November 22, 2024 | By ਸਿੱਖ ਸਿਆਸਤ ਬਿਊਰੋ
ਇਕ ਕੈਨੇਡੀਅਨ ਖਬਰ ਅਦਾਰੇ ਗਲੋਬ ਅਤੇ ਮੇਲ ਵਿਚ ਛਪੀ ਇਕ ਖਬਰ ਵਿਚ ਇੰਡੀਆ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਨਾਮ ਕਨੇਡਾ ਵਿਚ ਇੰਡੀਆ ਦੀ ਵਿਦੇਸ਼ੀ ਦਖਲ ਅੰਦਾਜ਼ੀ ਅਤੇ ਇੰਡੀਆ ਦੇ ਸਰਕਾਰ ਦੇ ਏਜੰਟਾਂ ਵੱਲੋਂ ਕਨੇਡਾ ਵਿਚ ਕੀਤੇ ਜਾ ਰਹੇ ਕ+ਤ+ਲਾਂ ਅਤੇ ਵਿਆਪਕ ਹਿੰ+ਸਾ ਦੇ ਮਾਮਲਿਆਂ ਨਾਲ ਜੋੜਿਆ ਹੈ। ਕੈਨੇਡਾ ਦੀਆਂ ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਇੰਡੀਆ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਹਨਾ ਕਾਰਵਾਈਆਂ ਤੋਂ ਜਾਣੂ ਸੀ। ਦੂਜੇ ਪਾਸੇ ਅਮਰੀਕਾ ਵਿਚ ਇੰਡੀਆ ਦੇ ਧਨਾਡ ਤੇ ਮੋਦੀ ਸਰਕਾਰ ਦੇ ਕਰੀਬੀ ਗੌਤਮ ਅਡਾਨੀ ਤੇ ਸੱਤ ਹੋਰਨਾਂ ਖਿਲਾਫ ਇੰਡੀਆ ਵਿਚ ਕਾਰੋਬਾਰ ਵਾਸਤੇ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਤੇ ਅਮਰੀਕਾ ਦੇ ਨਿਵੇਸ਼ਕਾਂ ਨੂੰ ਗੁਮਰਾਹ ਕਰਨ ਦਾ ਮਾਮਲਾ (ਅਦਾਲਤੀ ਕੇਸ) ਦਰਜ਼ ਕੀਤਾ ਹੈ।ਪੱਤਰਕਾਰ ਮਨਦੀਪ ਸਿੰਘ ਵੱਲੋਂ ਇਹਨਾ ਮਾਮਲਿਆ ਬਾਰੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਖਾਸ ਗੱਲਬਾਤ ਕੀਤੀ ਗਈ ਹੈ।
Related Topics: Ajit Doval, america, Amit Shah, canada india conflict, Gautam Adani, Indian political, Justin Trudeau, Mandeep Singh, Narendra Modi, Parmjeet Singh Gazi, S. Jaishankar, Sikh Siyasat, Sikhs in Canada, South Asian geopolitics., Transnational Repression