ਵਿਦੇਸ਼ » ਸਿੱਖ ਖਬਰਾਂ

ਕਨੇਡਾ ਦੀਆਂ ਫੈਡਰਲ ਚੋਣਾਂ 2025: ਸਿੱਖਾਂ ਨਾਲ ਜੁੜੇ ਮਸਲੇ ਅਸਰਦਾਰ ਤਰੀਕੇ ਨਾਲ ਚੁੱਕੇ

April 24, 2025 | By

ਚੰਡੀਗੜ੍ਹ: ਸਿੱਖ ਫੈਡਰੇਸ਼ਨ ਕਨੇਡਾ ਵੱਲੋਂ ਕਨੇਡਾ ਦੀਆਂ ਫੈਡਰਲ ਚੋਣਾਂ ਦੌਰਾਨ ਇੰਡੀਆ ਦੀ ਵਿਦੇਸ਼ੀ ਦਖਲਅੰਦਾਜ਼ੀ ਅਤੇ ਸਿੱਖਾਂ ਉੱਤੇ ਜ਼ਬਰ ਦੀ ਕੌਮਾਂਤਰੀ ਨੀਤੀ (ਟਰਾਂਸਨੈਸ਼ਨਲ ਰਿਪਰੈਸ਼ਨ) ਸਮੇਤ ਕਨੇਡਾ ਰਹਿੰਦੇ ਸਿੱਖਾਂ ਨਾਲ ਜੁੜੇ ਅਹਿਮ ਮਸਲੇ ਅਸਰਦਾਰ ਤਰੀਕੇ ਨਾਲ ਚੁੱਕੇ ਗਏ ਹਨ।

sikh-federation-canada

ਸਿੱਖ ਫੈਡਰੇਸ਼ਨ ਕਨੇਡਾ

ਸਿੱਖ ਫੈਡਰੇਸ਼ਨ ਕਨੇਡਾ ਵੱਲੋਂ ਫੈਡਰਲ ਚੋਣਾਂ ਵਿਚ ਤਿੰਨਾਂ ਪਾਰਟੀਆਂ ਦੇ ਆਗੂਆਂ ਤੇ ਉਮੀਦਵਾਰਾਂ ਕੋਲੋਂ ਸਿੱਖ ਮਸਲਿਆਂ ਬਾਰੇ ਉਹਨਾ ਦੀ ਪਾਰਟੀ ਦੀ ਨੀਤੀ ਬਾਰੇ ਸਵਾਲ ਪੁੱਛੇ ਗਏ ਸਨ ਜਿਹਨਾ ਦੇ ਮਿਲੇ ਜਵਾਬਾਂ ਦੀ ਪੜਚੋਲ ਜਾਰੀ ਕਰਦਿਆਂ ਫੈਡਰੇਸ਼ਨ ਨੇ ਇਸ ਮੁਹਿੰਮ ਦੀ ਕਾਮਯਾਬੀ ਉੱਤੇ ਸੰਤੁਸ਼ਟੀ ਜਤਾਈ ਹੈ।

ਸਿੱਖ ਫੈਡਰੇਸ਼ਨ ਕਨੇਡਾ ਨੇ ਕਿਹਾ ਹੈ ਕਿ ਜਥੇਬੰਦੀ ਵੱਲੋਂ ਭਵਿੱਖ ਵਿਚ ਵੀ ਸਿੱਖਾਂ ਦੇ ਅਹਿਮ ਮਸਲਿਆਂ ਉੱਤੇ ਠੋਸ ਸਰਗਰਮੀ ਜਾਰੀ ਰੱਖੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,