July 26, 2014 | By ਸਿੱਖ ਸਿਆਸਤ ਬਿਊਰੋ
ਅੰਮਿ੍ਤਸਰ (25 ਜੁਲਾਈ 2014): ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ 30ਵੀਂ ਵਰੇਗੰਢ ਮੌਕੇ ਹੋਏ ਸ਼ਹੀਦੀ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਨਾਲ ਹੋਏ ਹਿੰਸਕ ਟਕਰਾਅ ਵਿੱਚ ਜਿਨ੍ਹਾਂ 21 ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ 307 ਦਾ ਪਰਚਾ ਦਰਜ਼ ਕਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਜੇਲ ਭੇਜ ਦਿੱਤਾ ਸੀ, ਉਨ੍ਹਾਂ ਨੌਜਵਾਨਾਂ ਅਦਾਲਤ ਵੱਲੋਂ ਜ਼ਮਨਾਤ ਦੇ ਦਿੱਤੀ ਗਈ ਹੈ।
ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸ: ਸਵਿੰਦਰ ਸਿੰਘ ਸਾਹਨੀ ਦੀ ਅਦਾਲਤ ਵੱਲੋਂ ਉਨ੍ਹਾਂ ਦੀ ਜਮਾਨਤ ਮਨਜ਼ੂਰ ਕਰ ਲਈ ਗਈ ਅਤੇ 50-50 ਹਜ਼ਾਰ ਰੁਪਏ ਦੇ ਜਾਤੀ ਮੁਚਲਕੇ ਭਰਨ ਉਪਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ।
ਸਿੱਖ ਨੌਜਵਾਨਾਂ ਦੇ ਮਾਮਲੇ ਦੀ ਪੈਰਵਾਈ ਕਰ ਰਹੇ ਵਕੀਲ ਸ: ਮੰਗਲ ਸਿੰਘ ਢਾਲਾ ਨੇ ਦੱਸਿਆ ਕਿ ਉਕਤ ਮਾਮਲਾ ਬੀਤੇ 6 ਜੂਨ ਨੂੰ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਇਰਾਦਾ ਕਤਲ ਆਦਿ ਦੇ ਦੋਸ਼ਾਂ ਤਹਿਤ ਦਰਜ ਕੀਤਾ ਸੀ, ਅੱਜ ਇਨ੍ਹਾਂ ਦੀ ਜਮਾਨਤ ਵੇਲੇ ਹੋਏ ਬਹਿਸ ਦੌਰਾਨ ਸ਼ੋ੍ਰਮਣੀ ਕਮੇਟੀ ਵੱਲੋਂ ਕੋਈ ਰਾਜੀਨਾਵਾਂ ਜਾਂ ਮੁਆਫ਼ੀ ਪੱਤਰ ਨਹੀਂ ਪੇਸ਼ ਕੀਤਾ ਅਤੇ ਨਾ ਹੀ ਸ਼ੋ੍ਰਮਣੀ ਕਮੇਟੀ ਵੱਲੋਂ ਕਾਨੂੰਨੀ ਨੁਮਾਇੰਦਾ ਹੀ ਪੁੱਜਿਆ।
ਸਾਰੇ ਨੌਜਵਾਨ ਇਸ ਵੇਲੇ ਅੰਮਿ੍ਤਸਰ ਦੀ ਕੇਂਦਰੀ ਜ਼ੇਲ੍ਹ ‘ਚ ਨਜ਼ਰਬੰਦ ਹਨ, ਜਿਨ੍ਹਾਂ ਦੇ ਸੋਮਵਾਰ 28 ਜੁਲਾਈ ਨੂੰ ਰਿਹਾਅ ਹੋਣ ਦੀ ਸੰਭਾਵਨਾ ਹੈ।
Related Topics: Akal Takht Sahib, Attack on Darbar Sahib, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib)