January 3, 2015 | By ਸਿੱਖ ਸਿਆਸਤ ਬਿਊਰੋ
ਲੰਡਨ ( 2 ਜਨਵਰੀ, 2015): ਬਰਤਾਨੀਆਂ ਦੀ ਡੇਵਿਡ ਕੈਮਰੂਨ ਸਰਕਾਰ ਨੇ ਪਿੱਛਲੇ ਹਫਤੇ 30 ਸਾਲਾਂ ਨਿਯਮਾਂ ਤਹਿਤ ਪੰਜਾਬ ਨਾਲ ਸਬੰਧਿਤ ਗੁਪਤ ਦਸਤਾਵੇਜ਼ਾਂ ਨੂੰ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਸਰਕਾਰ ਨੇ ਭਾਰਤ ਨਾਲ ਸਬੰਧਿਤ ਚਾਰ ਫਾਇਲਾਂ ਨੂੰ ਰੋਕ ਲ਼ਿਆ ਹੈ।
ਇਨ੍ਹਾਂ ਵਿੱਚੋਂ ਤਿੰਨ ਫਾਇਲਾਂ ਪ੍ਰਧਾਨ ਮੰਤਰੀ ਦਫਤਰ ਨਾਲ ਸਬੰਧਿਤ ਹੈ, ਜਦ ਕਿ ਇੱਕ ਦਾ ਸਬੰਧ ਮੰਤਰੀ ਮੰਡਲ ਦੇ ਦਫਤਰ ਨਾਲ ਹੈ।
ਪ੍ਰਧਾਨ ਮੰਤਰੀ ਦਫਤਰ ਨਾਲ ਸਬੰਧਿਤ ਜਿਹੜੀਆਂ ਫਾਇਲਾਂ ਰੋਕੀਆਂ ਗਈਆਂ ਹਨ, ਉਨ੍ਹਾਂ ਵਿੱਚ ਇੰਦਰਾ ਗਾਂਧੀ ਦੇ ਸਲਾਹਕਾਰ ਐੱਲ ਕੇ ਝਾਅ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤਾਂ ਨਾਲ ਸਬੰਧਿਤ ਫਾਈਲ(04/07/1983-21/03/1985), ਬਰਤਾਨੀਆਂ-ਭਾਰਤ ਸਬੰਧ: ਪੰਜਾਬ ਦੇ ਹਾਲਾਤ, ਗਰਮਖਿਆਲੀ ਸਿੱਖਾਂ ਦੀਆਂ ਗਤੀਵਿਧੀਆਂ, ਜੂਨ 1985 ਵਿੱਚ ਰਾਜੀਵ ਗਾਂਧੀ ਦੀ ਸੰਭਾਵਿਤ ਬਰਤਾਨੀਆਂ ਯਾਤਰਾ; ਭਾਗ 4 (05/03/1984-22/05/1985); ਅਤੇ ਅਕਤੂਬਰ 1984 ਵਿੱਚ ਇੰਦਰਾ ਗਾਂਧੀ ਦਾ ਕਤਲ; ਬਰਤਾਨਵੀ ਪ੍ਰਧਾਨ ਮੰਤਰੀ ਵੱਲੋਂ ਇੰਦਰਾ ਗਾਂਧੀ ਦੇ ਸਸਕਾਰ ਵਿੱਚ ਸ਼ਾਮਲ ਹੋਣ ਲਈ ਭਾਰਤ ਦੀ ਯਾਤਰਾ(31/10/979-12/12/1984)।ਮੰਤਰੀ ਮੰਡਲ ਦੇ ਦਫਤਰ ਨਾਲ ਸਬੰਧਿਤ “ਭਾਰਤੀ ਰਾਜਨੀਤੀ” ਫਾਇਲ (04/05/1985) ਨੂੰ ਜਾਰੀ ਕਰਨ ਤੋਂ ਰੋਕ ਦਿੱਤਾ ਗਿਆ ਹੈ।
Related Topics: Indian Satae, Sikh Federation UK, Sikhs in United Kingdom, UK and June 1984 attack on Sikhs, ਸਿੱਖ ਨਸਲਕੁਸ਼ੀ 1984 (Sikh Genocide 1984)