July 29, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 35 ਵਿਚ ਵਿਚਲੇ ਜੇ. ਡਬਲਯੂ. ਮੈਰੀਅਟ ਹੋਟਲ ਨੂੰ ਇਕ ਅਦਾਕਾਰ ਕੋਲੋਂ 2 ਕੇਲਿਆਂ ਦੇ 442 ਰੁਪਏ ਤੇ 50 ਪੈਸੇ ਵਸੂਲਣੇ ਉਸ ਵੇਲੇ ਮਹਿੰਗੇ ਪੈ ਗਏ ਜਦੋਂ ਕਰ ਮਹਿਕਮੇਂ ਵਲੋਂ ਇਸ ਹੋਟਲ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਟੈਕਸ ਵਸੂਲਣ ਲਈ ਜੁਰਮਾਨਾ ਲਾਇਆ ਗਿਆ।
ਰਾਹੁਲ ਬੋਸ ਨਾਮੀ ਅਦਾਕਾਰ ਨੇ 22 ਜੁਲਾਈ ਨੂੰ ਟਵਿੱਟਰ ਉੱਤੇ ਪਾਏ ਇਕ ਬੋਲਦੇ ਸੁਨੇਹੇ ਵਿਚ ਦੱਸਿਆ ਸੀ ਕਿ ਜੇ. ਡਬਲਯੂ. ਮੈਰੀਅਟ ਵਿਚ ਉਸ ਵਲੋਂ ਦੋ ਕੇਲੇ ਲੈਣ ਉੱਤੇ 442 ਰੁਪਏ ਤੇ 50 ਪੈਸੇ ਦੀ ਪਰਚੀ ਭੇਜੀ ਗਈ।

ਰਾਹੁਲ ਬੋਸ ਵੱਲੋਂ ਟਵਿੱਟਰ ਉੱਤੇ ਪਾਏ ਗਏ ਸੁਨੇਹੇ ਦੀ ਤਸਵੀਰ
ਕਰ ਮਹਿਕਮੇਂ ਵੱਲੋਂ ਇਸ ਸੁਨੇਹੇ ਵੱਲ ਧਿਆਨ ਦੇਣ ਤੇ ਪਤਾ ਲੱਗਾ ਕਿ ਹੋਟਲ ਵੱਲੋਂ ਕੇਲਿਆਂ ਉੱਤੇ 33 ਰੁਪਏ 75 ਪੈਸੇ ਕੇਂਦਰੀ ਜੀ.ਐਸ.ਟੀ ਅਤੇ ਇੰਨੀ ਹੀ ਰਕਮ ਦਾ ਸੂਬਾ ਜੀ.ਐਸ.ਟੀ. ਵਸੂਲਿਆਂ ਜਾ ਰਿਹਾ ਸੀ ਜਦੋਂਕਿ ਕੇਲੇ ਤਾਜ਼ਾ ਫਲਾਂ ਦੀ ਸ਼੍ਰੇਣ ਵਿਚ ਆਉਂਦੇ ਹਨ ਜਿਨ੍ਹਾਂ ਉੱਤੇ ਕਰ ਨਹੀਂ ਲੱਗਦਾ।
ਕਰ ਮਹਿਕਮੇਂ ਨੇ ਜੇ. ਡਬਲਯੂ. ਮੈਰੀਅਟ ਹੋਟਲ ਦੀ ਇਸ ਕਾਰਵਾਈ ਬਦਲੇ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।
Related Topics: Chandigarh, JW Marriot hotel chandigarh, Rahul Bose, tax