ਸਿਆਸੀ ਖਬਰਾਂ

ਬਾਦਲ ਦੀ ਕੋਠੀ ਮੂਹਰੇ ਕੀਰਤਨ ਕਰਨ ਗਏ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਗ੍ਰਿਫ਼ਤਾਰ

August 22, 2016 | By

ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੇ ਐਤਵਾਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਮੂਹਰੇ ਰੋਸ ਵਜੋਂ ਕੀਰਤਨ ਕਰਨ ਆਏ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੂੰ ਉਨ੍ਹਾਂ ਦੇ ਤਿੰਨ ਹੋਰ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ।

Ragi Baldev Singh Wadala 03

ਰਾਗੀ ਭਾਈ ਬਲਦੇਵ ਸਿੰਘ ਵਡਾਲਾ ਅਤੇ ਸਾਥੀ ਸਿੰਘ ਧਾਰਾ 7/51 ਤਹਿਤ ਗ੍ਰਿਫ਼ਤਾਰ ਹੋ ਕੇ ਥਾਣੇ ਜਾਂਦੇ ਹੋਏ

ਸੈਕਟਰ-3 ਥਾਣੇ ਦੇ ਕਾਰਜਕਾਰੀ ਐਸਐਚਓ ਅਮਨਜੋਤ ਸਿੰਘ ਨੇ ਭਾਈ ਵਡਾਲਾ ਨੂੰ ਮੁੱਖ ਮੰਤਰੀ ਦੀ ਕੋਠੀ ਨੇੜਿਓਂ ਹਿਰਾਸਤ ਵਿੱਚ ਲੈਕੇ ਥਾਣੇ ਵਿੱਚ ਬੰਦ ਕਰ ਦਿੱਤਾ। ਪੁਲਿਸ ਨੇ ਭਾਈ ਵਡਾਲਾ ਸਮੇਤ ਉਨ੍ਹਾਂ ਦੇ 3 ਸਾਥੀਆਂ ਤਬਲਾਵਾਦਕ ਗਗਨਪ੍ਰੀਤ ਸਿੰਘ ਤੇ ਬਲਦੇਵ ਸਿੰਘ ਅਤੇ ਹਰਮੋਨੀਅਮਵਾਦਕ ਇਕਬਾਲ ਸਿੰਘ ਨੂੰ ਵੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਧਾਰਾ 107-151 ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਮੁਤਾਬਕ ਇਨ੍ਹਾਂ ਨੇ ਧਾਰਾ 144 ਤੋੜਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਭਾਈ ਵਡਾਲਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿਥੇ ਪੰਥ ਅਤੇ ਗ੍ਰੰਥ ਉਪਰ ਆਪਣੇ ਬੰਦਿਆਂ ਰਾਹੀਂ ਹਮਲੇ ਕਰਵਾਏ ਹਨ ਉਥੇ ਫਖ਼ਰ-ਏ-ਕੌਮ ਦਾ ਐਵਾਰਡ ਹਾਸਲ ਕਰਕੇ ਪੁੱਠੇ ਰਾਹ ਪੈ ਗਏ ਹਨ। ਪੰਜਾਬ ਸਰਕਾਰ ਆਰਐਸਐਸ ਦਾ ਅੰਗ ਬਣ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਦੀ ਸਰਕਾਰ ਵੇਲੇ ਹੀ ਐਸਵਾਈਐਲ ਬਣਾਉਣ ਦੀ ਗੱਲ ਚੱਲੀ ਸੀ। ਮੁੱਖ ਮੰਤਰੀ ਨੇ ਅਕਾਲੀ ਦਲ ਨੂੰ ਮਹਿਜ਼ ਪੰਜਾਬੀ ਪਾਰਟੀ ਬਣਾ ਦਿੱਤਾ ਹੈ ਅਤੇ ਇਸ ’ਤੇ ਪੰਥਪ੍ਰਸਤੀ ਦੀ ਥਾਂ ਪਰਿਵਾਰਪ੍ਰਸਤ ਭਾਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਥੇ ਪੰਜਾਬ ਸਰਕਾਰ ਨੂੰ ਉਸ ਦਾ ਰਾਜਸੀ ਧਰਮ ਚੇਤੇ ਕਰਵਾਉਣ ਆਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,