January 2, 2025 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ – ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਮੌਕੇ ਕੀਤਾ ਇਕਰਾਰਨਾਮਾ ਕਿ ਜੇਕਰ ਉਹਨਾਂ ਦੀ ਪਾਰਟੀ ਦੀ ਸਰਕਾਰ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਗ੍ਰੰਥੀਆਂ ਅਤੇ ਪੁਜਾਰੀਆਂ ਨੂੰ 18000 ਰੁਪਿਆ ਮਹੀਨਾ ਸਨਮਾਨ ਰਾਸ਼ੀ ਦੇਣਗੇ। ਦਲ ਖ਼ਾਲਸਾ ਨੇ ਕੇਜਰੀਵਾਲ ਦੇ ਇਸ ਇਕਰਾਰਨਾਮੇ ਤੇ ਤਿੱਖੀ ਪ੍ਰਤੀਕਿਰਿਆ ਜਾਰੀ ਕਰਦਿਆਂ ਇਸ ਦਾ ਸਿਧਾਂਤਕ ਵਿਰੋਧ ਕੀਤਾ ਹੈ।

ਅਰਵਿੰਦ ਕੇਜਰੀਵਾਲ

ਦਲ ਖ਼ਾਲਸਾ ਦੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ
ਸ. ਮੰਡ ਨੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਤਖ਼ਤ ਸਾਹਿਬ ਤੋ ਆਦੇਸ਼ ਜਾਰੀ ਕਰਕੇ ਕੇਜਰੀਵਾਲ ਦੇ ਮਨ-ਲੁਭਾਉਣ ਵਾਲੀ ਪੇਸ਼ਕਸ਼ ਦਾ ਗੰਭੀਰ ਨੋਟਿਸ ਲੈਣ ਅਤੇ ਦਿੱਲੀ ਕਮੇਟੀ ਸਮੇਤ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਅਤੇ ਸਥਾਨਕ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ ਨੂੰ ਖਬਰਦਾਰ ਕਰਨ ਕਿ ਉਹ ਸਿੱਖੀ ਅੰਦਰ ਘੁਸਪੈਠ ਦੇ ਇਸ ਚੋਰ ਮੋਰੀ ਦੇ ਝਾਂਸੇ ਤੋ ਸੁਚੇਤ ਰਹਿਣ। ਕੇਜਰੀਵਾਲ ਅੱਜ ਜੋ ਇਹ ਪੈਂਤੜਾ ਦਿੱਲੀ ਵਿੱਚ ਖੇਡਣ ਜਾ ਰਿਹਾ ਹੈ, ਕਲ ਇਹ ਪੰਜਾਬ ਚੋਣਾਂ ਵਿੱਚ ਵੀ ਵਰਤਿਆ ਜਾਵੇਗਾ। ਸ. ਪਰਮਜੀਤ ਸਿੰਘ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਸਿੱਖ ਸਮਾਜ ਅੰਦਰ ਗ੍ਰੰਥੀਆਂ ਨੂੰ ਜੋ ਸਤਿਕਾਰ ਅਤੇ ਸਨਮਾਨ ਭੱਤਾ ਮਿਲਣਾ ਚਾਹੀਦਾ ਹੈ, ਉਹ ਅਮਲਾਂ ਵਿੱਚ ਨਹੀਂ ਮਿਲਦਾ ਪਰ ਇਸ ਦਾ ਇਹ ਅਰਥ ਨਹੀਂ ਕਿ ਕੋਈ ਬਾਹਰ ਵਾਲਾ ਸੱਤਾ ਜਾਂ ਪੈਸੇ ਦਾ ਲਾਲਚ ਦੇ ਕੇ ਸਾਡੇ ਧਰਮ ਅਤੇ ਗੁਰਦੁਆਰਿਆ ਵਿੱਚ ਘੁਸਪੈਠ ਕਰੇ।
ਉਹਨਾਂ ਵਿਅੰਗ ਕੱਸਦਿਆਂ ਕਿ ਅਕਾਲੀ ਦਲ ਬਾਦਲ ਵਾਲੇ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ ਵਾਲੇ ਆਦੇਸ਼ਾਂ ਤੋ ਇਹ ਦੱਸ ਕੇ ਭਗੌੜੇ ਹੋਏ ਹਨ ਕਿ ਭਾਰਤੀ ਸੰਵਿਧਾਨ ਉਹਨਾਂ ਨੂੰ ਧਰਮ ਤੋ ਆਗਿਆ ਲੈ ਕੇ ਰਾਜਨੀਤੀ ਕਰਨ ਦੀ ਇਜਾਜ਼ਤ ਨਹੀ ਦਿੰਦਾ । ਉਹਨਾਂ ਪੁੱਛਿਆ ਕਿ ਉਹੀ ਸੰਵਿਧਾਨ ਕੇਜਰੀਵਾਲ ਨੂੰ ਧਰਮ ਦੇ ਖੇਤਰ ਵਿੱਚ ਸਨਮਾਨਿਤ ਪਦਵੀਆਂ ਤੇ ਬੈਠੇ ਵਿਸ਼ੇਸ਼ ਵਰਗ ਨੂੰ ਮਾਇਆ ਦਾ ਲਾਲਚ ਦੇ ਕੇ ਉਹਨਾਂ ਦੀਆਂ ਵੋਟਾਂ ਬਟੋਰਨ ਦਾ ਹੱਕ ਕਿਵੇਂ ਦਿੰਦਾ ਹੈ।
Related Topics: Aam Aadmi Party, Arvind Kejriwal, Bhai Paramjeet Singh Mand, Dal Khalsa