀ ਦੇਹ ਦਾ ਸਸਕਾਰ ਬਟਾਲਾ ਵਿੱਚ ਬਾਰਿੰਗ ਕਾਲਜ਼ ਨੇੜੇ ਹੋਵੇਗਾ ਅਤੇ ਅੰਤਿਮ ਅਰਦਾਸ 21 ਅਪ੍ਰੈਲ ਨੂੰ ਗੁਰਦੁਆਰਾ ਸਤਿਕਾਰੀਆਂ ਬਟਾਲਾ ਵਿਖੇ ਹੋਵੇਗੀ।
ਵਰਨਣਯੋਗ ਹੈ ਕਿ ਭਾਈ ਮਲਕੀਤ ਸਿੰਘ ਜੀ ਨਿਊਯਾਰਕ ਦੇ ਗੁਰਦੁਆਰਾ ਰਿਚਮੰਡ ਹਿੱਲ ਵਿਖੇ ਕੀਰਤਨ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ।ਉਹ ਆਪਣੇ ਪਿੱਛੇ ਆਪਣੀ ਪਤਨੀ ਸਮੇਤ 8 ਅਤੇ 3 ਸਾਲ ਦੀਆਂ ਦੋ ਧੀਆਂ ਛੱਡ ਗਏ ਹਨ।
Related Topics: sikh