Tag Archive "sikh-siyasat"

ਘੱਲੂਘਾਰਿਆਂ ਦੀ ਯਾਦ ਨੂੰ ਤਾਜ਼ਾ ਕਰਦੀ ਨਵੀਂ ਬੋਲਦੀ ਕਿਤਾਬ ‘ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ’ ਸਿੱਖ ਸਿਆਸਤ ਐਪ ਤੇ ਜਾਰੀ

“ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਕਿਤਾਬ” ਇੰਡੀਆ ਦੇ ਵੱਖ-ਵੱਖ ਸੂਬਿਆਂ ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਦੇ ਸਬੂਤਾਂ ਨੂੰ ਚਸ਼ਮਦੀਦਾਂ ਦੀ ਗਵਾਹੀ ਸਮੇਤ ਸਾਡੇ ਸਾਹਮਣੇ ਲੈ ਕੇ ਆਉਂਦੀ ਹੈ।

ਸਿੱਖ ਸ਼ੰਘਰਸ਼ ‘ਤੇ ਉਠਦੇ ਸਵਾਲਾਂ ਦੇ ਜਵਾਬ: ਡਾ. ਸੇਵਕ ਸਿੰਘ ਨਾਲ ਖਾਸ ਮੁਲਾਕਾਤ (ਭਾਗ – 2)

ਸਿੱਖ ਸੰਘਰਸ਼ ਦੀ ਪੜਚੋਲ ਲੜੀ ਤਹਿਤ ਪੱਤਰਕਾਰ ਮਨਦੀਪ ਸਿੰਘ ਵੱਲੋਂ ਡਾ. ਸੇਵਕ ਸਿੰਘ ਨਾਲ ਕੀਤੀ ਗਈ ਦੂਜੀ ਮੁਲਾਕਾਤ ਸਿੱਖ ਸਿਆਸਤ ਦੇ ਸਰੋਤਿਆਂ/ਦਰਸ਼ਕਾਂ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝੀ ਕਰੋ ਜੀ।

ਅਦਾਰਾ ਸਿੱਖ ਸਿਆਸਤ ਦਾ ਯੂਟਿਊਬ ਚੈਨਲ ਕਿਸ ਵੱਲੋਂ, ਕਿਉਂ ਅਤੇ ਕਿਵੇਂ ਬੰਦ ਕੀਤਾ ਗਿਆ?

7 ਜਨਵਰੀ 2025 ਨੂੰ ਤੜਕਸਾਰ ਅਦਾਰਾ ਸਿੱਖ ਸਿਆਸਤ ਦਾ ਯੂਟਿਊਬ ਮੰਚ (ਚੈਨਲ) ਯੂਟਿਊਬ ਵੱਲੋਂ ਹਟਾ (ਰਿਮੂਵ) ਕਰ ਦਿੱਤਾ ਗਿਆ। ਇਸ ਬਾਰੇ ਸਾਨੂੰ ਸਵੇਰੇ ਕਰੀਬ 4:30 ਵਜੇ ਯੁਟਿਊਬ ਵੱਲੋਂ ਜਾਣਕਾਰੀ ਭੇਜੀ ਗਈ ਸੀ।

ਭਾਜਪਾ ਨੇ ਅਮਰੀਕਾ ਦੀ ਡੀਪ ਸਟੇਟ ਉੱਤੇ ਲਾਏ ਗੰਭੀਰ ਦੋਸ਼: ਅਮਰੀਕਾ ਇੰਡੀਆ ਵਿਚ ਗੜਬੜ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਿਹੈ

ਇੰਡੀਆ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਅਮਰੀਕਾ ਦੀ ਡੀਪ ਸਟੇਟ ਉੱਤੇ ਦੋਸ਼ ਲਗਾਏ ਗਏ ਹਨ ਕਿ ਅਮਰੀਕੀ ਏਜੰਸੀਆਂ ਇੰਡੀਆ ਵਿਚ ਅਸਥਿਰਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਬਾਦਲਾਂ ਨੂੰ ਤਨਖਾਹ ਦੇ ਐਲਾਨ ਤੇ ਅਕਾਲੀ ਦਲ ਦੀ ਪੁਨਰ-ਉਸਾਰੀ ਦੇ ਮਾਮਲੇ ਵਿਚੋਂ BJP ਦੀ ਭੂਮਿਕਾ ਨੂੰ ਘਟਾ ਕੇ ਨਾ ਵੇਖੋ

ਬੀਤੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਵੱਲੋਂ ਲਗਾਏ ਗਏ ਜਥੇਦਾਰਾਂ ਵੱਲੋਂ ਬਾਦਲ ਦਲ ਦੇ ਆਗੂਆਂ ਨੂੰ ਉਹਨਾ ਦੇ ਕੀਤੇ ਗੁਨਾਹਾਂ ਲਈ ਤਨਖਾਹ ਲਗਾਈ ਗਈ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਪੁਨਰ-ਸੁਰਜੀਤੀ ਦਾ ਅਮਲ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ।

ਮੋਦੀ-ਸ਼ਾਹ ਇੰਦਰਾ-ਰਾਜੀਵ ਦੇ ਰਾਹਾਂ ‘ਤੇ? ਕਨੇਡਾ ਵਾਲੀ ਘਟਨਾ ਵਿਚ ਨਵੰਬਰ ੮੪ ਵਾਲੀ ਮਾਨਸਿਕਤਾ ਸਾਹਮਣੇ ਆਈ

ਵਿਦਿਆਰਥੀ ਜਥੇਬੰਦੀ ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ੧੮ ਨਵੰਬਰ ੨੦੨੪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਨਵੰਬਰ ੧੯੮੪ ਦੀ ਸਿੱਖ ਨਸਲਕੁਸ਼ੀ ਦੀ ੪੦ਵੀਂ ਯਾਦ ਨੂੰ ਸਮਰਪਿਤ ਇਕ ਖਾਸ ਵਿਚਾਰ-ਚਰਚਾ ਕਰਵਾਈ ਗਈ।

ਕਨੇਡਾ ਨੇ ਅਮਿਤ ਸ਼ਾਹ, ਡੋਵਾਲ, ਜੈਸ਼ੰਕਰ ਤੇ ਮੋਦੀ ਦਾ ਨਾਮ ਜ਼ਬਰ ਘਟਨਾਵਾਂ ਨਾਲ ਜੋੜਿਆ, ਅਮਰੀਕਾ ਨੇ ਅਡਾਨੀ ਨੂੰ ਘੇਰਾ ਪਾਇਆ

ਇਕ ਕੈਨੇਡੀਅਨ ਖਬਰ ਅਦਾਰੇ ਗਲੋਬ ਅਤੇ ਮੇਲ ਵਿਚ ਛਪੀ ਇਕ ਖਬਰ ਵਿਚ ਇੰਡੀਆ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਨਾਮ ਕਨੇਡਾ ਵਿਚ ਇੰਡੀਆ ਦੀ ਵਿਦੇਸ਼ੀ ਦਖਲ ਅੰਦਾਜ਼ੀ ਅਤੇ ਇੰਡੀਆ ਦੇ ਸਰਕਾਰ ਦੇ ਏਜੰਟਾਂ ਵੱਲੋਂ ਕਨੇਡਾ ਵਿਚ ਕੀਤੇ ਜਾ ਰਹੇ ਕ+ਤ+ਲਾਂ ਅਤੇ ਵਿਆਪਕ ਹਿੰ+ਸਾ ਦੇ ਮਾਮਲਿਆਂ ਨਾਲ ਜੋੜਿਆ ਹੈ।

ਨਵੰਬਰ ’84 ਦੀਆਂ ਅਣਸੁਣੀਆਂ ਗਾਥਾਵਾਂ (ਭਾਗ 5): ਸੋਨਭੱਦਰ (ਯੂ.ਪੀ.) ਜਿੱਥੇ ਭੀੜਾਂ ਨੇ ਪੰਜਾਬੀ ਹਿੰਦੂ ਵੀ ਨਾ ਬਖਸ਼ੇ

ਨਵੰਬਰ '84 ਦੇ 40 ਸਾਲਾਂ ਉੱਤੇ ਅਦਾਰਾ ਸਿੱਖ ਸਿਆਸਤ ਵੱਲੋਂ ਇਕ ਦਸਤਾਵੇਜ਼ੀ ਲੜੀ ਜਾਰੀ ਕੀਤੀ ਜਾ ਰਹੀ ਹੈ। ਜਿਸ ਤਹਿਤ ਅੱਜ ਪੰਜਵਾਂ ਭਾਗ ਜਾਰੀ ਕੀਤਾ ਹੈ।

ਬਦਲ ਰਹੇ ਕੌਮਾਂਤਰੀ ਹਾਲਾਤ: ਕੀ ਸਿੱਖ ਰਾਜ ਆਉਣ ਵਾਲਾ ਹੈ? ਭਾਈ ਮਨਧੀਰ ਸਿੰਘ ਨਾਲ ਖਾਸ ਗੱਲਬਾਤ ਸੁਣੋ

ਪੱਤਰਕਾਰ ਮਨਦੀਪ ਸਿੰਘ ਨੇ ਬਦਲ ਰਹੇ ਕੌਮਾਂਤਰੀ ਹਾਲਾਤ ਦੇ ਮੱਦੇਨਜ਼ਰ ਸਿੱਖਾਂ ਦੇ ਸਨਮੁਖ ਉੱਭਰ ਰਹੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਬਾਰੇ ਪੰਥ ਸੇਵਕ ਜਥਾ ਦੋਆਬਾ ਦੇ ਸੇਵਾਦਾਰ ਭਾਈ ਮਨਧੀਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਹੈ।

ਕੀ ਇੰਡੀਆ ਸਾਬਕਾ ਰਾਅ ਅਧਿਕਾਰੀ ਵਿਕਾਸ ਯਾਦਵ ਨੂੰ ਅਮਰੀਕਾ ਦੇ ਹਵਾਲੇ ਕਰੇਗਾ? ਚੀਨ-ਇੰਡੀਆ ਦੀ ਨੇੜਤਾ ਦੇ ਮਾਅਨੇ ਕੀ ਹਨ?

ਭਾਰਤ ਦੀ ਖੂਫੀਆ ਏਜੰਸੀ ਰਾਅ ਦੇ (ਸਾਬਕਾ) ਅਧਿਕਾਰੀ ਵਿਕਾਸ ਯਾਦਵ ਨੂੰ ਅਮਰੀਕਾ ਵੱਲੋਂ ਨਿਊ ਯਾਰਕ ਦੀ ਅਦਾਲਤ ਵਿਚ "ਭਾੜੇ ਤੇ ਕਤਲ" ਕਰਵਾਉਣ ਦੀ ਸਾਜਿਸ਼ ਤੇ ਕੋਸ਼ਿਸ਼ ਦੇ ਮਾਮਲੇ ਵਿਚ ਦੋਸ਼ੀ ਨਾਮਜਦ ਕੀਤਾ ਗਿਆ ਹੈ। ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐਫ.ਬੀ.ਆਈ. ਨੇ ਵਿਕਾਸ ਯਾਦਵ ਨੂੰ ਲੋੜੀਂਦਾ (ਵਾਂਟਿਡ) ਐਲਾਨਿਆ ਹੈ।

Next Page »