ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਮੁੱਖ ਮੰਤਰੀ ‘ਤੇ ਜੁੱਤੀ ਸੁੱਟਣ ਵਾਲੇ ਅਜ਼ਾਦ ਉਮੀਦਵਾਰ ਨੂੰ ਚੋਣ ਨਿਸ਼ਾਨ ਜੁੱਤੀ ਮਿਲਿਆ

March 29, 2015 | By

ਚੰਡੀਗੜ੍ਹ (28 ਮਾਰਚ , 2015): ਧੂਰੀ ਵਿਧਾਨ ਸਭਾ ਹਲਕੇ ਲਈ ਹੋ ਰਹੀ ਉੱਪ ਚੋਣ ਵਿੱਚ 15 ਅਗਸਤ ਮੌਕੇ ‘ਤੇ ਜ਼ਿਲ੍ਹਾ ਲੁਧਿਆਣਾ ਦੇ ਈਸਰੋ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਆਪਣਾ ਗੁੱਸਾ ਕੱਢਣ ਲਈ ਜੁੱਤੀ ਸੁੱਟਣ ਵਾਲੇ ਬਿਕਰਮ ਨਾਂਅ ਦੇ ਇੱਕ ਆਜ਼ਾਦ ਉਮੀਦਵਾਰ ਨੂੰ ਰਾਜ ਵਿਧਾਨ ਸਭਾ ਦੇ ਹਲਕਾ ਧੂਰੀ ਦੀ ਉਪ-ਚੋਣ ਲੜਨ ਲਈ ਰਿਟਰਨਿੰਗ ਅਧਿਕਾਰੀ ਨੇ ‘ਜੁੱਤੀ’ ਦਾ ਚੋਣ ਨਿਸ਼ਾਨ ਅਲਾਟ ਕੀਤਾ ਹੈ।

ਭੁੱਖ ਹੜਤਾਲ 'ਤੇ ਬੈਠੇ ਵਿਕਰਮ ਸਿੰਘ ਧਨੌਲਾ ਆਪਣੇ ਸਹਿਯੋਗੀਆਂ ਨਾਲ (ਫਾਈਲ ਫੋਟੋ)

ਭੁੱਖ ਹੜਤਾਲ ‘ਤੇ ਬੈਠੇ ਵਿਕਰਮ ਸਿੰਘ ਧਨੌਲਾ ਆਪਣੇ ਸਹਿਯੋਗੀਆਂ ਨਾਲ (ਫਾਈਲ ਫੋਟੋ)

ਪਤਾ ਕਰਨ ‘ਤੇ ਚੀਫ਼ ਇਲੈਕਟੋਰਲ ਆਫੀਸਰ ਪੰਜਾਬ ਦੇ ਦਫ਼ਤਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਉਕਤ ਉਮੀਦਵਾਰ ਨੇ ਇਹੀ ਚੋਣ ਨਿਸ਼ਾਨ ਮੰਗਿਆ ਸੀ, ਜਿਸ ‘ਤੇ ਕਿਸੇ ਵੀ ਦੂਜੇ ਉਮੀਦਵਾਰ ਨੇ ਇਤਰਾਜ਼ ਨਹੀਂ ਕੀਤਾ। ਇਹ ਚੋਣ ਨਿਸ਼ਾਨ ਆਜ਼ਾਦ ਉਮੀਦਵਾਰਾਂ ਲਈ ਰਾਖਵੇਂ ਚੋਣ ਨਿਸ਼ਾਨਾਂ ‘ਚੋਂ ਇੱਕ ਸੀ। ਕਿਹਾ ਜਾਂਦਾ ਹੈ ਕਿ ਬਿਕਰਮ ਆਮ ਆਦਮੀ ਪਾਰਟੀ ਦਾ ਸਮਰਥਕ ਰਿਹਾ ਹੈ, ਜੋ ਆਪ ਚੋਣ ਮੈਦਾਨ ਤੋਂ ਬਾਹਰ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।