May 9, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ/ ਨਾਭਾ: ਪਿਛਲੇ ਸਾਲ 10 ਨਵੰਬਰ ਨੂੰ ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ ਵਲੋਂ ਭਾਈ ਧਿਆਨ ਸਿੰਘ ਮੰਡ ਨੂੰ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਚੁਣਿਆ ਗਿਆ ਸੀ। ਉਨ੍ਹਾਂ ਨੂੰ ਅੱਜ ਪੰਜਾਬ ਹਰਿਆਣਾ ਸਰਹੱਦ ’ਤੇ ਸ਼ੰਭੂ ਬੈਰੀਅਰ ਕੋਲ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।

ਭਾਈ ਧਿਆਨ ਸਿੰਘ ਮੰਡ (ਫਾਈਲ ਫੋਟੋ)
ਅੱਜ ਉਨ੍ਹਾਂ ਨੂੰ ਨਾਭਾ ਜੇਲ੍ਹ ਭੇਜ ਦਿੱਤਾ ਗਿਆ ਹੈ ਭਾਈ ਮੰਡ ’ਤੇ ਘਨੌਰ ਥਾਣੇ ’ਚ ਕੇਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ ਸਣੇ ਚੁਣੇ ਗਏ ਜਥੇਦਾਰਾਂ ’ਤੇ ਦੇਸ਼ ਧ੍ਰੋਹ ਦੀਆਂ ਧਾਰਾਵਾਂ ਲਾ ਕੇ ਕੇਸ ਪਾਇਆ ਗਿਆ ਸੀ।
ਸਬੰਧਿਤ ਖ਼ਬਰਾਂ: ਤਾਜ਼ਾ ਖ਼ਬਰ:ਭਾਈ ਧਿਆਨ ਸਿੰਘ ਮੰਡ ਸ਼ੰਭੂ ਬਾਰਡਰ ’ਤੇ ਗ੍ਰਿਫਤਾਰ, ਗੁਰਦੀਪ ਸਿੰਘ ਬਠਿੰਡਾ ਦੇ ਘਰ ਛਾਪੇਮਾਰੀ
Related Topics: Bhai Dhian Singh Mand, Nabha Jail, Sarbat Khalsa(2015)